ਪਾਕਿਸਤਾਨ ਨੂੰ ਖੂਫ਼ੀਆ ਜਾਣਕਾਰੀ ਭੇਜਣ ਦੇ ਦੋਸ਼ 'ਚ ਡੀ.ਆਰ.ਡੀ.ਓ. ਦਾ ਵਿਗਿਆਨੀ ਗ੍ਰਿਫ਼ਤਾਰ

By : KOMALJEET

Published : May 5, 2023, 10:17 am IST
Updated : May 5, 2023, 10:32 am IST
SHARE ARTICLE
DRDO scientist arrested for giving secret information to Pakistan
DRDO scientist arrested for giving secret information to Pakistan

ਹਨੀਟ੍ਰੈਪ 'ਚ ਫਸ ਕੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਦੇ ਲੱਗੇ ਇਲਜ਼ਾਮ 

ਮਹਾਰਾਸ਼ਟਰ : ਪਾਕਿਸਤਾਨ ਨੂੰ ਖੂਫ਼ੀਆ ਜਾਣਕਾਰੀ ਦੇਣ ਦੇ ਦੋਸ਼ ਵਿਚ ਵੀਰਵਾਰ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੇ ਇਕ ਵਿਗਿਆਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹਾਰਾਸ਼ਟਰ ਏ.ਟੀ.ਐਸ. ਨੇ ਪ੍ਰਦੀਪ ਕੁਰੂਲਕਰ ਨੂੰ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਹੈ। 

ਦੋਸ਼ ਹੈ ਕਿ ਉਸ ਨੇ ਹਨੀਟ੍ਰੈਪ 'ਚ ਫਸ ਕੇ ਪਾਕਿਸਤਾਨ ਨੂੰ ਗੁਪਤ ਸੂਚਨਾਵਾਂ ਦਿਤੀਆਂ ਹਨ। ਏ.ਟੀ.ਐਸ. ਦੇ ਇਕ ਅਧਿਕਾਰੀ ਨੇ ਦਸਿਆ ਕਿ ਵਿਗਿਆਨੀ ਵਟਸਐਪ ਅਤੇ ਵੀਡੀਉ ਕਾਲ ਰਾਹੀਂ ਪਾਕਿਸਤਾਨੀ ਏਜੰਟ ਦੇ ਸੰਪਰਕ ਵਿਚ ਸੀ। ਏ.ਟੀ.ਐਸ. ਵਿਗਿਆਨੀ ਨੂੰ ਗ੍ਰਿਫ਼ਤਾਰ ਕਰ ਕੇ ਆਪਣੇ ਨਾਲ ਲੈ ਗਈ ਹੈ। ਉਸ ਨੂੰ ਪਾਕਿਸਤਾਨੀ ਖੂਫ਼ੀਆ ਏਜੰਸੀ ਦੇ ਹੈਂਡਲਰ ਨੇ ਹਨੀਟ੍ਰੈਪ 'ਚ ਫਸਾਇਆ ਸੀ। 

ਏ.ਟੀ.ਐਸ. ਨੇ ਕਿਹਾ, ਵਿਗਿਆਨੀ ਨੂੰ ਪਤਾ ਸੀ ਕਿ ਜੇਕਰ ਉਸ ਦੇ ਕਬਜ਼ੇ ਵਿਚ ਅਧਿਕਾਰਤ ਗੁਪਤ ਸੂਚਨਾ ਦੁਸ਼ਮਣ ਨੂੰ ਮਿਲ ਜਾਂਦੀ ਹੈ, ਤਾਂ ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਇਸ ਦੇ ਬਾਵਜੂਦ ਉਸ ਨੇ ਜਾਣਕਾਰੀ ਦਿਤੀ। ਏ.ਟੀ.ਐਸ. ਨੇ ਅੱਗੇ ਕਿਹਾ, ਮੁੰਬਈ ਵਿਚ ਏ.ਟੀ.ਐਸ. ਦੀ ਕਾਲਾਚੌਕੀ ਯੂਨਿਟ ਵਿਚ ਅਧਿਕਾਰਤ ਸੀਕਰੇਟਸ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਇਕ ਕੇਸ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਅਮਰੀਕੀ ਸਰਹੱਦ 'ਤੇ 4 ਭਾਰਤੀਆਂ ਦੀ ਮੌਤ ਦਾ ਮਾਮਲਾ:  ਮੇਹਸਾਣਾ ਪੁਲਿਸ ਨੇ 3 ਏਜੰਟਾਂ ਵਿਰੁਧ ਦਰਜ ਕੀਤੀ FIR 

ਏ.ਟੀ.ਐਸ. ਨੇ ਕਿਹਾ ਕਿ ਇਹ ਵਿਗਿਆਨੀ ਵਾਇਸ ਕਾਲ, ਵਟਸਐਪ ਮੈਸੇਜ ਅਤੇ ਵੀਡੀਉ ਰਾਹੀਂ ਪਾਕਿਸਤਾਨ ਦੀ ਖੂਫ਼ੀਆ ਏਜੰਸੀ (ਪੀ.ਆਈ.ਓ.) ਦੇ ਹੈਂਡਲਰਾਂ ਨਾਲ ਜੁੜਿਆ ਹੋਇਆ ਸੀ। ਅਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਉਨ੍ਹਾਂ ਨੇ ਦੁਸ਼ਮਣਾਂ ਨੂੰ ਖੂਫ਼ੀਆ ਜਾਣਕਾਰੀ ਦੇ ਕੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਹੈ। ਅਤਿਵਾਦ ਵਿਰੋਧੀ ਦਸਤੇ ਨੇ ਸਰਕਾਰੀ ਖੂਫ਼ੀਆ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਭਾਰਤ ਦੀ ਖੂਫ਼ੀਆ ਜਾਣਕਾਰੀ ਹਾਸਲ ਕਰਨ ਲਈ ਪਾਕਿਸਤਾਨ ਸੁੰਦਰ ਕੁੜੀਆਂ ਰਾਹੀਂ ਭਾਰਤੀਆਂ ਨੂੰ ਫਸਾਉਂਦਾ ਹੈ। ਇਸ ਸਾਲ ਫਰਵਰੀ ਵਿਚ, ਉਡੀਸ਼ਾ ਪੁਲਿਸ ਨੇ ਪਾਕਿਸਤਾਨ ਨੂੰ ਗੁਪਤ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿਚ ਚਾਂਦੀਪੁਰ ਵਿਚ ਡੀ.ਆਰ.ਡੀ.ਓ. ਦੀ ਏਕੀਕ੍ਰਿਤ ਟੈਸਟ ਰੇਂਜ (ਆਈ.ਟੀ.ਆਰ.) ਦੇ ਇਕ ਸੀਨੀਅਰ ਤਕਨੀਕੀ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਜਦੋਂ ਕਿ 2021 ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਸੀ, ਜਦੋਂ ਇਕ ਆਈ.ਟੀ.ਆਰ. ਅਧਿਕਾਰੀ ਨੇ ਕੁੱਝ ਪਾਕਿਸਤਾਨੀ ਔਰਤਾਂ ਨੂੰ ਹਨੀ ਟ੍ਰੈਪ ਕੀਤਾ ਸੀ। ਉਹ ਅਧਿਕਾਰੀ ਨੂੰ ਵਟਸਐਪ ਰਾਹੀਂ ਕੁਝ ਵੀਡੀਉ ਭੇਜ ਰਹੇ ਸਨ ਅਤੇ ਬਦਲੇ ਵਿਚ ਅਧਿਕਾਰੀ ਨੇ ਉਨ੍ਹਾਂ ਨਾਲ ਖੂਫ਼ੀਆ ਜਾਣਕਾਰੀ ਸਾਂਝੀ ਕੀਤੀ।

Location: India, Maharashtra

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement