
ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਗਏ ਲੌਕਡਾਊਨ ਵਿਚ ਪਰਵਾਸੀ ਮਜ਼ਦੂਰਾਂ ਨਾਲ ਸਬੰਧਤ ਇਕ ਤੋਂ ਬਾਅਦ ਇਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਗਏ ਲੌਕਡਾਊਨ ਵਿਚ ਪਰਵਾਸੀ ਮਜ਼ਦੂਰਾਂ ਨਾਲ ਸਬੰਧਤ ਇਕ ਤੋਂ ਬਾਅਦ ਇਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਜ਼ਰੀਏ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਪਤਾ ਚੱਲ ਰਿਹਾ ਹੈ।
Photo
ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ, ਜਿਸ ਵਿਚ ਇਕ ਔਰਤ ਦੇ ਇਕ ਹੱਥ ਵਿਚ ਬੈਗ ਤੇ ਦੂਜੇ ਹੱਥ ਵਿਚ 9 ਮਹੀਨੇ ਦਾ ਮਾਸੂਮ ਬੱਚਾ। ਮੀਡੀਆ ਰਿਪੋਰਟ ਅਨੁਸਾਰ ਇਹ ਵੀਡੀਓ ਇੰਦੌਰ ਦੀ ਇਕ ਸੰਸਥਾ ਦੇ ਮੈਂਬਰ ਨੇ ਕੁਝ ਦਿਨ ਪਹਿਲਾਂ ਬਣਾਈ ਸੀ ਜਦੋਂ ਉਹ ਇੰਦੌਰ ਬਾਇਪਾਸ 'ਤੇ ਲੋਕਾਂ ਨੂੰ ਪਾਣੀ ਪਿਲਾ ਰਹੇ ਸੀ।
Photo
ਵੀਡੀਓ ਵਿਚ ਦਿਖ ਰਿਹਾ ਸੀ ਕਿ ਕਿਵੇਂ ਤਪਦੀ ਧੁੱਪ ਵਿਚ ਇਕ ਮਾਂ ਗੁਜਰਾਤ ਦੇ ਸੂਰਤ ਤੋਂ ਇਕ ਹਜ਼ਾਰ ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕਰ ਕੇ ਇੰਦੌਰ ਤੱਕ ਆ ਗਈ ਸੀ। ਉਸ ਕੋਲ ਨਾ ਤਾਂ ਪੈਸੇ ਸੀ ਅਤੇ ਨਾ ਹੀ ਬੱਚੇ ਲਈ ਕੋਈ ਭੋਜਨ। ਜਦੋਂ ਇਸ ਮਹਿਲਾ ਨੂੰ ਇਕ ਸਮਾਜ ਸੇਵੀ ਸੰਸਥਾ ਨੇ ਦੇਖਿਆ ਤਾਂ ਉਹਨਾਂ ਨੇ ਇਸ ਦੀ ਮਦਦ ਕੀਤੀ ਅਤੇ ਉਸ ਲਈ ਖਾਣੇ ਦਾ ਪ੍ਰਬੰਧ ਕੀਤਾ।
Photo
ਮਹਿਲਾ ਦੀ ਵੀਡੀਓ ਬਣਾਉਣ ਵਾਲੇ ਅਤੇ ਮਦਦ ਕਰਨ ਵਾਲੇ ਅਜੈ ਗੁਪਤਾ ਨੇ ਦੱਸਿਆ ਕਿ ਇਹ ਗੱਲ ਕਰੀਬ 8-9 ਦਿਨ ਪੁਰਾਣੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਪ੍ਰਯਾਗਰਾਜ ਜਾ ਰਹੀ ਸੀ। ਉਸ ਨੂੰ ਪੁਲਿਸ ਦੀ ਮਦਦ ਨਾਲ ਘਰ ਪਹੁੰਚਾਇਆ ਗਿਆ।