
ਪੰਜਾਬ ‘ਚ ਵੀਆਈਪੀ ਕਲਚਰ ਨੂੰ ਖਤਮ ਕਰਨ ਲਈ ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼...
ਚੰਡੀਗੜ: ਪੰਜਾਬ ‘ਚ ਵੀਆਈਪੀ ਕਲਚਰ ਨੂੰ ਖਤਮ ਕਰਨ ਲਈ ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਉਥੇ ਹੀ ਪੰਜਾਬ ਹਰਿਆਣਾ ਹਾਈਕੋਰਟ ਦੁਆਰਾ ਜਾਰੀ ਕੀਤੇ ਹੁਕਮ ਅਨੁਸਾਰ, ਗੱਡੀਆਂ ‘ਤੇ ਆਰਮੀ, ਪੁਲਿਸ, ਐਮਐਸਏ ਪੁਲਿਸ, ਪ੍ਰੈਸ ਆਦਿ ਲਿਖਣ ‘ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਇਸਦੀ ਪਹਿਲੀ ਸ਼ੁਰੁਆਤ ਚੰਡੀਗੜ ਤੋਂ ਹੋਵੇਗੀ।
Vip Culture
ਅੱਜ ਤੋਂ ਚੰਡੀਗੜ ਵਿੱਚ ਪ੍ਰੈਸ, ਆਰਮੀ, ਪੁਲਿਸ ਆਦਿ ਲਿਖੀ ਹੋਈਆਂ ਗੱਡੀਆਂ ‘ਤੇ ਕਾਰਵਾਈ ਹੋਵੇਗੀ ਅਤੇ ਉਨ੍ਹਾਂ ਦੇ ਚਲਾਨ ਕੱਟੇ ਜਾਣਗੇ। ਜ਼ਿਕਰਯੋਗ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਵੀਆਈਪੀ ਕਲਚਰ ਨੂੰ ਖਤਮ ਕਰਨ ਲਈ ਹੀ ਇਹ ਅਹਿਮ ਫੈਸਲਾ ਸੁਣਾਇਆ ਸੀ, ਹਾਲਾਂਕਿ ਕੋਰਟ ਨੇ ਸਾਫ਼ ਕੀਤਾ ਸੀ ਕਿ ਫਿਲਹਾਲ ਇਹ ਹੁਕਮ ਚੰਡੀਗੜ ‘ਚ ਹੀ ਲਾਗੂ ਹੋਵੇਗਾ।
Chandigarh Police
ਪੂਰੇ ਪੰਜਾਬ ਵਿੱਚ ਲਾਗੂ ਹੋਣ ਲਈ ਹੁਣ ਕੋਰਟ ਵਿੱਚ ਇਸਦੀ ਮੰਜ਼ੂਰੀ ਮਿਲਣੀ ਬਾਕੀ ਹੈ। ਇੱਥੇ ਦੱਸਣਯੋਗ ਹੈ ਕਿ ਪੰਜਾਬ ਪੁਲਸ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪਿਛਲੇ 3 ਸਾਲਾ 'ਚ ਪੰਜਾਬ ਪੁਲਸ ਨੇ ਸੂਬੇ 'ਚ ਗੈਂਗਸਟਾਰ ਕਲਚਰ 'ਤੇ ਕਾਬੂ ਪਾ ਲਿਆ ਹੈ। ਪੁਲਸ ਵੱਲੋਂ ਜ਼ਿਆਦਾਤਰ ਗੈਂਗਸਟਾਰਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾ ਚੁੱਕਾ ਹੈ।
High court
ਬਚੇ ਖੁੱਚੇ ਤਿੰਨ-ਚਾਰ ਗੈਂਗਸਟਾਰ ਸੂਬਾ ਛੱਡ ਕੇ ਵਿਦੇਸ਼ਾਂ 'ਚ ਭੱਜ ਗਏ ਹਨ। ਉਨ੍ਹਾਂ ਨੂੰ ਵੀ ਵਿਦੇਸ਼ਾਂ ਤੋਂ ਫੜ ਕੇ ਲਿਆ ਕੇ ਜੇਲ 'ਚ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ੇ ਤੋਂ ਬਚਾਉਣ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਅੱਗੇ ਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨੇ ਲਈ ਮਾਣਯੋਗ ਹਾਈਕੋਟ ਵੱਲੋਂ ਜਾਰੀ ਹੁਕਮਾਂ ਦੀ ਕਿਸੇ ਸਰਕਾਰੀ ਜਾ ਪ੍ਰਾਈਵੇਟ ਵਾਹਨ 'ਤੇ ਅਹੁਦਾ ਜਾਂ ਹੋਰ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਲਿਖੀ ਹੋਣੀ ਚਾਹੀਦੀ।
Vip Culture
ਇਸ ਨੂੰ ਰਾਜ 'ਚ ਪੂਰੀ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਉਨਾ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਪਹਿਲਾ ਹੀ ਰਾਜ 'ਚ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨੇ ਲਈ 900 ਦੇ ਕਰੀਬ ਗੰਨਮੈਨਾਂ ਨੂੰ ਹਟਾ ਕੇ ਵਿਭਾਗੀ 'ਚ ਡਿਊਟੀ ਦਿੱਤੀ ਗਈ ਹੈ।