
ਫ਼ੇਸਬੁੱਕ 'ਤੇ ਲਿਖਿਆ, ਘਰ ਜਾ ਰਹੀ ਹਾਂ
ਗੁਰੂਗ੍ਰਾਮ, 4 ਮਈ : ਹਰਿਆਣਾ ਸਰਕਾਰ ਵਿਚ ਆਈਏਐਸ ਅਧਿਕਾਰੀ ਰਾਣੀ ਨਾਗਰ ਨੇ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਨੇ ਇਹ ਜਾਣਕਾਰੀ ਫ਼ੇਸਬੁਕ ਉਤੇ ਦਿਤੀ। ਉਨ੍ਹਾਂ ਲਿਖਿਆ ਕਿ ਮੈਂ ਰਾਣੀ ਨਾਗਰ ਪੁੱਤਰੀ ਰਤਨ ਸਿੰਘ ਨਗਰ ਨਿਵਾਸੀ ਗਾਜ਼ੀਆਬਾਦ ਪਿੰਡ ਬਾਦਲਪੁਰ ਤਹਿਸੀਲ ਦਾਦਰੀ ਜ਼ਿਲ੍ਹਾ ਗੌਤਮ ਬੁੱਧ ਨਗਰ ਤੁਹਾਨੂੰ ਸਾਰਿਆਂ ਨੂੰ ਇਹ ਦਸਣਾ ਚਾਹੁੰਦੀ ਹਾਂ ਕਿ ਮੈਂ ਅੱਜ ਮਿਤੀ 4 ਮਈ 2020 ਨੂੰ ਆਈਏਐਸ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ।
File photo
ਮੈਂ ਅਤੇ ਮੇਰੀ ਭੈਣ ਰੀਮਾ ਨਾਗਰ ਸਰਕਾਰ ਤੋਂ ਆਗਿਆ ਲੈ ਕੇ ਚੰਡੀਗੜ੍ਹ ਤੋਂ ਅਪਣੇ ਜੱਦੀ ਸ਼ਹਿਰ ਗਾਜ਼ੀਆਬਾਦ ਵਾਪਸ ਜਾ ਰਹੇ ਹਾਂ। ਅਸੀਂ ਤੁਹਾਡੇ ਆਸ਼ੀਰਵਾਦ ਅਤੇ ਸਹਾਇਤਾ ਲਈ ਧਨਵਾਦੀ ਹੋਵਾਂਗੇ। (ਏਜੰਸੀ)