Punjab News: ਲੁਧਿਆਣਾ 'ਚ ਪੱਛਮੀ ਬੰਗਾਲ ਪੁਲਿਸ ਦਾ ਛਾਪਾ; ਬੈਂਕ ਨਾਲ ਧੋਖਾਧੜੀ ਕਰਨ ਵਾਲਾ ਜੋਨੀ ਗੋਇਲ ਕਾਬੂ
Published : Mar 20, 2024, 3:55 pm IST
Updated : Mar 20, 2024, 3:55 pm IST
SHARE ARTICLE
West Bengal Police raid in Ludhiana
West Bengal Police raid in Ludhiana

ATM ਨਾਲ ਛੇੜਛਾੜ ਕਰ ਕੇ ਮਾਰੀ ਲੱਖਾਂ ਦੀ ਠੱਗੀ; ਪੱਛਮੀ ਬੰਗਾਲ ’ਚ FIR ਦਰਜ

Punjab News: ਪੱਛਮੀ ਬੰਗਾਲ ਪੁਲਿਸ ਨੇ ਲੁਧਿਆਣਾ ਵਿਚ ਛਾਪਾ ਮਾਰ ਕੇ ਬੈਂਕਾਂ ਨਾਲ ਧੋਖਾਧੜੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਹੈਬੋਵਾਲ ਅਧੀਨ ਪੈਂਦੇ ਚੰਦਰ ਨਗਰ ਵਿਚ ਪੁਲਿਸ ਨੇ ਛਾਪਾ ਮਾਰਿਆ। ਛਾਪੇਮਾਰੀ ਸਮੇਂ ਪੱਛਮੀ ਬੰਗਾਲ ਪੁਲਿਸ ਦੇ ਨਾਲ ਲੁਧਿਆਣਾ ਸਾਈਬਰ ਸੈੱਲ ਦੀ ਟੀਮ ਵੀ ਮੌਜੂਦ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਜੋਨੀ ਗੋਇਲ ਵਜੋਂ ਹੋਈ ਹੈ।

ਜੋਨੀ ਗੋਇਲ ਵਿਰੁਧ ਏਟੀਐਮ ਮਸ਼ੀਨ ਨਾਲ ਛੇੜਛਾੜ ਕਰਕੇ ਪੈਸੇ ਕਢਵਾਉਣ ਦਾ ਕੇਸ ਪਹਿਲਾਂ ਵੀ ਦਰਜ ਹੈ। ਸਾਲ 2017 ਵਿਚ ਆਰ.ਐਨ ਢੋਕੇ, ਜੋ ਉਸ ਸਮੇਂ ਪੁਲਿਸ ਕਮਿਸ਼ਨਰ ਸਨ, ਦੀ ਅਗਵਾਈ ਵਾਲੀ ਟੀਮ ਨੇ ਜੋਨੀ ਗੋਇਲ ਨੂੰ ਕੁੱਝ ਹੋਰ ਨੌਜਵਾਨਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਖੁਲਾਸਾ ਹੋਇਆ ਸੀ ਕਿ ਇਹ ਲੋਕ ਅਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਂ 'ਤੇ ਵੱਖ-ਵੱਖ ਬੈਂਕਾਂ 'ਚ ਖਾਤੇ ਰੱਖਦੇ ਸਨ ਅਤੇ ਨਕਦੀ ਜਮ੍ਹਾ ਕਰਵਾਉਂਦੇ ਸਨ।

ਇਕ ਵਾਰ ਡੈਬਿਟ ਕਾਰਡ ਮਿਲ ਜਾਣ ਤੋਂ ਬਾਅਦ ਉਸ ਉਸ ਦੀ ਵਰਤੋਂ ਏਟੀਐਮ ਤੋਂ ਨਕਦੀ ਕਢਵਾਉਣ ਲਈ ਕਰਦੇ ਸਨ। ਮੁਲਜ਼ਮ ਏਟੀਐਮ ਮਸ਼ੀਨ ਵਿਚੋਂ ਪੈਸੇ ਕਢਵਾਉਣ ਤੋਂ ਬਾਅਦ ਤੁਰੰਤ ਮਸ਼ੀਨ ਦਾ ਸਵਿੱਚ ਆਫ ਕਰ ਦਿੰਦੇ ਸਨ। ਕਢਵਾਈ ਗਈ ਨਕਦੀ ਬੈਂਕ ਦੇ ਰਿਕਾਰਡ ਵਿਚ ਦਿਖਾਈ ਨਹੀਂ ਦਿੰਦੀ ਸੀ। ਇਸ ਤੋਂ ਬਾਅਦ ਮੁਲਜ਼ਮ ਬੈਂਕ ਨੂੰ ਰਕਮ ਨਾ ਮਿਲਣ ਦੀ ਸ਼ਿਕਾਇਤ ਕਰਦੇ ਸਨ ਅਤੇ ਬੈਂਕ ਖਾਤੇ ਵਿਚੋਂ ਨਕਦੀ ਕਢਵਾ ਲੈਂਦੇ ਸਨ। ਇਸ ਤਰ੍ਹਾਂ ਮੁਲਜ਼ਮਾਂ ਨੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।

ਮਿਲੀ ਜਾਣਕਾਰੀ ਅਨੁਸਾਰ ਹੁਣ ਫਿਰ ਜੋਨੀ ਗੋਇਲ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਪੱਛਮੀ ਬੰਗਾਲ ਵਿਚ ਏਟੀਐਮ ਨਾਲ ਧੋਖਾਧੜੀ ਕੀਤੀ ਹੈ। ਉਸ ਵਿਰੁਧ ਪੱਛਮੀ ਬੰਗਾਲ ਵਿਚ ਆਈਪੀਸੀ ਦੀ ਧਾਰਾ 379 ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੱਛਮੀ ਬੰਗਾਲ ਦੀ ਸਾਈਬਰ ਸੈੱਲ ਦੀ ਟੀਮ ਨੇ ਲੁਧਿਆਣਾ ਦੀ ਸਾਈਬਰ ਸੈੱਲ ਟੀਮ ਨਾਲ ਸੰਪਰਕ ਕਰਕੇ ਜੋਨੀ ਗੋਇਲ ਨੂੰ ਫੜ ਲਿਆ।

ਸਾਈਬਰ ਸੈੱਲ ਲੁਧਿਆਣਾ ਦੇ ਇੰਚਾਰਜ ਜਤਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਜੋਨੀ ਗੋਇਲ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਜੋਨੀ ਗੋਇਲ ਦੇ ਪਰਵਾਰ ਵਾਲਿਆਂ ਨੇ ਹੰਗਾਮਾ ਕਰ ਦਿਤਾ ਪਰ ਪੁਲਿਸ ਨੇ ਉਸ ਨੂੰ ਫੜ ਲਿਆ। ਹੁਣ ਟੀਮ ਉਸ ਨੂੰ ਪੱਛਮੀ ਬੰਗਾਲ ਲੈ ਕੇ ਜਾਣ ਦੀ ਤਿਆਰੀ ਕਰ ਰਹੀ ਹੈ।

 (For more Punjabi news apart from Punjab News West Bengal Police raid in Ludhiana, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement