
ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਿਲਣ ਮਗਰੋਂ ਲਾਪਤਾ ਹੋਏ ਚਾਰ ਮਰੀਜ਼ਾਂ ਦੀ ਭਾਲ ਤੇਜ਼ ਕਰ ਦਿਤੀ ਗਈ ਹੈ।
ਔਰੰਗਾਬਾਦ, 4 ਮਈ: ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਿਲਣ ਮਗਰੋਂ ਲਾਪਤਾ ਹੋਏ ਚਾਰ ਮਰੀਜ਼ਾਂ ਦੀ ਭਾਲ ਤੇਜ਼ ਕਰ ਦਿਤੀ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਇਹ ਚਾਰੇ ਵਿਅਕਤੀ ਇਥੋਂ ਕਰੀਬ 255 ਕਿਲੋਮੀਟਰ ਦੂਰ ਪੈਂਦੇ ਤਖ਼ਤ ਹਜ਼ੂਰ ਸਾਹਿਬ ਤੋਂ ਆਏ 20 ਜਣਿਆਂ ਵਿਚ ਸ਼ਾਮਲ ਸਨ। ਸਨਿਚਰਵਾਰ ਨੂੰ ਹੋਈ ਜਾਂਚ ਵਿਚ ਇਹ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਮਿਲੇ ਸਨ।
ਪੁਲਿਸ ਅਧਿਕਾਰੀ ਨੇ ਦਸਿਆ ਕਿ 20 ਜਣਿਆਂ ਵਿਚ 16 ਦਾ ਤਾਂ ਸਨਿਚਰਵਾਰ ਨੂੰ ਪਤਾ ਲੱਗ ਗਿਆ ਸੀ ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਚਾਰੇ ਨਾਂਦੇੜ ਦੇ ਵਾਸੀ ਹਨ। ਗੁਰਦਵਾਰਾ ਲੰਗਰ ਸਾਹਿਬ ਵਿਚ ਰਹਿ ਰਹੇ 97 ਲੋਕਾਂ ਦੇ ਨਮੂਨੇ 30 ਅਪ੍ਰੈਲ ਅਤੇ ਇਕ ਮਈ ਨੂੰ ਜਾਂਚ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ 20 ਜਣੇ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਪਰ ਰੀਪੋਰਟ ਮਿਲਣ ਤਕ ਇਹ 20 ਜਣੇ ਜਾ ਚੁਕੇ ਸਨ। (ਏਜੰਸੀ)