
ਤਿਨਸੁਕੀਆ ਜ਼ਿਲ੍ਹੇ ਵਿਚ ਬੋਡੁਰਮਸਾ ਪੁਲਿਸ ਸਟੇਸ਼ਨ ਦੇ ਇੰਚਾਰਜ ਅਧਿਕਾਰੀ ਭਾਸਕਰ ਕਲਿਤਾ ਅਰੁਣਾਚਲ ਪ੍ਰਦੇਸ਼ ਨਾਲ ਲਗਦੀ ਅੰਤਰਰਾਜੀ ...
ਗੁਹਾਟੀ: ਤਿਨਸੁਕੀਆ ਜ਼ਿਲ੍ਹੇ ਵਿਚ ਬੋਡੁਰਮਸਾ ਪੁਲਿਸ ਸਟੇਸ਼ਨ ਦੇ ਇੰਚਾਰਜ ਅਧਿਕਾਰੀ ਭਾਸਕਰ ਕਲਿਤਾ ਅਰੁਣਾਚਲ ਪ੍ਰਦੇਸ਼ ਨਾਲ ਲਗਦੀ ਅੰਤਰਰਾਜੀ ਸਰਹੱਦ ਕੋਲ ਉਲਫ਼ਾ (ਆਜ਼ਾਦ) ਦੇ ਨਾਲ ਮੁਠਭੇੜ ਵਿਚ ਮਾਰੇ ਗਏ। ਗੁਹਾਟੀ ਵਿਚ ਅਸਾਮ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿਤੀ।
police officers death encounter with ulfa militants
ਵਧੀਕ ਪੁਲਿਸ ਮੁਖੀ (ਵਿਸ਼ੇਸ਼ ਸ਼ਾਖ਼ਾ) ਪੱਲਵ ਭੱਟਾਚਾਰੀਆ ਨੇ ਦਸਿਆ ਕਿ ਬੋਰਡੁਮਸਾ ਦੇ ਕੋਲ ਇਕ ਘਰ ਵਿਚ ਉਲਫ਼ਾ (ਆਈ) ਦੇ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਭਾਸਕਰ ਕਲਿਤਾ ਦੀ ਅਗਵਾਈ ਵਿਚ ਅਸਾਮ ਪੁਲਿਸ ਅਤੇ ਸੀਆਰਪੀਐਫ ਦੀ ਕੋਬਰਾ ਬਟਾਲੀਅਨ ਨੇ ਇਲਾਕੇ ਵਿਚ ਛਾਣਬੀਣ ਕੀਤੀ।
police officers death encounter with ulfa militants