ਪੁਲਿਸ ਨੇ ਹੀ ਵੇਚ ਦਿਤੀ 6 ਹਜ਼ਾਰ ਪੇਟੀਆਂ ਜ਼ਬਤ ਕੀਤੀ ਸ਼ਰਾਬ
Published : May 5, 2020, 8:59 am IST
Updated : May 5, 2020, 8:59 am IST
SHARE ARTICLE
File Photo
File Photo

ਤਾਲਾਬੰਦੀ ਦੌਰਾਨ ਉੱਤਰ ਪ੍ਰਦੇਸ਼ ਦੇ ਮਥੁਰਾ ਵਿਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।

ਮਥੁਰਾ, 4 ਮਈ : ਤਾਲਾਬੰਦੀ ਦੌਰਾਨ ਉੱਤਰ ਪ੍ਰਦੇਸ਼ ਦੇ ਮਥੁਰਾ ਵਿਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਥੁਰਾ ਦੀ ਇਕ ਪੁਲਿਸ ਚੌਕੀ ਇੰਚਾਰਜ ਅਤੇ 3 ਸਿਪਾਹੀਆਂ ਨੇ ਮਾਰਕੀਟ ਵਿਚ 5822 ਹਜ਼ਾਰ ਪੇਟੀਆਂ ਸ਼ਰਾਬ ਵੇਚ ਦਿਤੀ। ਪੁਲਿਸ ਨੇ ਚੈਕਿੰਗ ਦੌਰਾਨ ਵੱਖ ਵੱਖ ਕੇਸਾਂ ਵਿਚ ਇਹ ਸ਼ਰਾਬ ਬਰਾਮਦ ਕੀਤੀ ਸੀ।

ਸ਼ਰਾਬ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿਚ ਐਸਐਸਪੀ ਮਥੁਰਾ ਨੇ ਪੁਲਿਸ ਮੁਲਾਜ਼ਮਾਂ ਵਿਰੁਧ ਕਾਰਵਾਈ ਕਰਦਿਆਂ ਜੇਲ ਭੇਜ ਦਿਤਾ ਹੈ। ਐਸਐਸਪੀ ਨੇ ਖ਼ੁਦ ਸਟਿੰਗ ਆਪ੍ਰੇਸ਼ਨ ਕਰ ਕੇ ਮਾਮਲੇ ਦਾ ਪ੍ਰਗਟਾਵਾ ਕੀਤਾ ਸੀ। ਇਸ ਵਿਚ ਸ਼ਰਾਬ ਮਾਫ਼ੀਆ ਵੀ ਸ਼ਾਮਲ ਹੋਣ ਦੀ ਗੱਲ ਕਹੀ ਜਾਂਦੀ ਹੈ। ਮਾਮਲਾ ਕਰੀਬ 15 ਦਿਨ ਪੁਰਾਣਾ ਦਸਿਆ ਜਾ ਰਿਹਾ ਹੈ। ਕ੍ਰਾਈਮ ਬ੍ਰਾਂਚ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

File photoFile photo

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਕੋਸੀਕਲਾਂ ਵਿਚ ਸ਼ਰਾਬ ਨਾਲ ਭਰੇ ਇਕ ਟਰੱਕ ਨੂੰ ਫੜਿਆ ਗਿਆ ਸੀ। ਟਰੱਕ ਪੁਲਿਸ ਚੌਕੀ ਖੜ੍ਹਾ ਕਰ ਦਿਤਾ ਗਿਆ ਪਰ ਜ਼ਬਤ ਕੀਤੇ ਟਰੱਕ ਵਿਚੋਂ ਅੱਧੀ ਸ਼ਰਾਬ ਗ਼ਾਇਬ ਹੋ ਗਈ। ਭੇਦ ਖੁੱਲ੍ਹਾ ਤਾਂ ਪੁਲਿਸ ਨੇ ਮਾਮਲੇ ਉਤੇ ਪਰਦਾ ਪਾਉਣਾ ਸ਼ੁਰੂ ਕਰ ਦਿਤਾ। ਇਸ ਦੀ ਭਿਣਨ ਐਸਐਸਪੀ ਮਥੁਰਾ ਨੂੰ ਲੱਗ ਗਈ।

ਉਸ ਨੇ ਮਹਿਲਾ ਐਸਆਈ ਅਤੇ ਇਕ ਇੰਸਪੈਕਟਰ ਦੀ ਟੀਮ ਬਣਾ ਕੇ ਸਟਿੰਗ ਆਪ੍ਰੇਸ਼ਨ ਕੀਤਾ। ਇਹ ਟੀਮ ਗੁੰਮ ਹੋਈ ਸ਼ਰਾਬ ਖ਼ਰੀਦਣ ਲਈ ਪਹੁੰਚੀ। ਜਿਥੋਂ ਇਹ ਸ਼ਰਾਬ ਵੇਚੀ ਜਾ ਰਹੀ ਸੀ, ਉਥੇ ਦੋਸ਼ੀ ਸਿਪਾਹੀਆਂ ਦੀ ਕਾਰ ਵੀ ਖੜੀ ਸੀ। ਉਨ੍ਹਾਂ ਨੇ ਟੀਮ ਨੂੰ ਸ਼ਰਾਬ ਦਿਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਸਾਰਿਆਂ ਨੂੰ ਕਾਬੂ ਕਰ ਲਿਆ।

ਜਾਂਚ ਵਿਚ ਪਤਾ ਲਗਿਆ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਨੇ ਨਾ ਸਿਰਫ਼ ਇਸ ਟਰੱਕ ਦੀ ਸ਼ਰਾਬ ਵੇਚੀ, ਬਲਕਿ ਜ਼ਬਤ ਕੀਤੀ ਹੋਰ ਵੀ ਸ਼ਰਾਬ ਵੇਚ ਦਿਤੀ ਤੇ ਕਾਗ਼ਜ਼ਾਂ ਵਿਚ ਨਸ਼ਟ ਕੀਤੀ ਵਿਖਾ ਦਿਤੀ। ਜਦੋਂ ਫੜੀ ਗਈ ਸ਼ਰਾਬ ਦੀ ਜਾਂਚ ਦਾ ਆਦੇਸ਼ ਦਿਤਾ ਗਿਆ ਤਾਂ ਇਹ ਪਾਇਆ ਗਿਆ ਕਿ ਸ਼ਰਾਬ ਦੇ 5 ਹਜ਼ਾਰ ਪੇਟੀਆਂ ਘੱਟ ਸਨ।  (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement