
'ਆਪ' ਦੇ ਸਾਬਕਾ ਸੂਬਾ ਪ੍ਰਧਾਨ ਨਵੀਨ ਜੈਹਿੰਦ ਨੇ ਕੱਸਿਆ ਤੰਜ਼
ਕਰਨਾਲ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੋਸ਼ਲ ਮੀਡੀਆ 'ਤੇ ਜਾਤ ਤੋਂ ਉੱਪਰ ਉੱਠ ਕੇ ਸਮਾਜ ਨੂੰ ਜੋੜਨ ਦੀ ਗੱਲ ਕਹੀ ਹੈ ਪਰ ਯੂਜ਼ਰਸ ਨੇ ਉਨ੍ਹਾਂ ਨੂੰ ਸੂਬੇ 'ਚ ਹੋਏ ਦੰਗਿਆਂ ਬਾਰੇ ਸਵਾਲ ਕੀਤੇ। ਸੀਐਮ ਨੇ ਲਿਖਿਆ ਕਿ ਮੈਂ ਰਾਜਨੀਤੀ ਵਿਚ ਜਾਤਾਂ ਦੇਖ ਕੇ ਸਮਾਜ ਨੂੰ ਵੰਡਣ ਨਹੀਂ, ਸਗੋਂ ਸਭ ਨੂੰ ਆਪਣਾ ਸਮਝ ਕੇ ਸਮਾਜ ਨੂੰ ਜੋੜਨ ਲਈ ਆਇਆ ਹਾਂ। ਸੀਐਮ ਦੇ ਇਸ ਟਵੀਟ 'ਤੇ 'ਆਪ' ਦੇ ਸਾਬਕਾ ਸੂਬਾ ਪ੍ਰਧਾਨ ਅਤੇ ਯੂਜ਼ਰਸ ਨੇ ਤੰਜ਼ ਕੱਸਿਆ ਹੈ।
Manohar Lal Khattar Tweet
'ਆਪ' ਦੇ ਸਾਬਕਾ ਸੂਬਾ ਪ੍ਰਧਾਨ ਨਵੀਨ ਜੈਹਿੰਦ ਨੇ ਟਵੀਟ ਕਰਦਿਆਂ ਲਿਖਿਆ ਕਿ ਤੁਹਾਡੇ ਸੂਬੇ 'ਚ ਕਿੰਨੇ ਦੰਗੇ ਹੋਏ ਅਤੇ ਕਿੰਨੇ ਲੋਕ ਮਰੇ ਉਹ ਭੁੱਲ ਗਏ। ਜਾਤ-ਪਾਤ ਦਾ ਕਿੰਨਾ ਜ਼ਹਿਰ ਫੈਲਾਇਆ ਹੈ ਉਹ ਭੁੱਲ ਗਏ। ਸਭ ਝੂਠ, ਮਹਾਝੂਠਾ ਮੁੱਖ ਮੰਤਰੀ। ਇਕ ਹੋਰ ਯੂਜ਼ਰ ਵੇਦ ਪ੍ਰਕਾਸ਼ ਵਿਦਰੋਹੀ ਨੇ ਤਾਅਨਾ ਮਾਰਿਆ ਕਿਹਾ ਕਿ ਜਦੋਂ ਵੋਟਾਂ ਦਾ ਸਮਾਂ ਆਉਂਦਾ ਹੈ ਤਾਂ ਤੁਸੀਂ ਪੰਜਾਬੀ ਬਣ ਜਾਂਦੇ ਹੋ ਅਤੇ ਜਦੋਂ ਤੁਸੀਂ ਪੰਜਾਬੀ ਬਣ ਕੇ ਵੋਟਾਂ ਹੜੱਪਦੇ ਹੋ ਤਾਂ ਜਾਤ-ਪਾਤ ਰਹਿਤ ਹੋ ਜਾਂਦੇ ਹੋ। ਤੁਸੀਂ ਹਰਿਆਣਾ ਏਕ ਹਰਿਆਣਵੀ ਏਕ ਦਾ ਝੂਠਾ ਰਾਗ ਉਚਾਰਦੇ ਹੋ। ਸਭ ਤੋਂ ਪਹਿਲਾਂ ਤੁਸੀਂ ਖ਼ੁਦ ਫੈਸਲਾ ਕਰੋ ਕਿ ਤੁਸੀਂ ਪੰਜਾਬੀ ਪਹਿਲਾਂ ਹੋ ਜਾਂ ਹਰਿਆਣਵੀ ਪਹਿਲਾਂ?