ਅਮਰੀਕਾ ‘ਚ ਫ਼ਸੇ ਭਾਰਤੀ ਨਾਗਰਿਕਾਂ ਲਈ, ਭਾਰਤ ਸਰਕਾਰ ਨੇ ਲਿਆ ਵੱਡਾ ਫੈਂਸਲਾ
Published : May 5, 2020, 1:29 pm IST
Updated : May 5, 2020, 1:29 pm IST
SHARE ARTICLE
lockdown
lockdown

ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਵੱਖ-ਵੱਖ ਦੇਸਾਂ ਦੇ ਵੱਲੋਂ ਲੌਕਡਾਊਨ ਦਾ ਰਾਹ ਅਪਣਾਇਆ ਹੋਇਆ ਹੈ।

ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਵੱਖ-ਵੱਖ ਦੇਸਾਂ ਦੇ ਵੱਲੋਂ ਲੌਕਡਾਊਨ ਦਾ ਰਾਹ ਅਪਣਾਇਆ ਹੋਇਆ ਹੈ। ਇਸ ਲੌਕਡਾਊਨ ਤਹਿਤ ਵਿਸ਼ਵ ਵਿਆਪੀ ਯਾਤਰਾਵਾਂ ਦੇ ਪਾਬੰਦੀ ਲਗਾਈ ਹੋਈ ਹੈ। ਅਜਿਹੀ ਸਥਿਤੀ ਵਿਚ ਅਮਰੀਕਾ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਿਸ ਭਾਰਤ ਲਿਆਉਂਣ ਲਈ ਇਸ ਹਫਤੇ ਦੇ ਅੰਤ ਵਿਚ ਸਪੈਸ਼ਲ ਉਡਾਣਾਂ ਦਾ ਪ੍ਰਬੰਧ ਕੀਤਾ ਜਾਵੇਗਾ, ਜੋ ਫ੍ਰਾਂਸਿਸਕੋ ਤੋਂ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਹਾਲੇ ਤੱਕ ਇਸ ਵਿਚ ਕੋਈ ਪੱਕੀ ਤਰੀਖ਼ ਦਾ ਐਨਾਲ ਨਹੀ ਕੀਤਾ ਗਿਆ।

FlightFlight

ਇਹ ਜਹਾਜ਼ ਸੈਨ ਫਰਾਂਸਿਸਕੋ (San Francisco), ਨਿਊਯਾਰਕ (New York), ਸ਼ਿਕਾਗੋ (Chicago) ਤੇ ਵਾਸ਼ਿੰਗਟਨ ਡੀਸੀ (Washington DC) ਤੋਂ ਉਡਾਣ ਭਰੇਗਾ। ਉਧਰ ਕਮਿਊਨਿਟੀ ਨੇਤਾਵਾਂ ਨੇ ਭਾਰਤ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਦੱਸ ਦੱਈਏ ਕਿ ਸੋਮਵਾਰ ਨੂੰ ਭਾਰਤ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਘਰ ਵਾਪਿਸ ਲਿਆਉਂਣ ਲਈ ਵਿਸ਼ੇਸ਼ ਜਹਾਜ਼ਾਂ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਨੂੰ 7 ਮਈ ਤੋਂ ਕਈ ਪੜਾਵਾਂ ਵਿਚ ਸ਼ੁਰੂ ਕੀਤਾ ਜਾਵੇਗਾ।

Qantas completes test of longest non-stop passenger flightPhoto

ਉਧਰ ਅਮਰੀਕਾ ਵਿਚ ਸਥਿਤ ਭਾਰਤੀ ਦੂਤਾਵਾਸ ਉਨ੍ਹਾਂ ਭਾਰਤੀ ਨਾਗਰਿਕਾਂ ਦੀ ਸੂਚੀ ਤਿਆਰ ਕਰ ਰਹੇ ਹਨ, ਜਿਹੜੇ ਵਾਪਿਸ ਭਾਰਤ ਪਰਣੇ ਹਨ। ਇਸ ਸੂਚੀ ਵਿਚ ਆਨਲਾਈਨ ਰਜਿਸਟ੍ਰੇਸ਼ਨ ਨਾਲ ਫਾਰਮ ਨਾਲ ਬਣਾਈ ਜਾ ਰਹੀ ਹੈ। ਜੈਪੁਰ ਫੁਟ ਅਮਰੀਕਾ ਚੈਪਟਰ ਦੇ ਪ੍ਰੀਸੈਪਟਰ ਪ੍ਰੇਮ ਭੰਡਾਰੀ ((Jaipur Foot USA Chairman Prem Bhandari) ਨੂੰ ਅਮਰੀਕਾ ‘ਚ ਫਸੇ ਕਈ ਭਾਰਤੀ ਨਾਗਰਿਕਾਂ ਦੇ ਫੋਨ ਕਾਲ ਆ ਰਹੇ ਹਨ। ਇਨ੍ਹਾਂ ਚੋਂ ਕੁਝ ਵਿਦਿਆਰਥੀ ਹਨ ਜੋ ਰਹਿਣ ਲਈ ਥਾਂ ਦੀ ਭਾਲ ਕਰ ਰਹੇ ਹਨ, ਕੁਝ ਸੈਲਾਨੀ ਹਨ ਜਿਨ੍ਹਾਂ ਨੂੰ ਦਵਾਈਆਂ ਦੀ ਜ਼ਰੂਰਤ ਹੈ।

Air India FlightAir India Flight

ਰਾਸ਼ਟਰਪਤੀ ਭੰਡਾਰੀ ਨੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ (Foreign Secretary Harsh Vardhan Shringla) ਤੇ ਸਿਵਲ ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ (Pradeep Singh Kharola) ਨੂੰ ਲਿਖਤੀ ਤੌਰ ‘ਤੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ, "ਇੱਥੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਫਸੇ ਹੋਏ ਹਨ ਜੋ ਪੈਸੇ ਖਤਮ ਹੋ ਚੁੱਕੇ ਹਨ।" ਇੱਥੇ ਠਹਿਰਨ ਲਈ ਕੋਈ ਥਾਂ ਨਹੀਂ ਹੈ। ਅਹਿਮ ਗੱਲ ਇਹ ਹੈ ਕਿ ਇਹ ਸਥਿਤੀ ਉਨ੍ਹਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਨੂੰ ਪ੍ਰਭਾਵਤ ਕਰ ਰਹੀ ਹੈ।“ ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਇਨ੍ਹਾਂ ਨੂੰ ਵਾਪਿਸ ਲਿਆਉਂਣ ਦਾ ਫ਼ੈਸਲਾ ਲਿਆ ਹੈ।

FlightFlight

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement