
। ਉਹ ਚਹਾਉਂਦੇ ਸੀ ਕਿ ਉਨ੍ਹਾਂ ਦੀ ਟੀਮ ਦੇ ਕਿਸੇ ਵੀ ਜਵਾਨ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਉਹ ਆਪ ਅੱਗੇ ਰਹਿੰਦੇ ਸਨ।
ਨਵੀਂ ਦਿੱਲੀ : ਹੰਦਵਾੜਾ ਮੁਕਾਬਲੇ ਵਿਚ ਸ਼ਹੀਦ ਹੋਏ ਭਾਰਤੀ ਫੌਜੀ 21 ਰਾਸ਼ਟਰੀ ਰਾਈਫਲਜ਼ ਬਟਾਲੀਅਨ ਦੇ ਕਮਾਂਡਿੰਗ ਅਧਿਕਾਰੀ ਕਰਨਲ ਆਸ਼ੂਤੋਸ਼ ਸ਼ਰਮਾ ਦੀ ਪਤਨੀ ਪੱਲਵੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ (ਕਰਨਲ ਆਸ਼ੂਤੋਸ਼ ਸ਼ਰਮਾ) ਮੁਕਾਬਲੇ ਦੀ ਰਾਤ ਨੂੰ ਮੈਨੂੰ ਨਹੀਂ ਦੱਸਿਆ। ਜਦੋਂ ਮੈਂ ਉਨ੍ਹਾਂ ਨੂੰ ਅੱਧੀ ਰਾਤ ਨੂੰ ਮੈਸਿਜ ਕੀਤਾ ਅਤੇ ਜਦੋਂ ਕੋਈ ਜਵਾਬ ਨਹੀਂ ਆਇਆ, ਤਾਂ ਅਜਿਹਾ ਲਗਦਾ ਸੀ ਕਿ ਕੁਝ ਚੰਗਾ ਨਹੀਂ ਹੋਇਆ। ਸ਼ਹੀਦ ਕਰਨਲ ਆਸ਼ੂਤੋਸ਼ ਸ਼ਰਮਾ ਦੀ ਪਤਨੀ ਪੱਲਵੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਿ ਉਹ ਹਮੇਸ਼ਾਂ ਜਨੂੰਨੀ ਸੀ ਅਤੇ ਫੌਜ ਵਿਚ ਭਰਤੀ ਹੋਣਾ ਉਨ੍ਹਾਂ ਦਾ ਸੁਪਨਾ ਸੀ।
photo
ਉਹ 12 ਵਾਰ ਭਾਰਤੀ ਫੌਜ ਵਿਚ ਸ਼ਾਮਲ ਹੋਣ ਵਿਚ ਅਸਫਲ ਰਿਹੇ। ਹਰ ਵਾਰ ਉਹ ਰਿੱਟਨ ਕਲੀਅਰ ਕਰ ਲੈਂਦੇ, ਪਰ ਉਨ੍ਹਾਂ ਅੱਗੇ ਨਹੀਂ ਵਧ ਸਕੇ. ਹਾਲਾਂਕਿ ਆਪਣੀ 13 ਵੀਂ ਅਤੇ ਅੰਤਮ ਕੋਸ਼ਿਸ਼ ਵਿੱਚ, ਉਹ ਸਫਲ ਰਿਹੇ ਅਤੇ ਐਸਐਸਬੀ ਨੂੰ ਕਲੀਅਰ ਕਰ ਦਿੱਤਾ। ਉਹ ਕਿਸੇ ਵੀ ਚੀਜ ਵਿਚ ਪਿੱਛੇ ਨਹੀਂ ਰਿਹੇ। ਐਂਨਕਾਊਂਟਰ ਵਾਲੀ ਰਾਤ ਬਾਰੇ ਦੱਸਦਿਆ ਪੱਲਵੀ ਸ਼ਰਮਾਂ ਨੇ ਕਿਹਾ ਕਿ ਮੈਨੂੰ ਉਸ ਰਾਤ ਦੀ ਜਾਣਕਾਰੀ ਨਹੀਂ ਸੀ। ਜਦੋਂ ਮੇਰੀ ਉਨ੍ਹਾਂ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਮੈਂ ਕਿਤੇ ਬਾਹਰ ਹਾਂ ਅਤੇ 2-3 ਦਿਨ ਦੇ ਬਾਅਦ ਆਵਾਂਗਾ, ਮੈਨੂੰ ਲੱਗਿਆ ਕਿ ਉਹ ਸ਼ਾਇਦ ਜੰਗਲ ਵਿਚ ਹਨ, ਉਹ ਜਦੋਂ ਵੀ ਜੰਗਲ ਵਿਚ ਜਾਂਦੇ ਸੀ ਦੱਸ ਕੇ ਜਾਂਦੇ ਸਨ,
Photo
ਪਰ ਇਸ ਬਾਰ ਦੱਸ ਕੇ ਨਹੀਂ ਗਏ। ਪੱਲਵੀ ਨੇ ਦੱਸਿਆ ਕਿ ਸ਼ਹਾਦਤ ਦੀ ਖ਼ਬਰ ਮੈਂਨੂੰ 9 ਵਜੇ ਆਰਮੀ ਪ੍ਰੋਟੋਕਾਲ ਰਾਹੀ ਪਤਾ ਚੱਲੀ, ਹੁਣ ਮੇਰੇ ਕੋਲ ਵੱਡੀ ਜਿੰਮੇਵਾਰੀ ਹੈ। ਮੇਰੀ ਇਕ ਬੇਟੀ ਅਤੇ ਮੇਰਾ ਪਰਿਵਾਰ ਹੈ। ਇਸ ਤੋਂ ਇਲਾਵਾ ਮੇਰੇ ਘਰ ਵਿਚ ਇਕ ਸ਼ਹਾਦਤ ਹੋਈ ਹੈ ਜਦੋਂ ਕਿ 5 ਹੋਰ ਲੋਕ ਵੀ ਸ਼ਹੀਦ ਹੋਏ ਹਨ। ਮੈਂ ਸਾਰਿਆਂ ਦਾ ਖਿਆਲ ਰੱਖਣਾ ਹੈ। ਇਸ ਦੇ ਨਾਲ ਹੀ ਪੱਲਵੀ ਸ਼ਰਮਾ ਨੇ ਆਪਣੇ ਪਤੀ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਕਹਿੰਦੇ ਸਨ
Indian Army
ਕਿ ਉਸ ਦੇ ਜਵਾਨ ਉਸ ਦੇ ਬੱਚੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਹੋਣੇ ਚਾਹੀਦਾ ਹੈ। ਉਹ ਠੀਕ ਹਨ ਉਨ੍ਹਾਂ ਦੇ ਖਾਣ-ਪੀਣ ਅਤੇ ਸਿਹਤਮੰਦ ਰਹਿਣ ਵਿਚ ਕੋਈ ਸਮੱਸਿਆ ਨਾ ਆਵੇ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਉਹ ਕਹਿੰਦੇ ਸੀ ਕਿ ਸੈਨਾ ਵਿਚ ਜਿੰਨੀ ਛੂਟੀ ਮਿਲਦੀ ਹੈ ਉਨ੍ਹੀ ਛੂਟੀ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ। ਉਹ ਚਹਾਉਂਦੇ ਸੀ ਕਿ ਉਨ੍ਹਾਂ ਦੀ ਟੀਮ ਦੇ ਕਿਸੇ ਵੀ ਜਵਾਨ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਉਹ ਆਪ ਅੱਗੇ ਰਹਿੰਦੇ ਸਨ।
Army
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।