
ਗੁਪਤ ਸੂਚਨਾ ਦੇ ਆਧਾਰ ’ਤੇ ਕੋਹਿਨੂਰ ਸਪਾ ਸੈਂਟਰ ’ਤੇ ਮਾਰਿਆ ਛਾਪਾ
ਪਾਣੀਪਤ: ਹਰਿਆਣਾ ਦੇ ਪਾਣੀਪਤ ਦੇ ਪਾਸ਼ ਇਲਾਕੇ ਹੁੱਡਾ ਦੇ ਆਸਨਲ ਸੁਸ਼ਾਂਤ ਸਿਟੀ ਦੇ ਬਾਜ਼ਾਰ ਵਿਚ ਸਥਿਤ ਕੋਹਿਨੂਰ ਸਪਾ ਸੈਂਟਰ 'ਚ ਪੁਲਿਸ ਨੇ ਛਾਪਾ ਮਾਰਿਆ। ਪੁਲਿਸ ਨੇ ਮੌਕੇ ਤੋਂ 5 ਲੜਕੀਆਂ ਅਤੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਸਾਰਿਆਂ ਨੂੰ ਸੈਕਟਰ 13-17 ਦੇ ਥਾਣੇ ਲਿਜਾਇਆ ਗਿਆ। ਜਿਥੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ। ਪੁਲਿਸ ਨੇ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਸਾਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸੈਕਟਰ 13-17 ਥਾਣੇ ਦੇ ਇੰਚਾਰਜ ਇੰਸਪੈਕਟਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਦੇਹ ਵਪਾਰ ਸਬੰਧੀ ਗੁਪਤ ਸੂਚਨਾ ਦੇ ਆਧਾਰ ’ਤੇ ਕੋਹਿਨੂਰ ਸਪਾ ਸੈਂਟਰ ’ਤੇ ਛਾਪਾ ਮਾਰਿਆ। ਉਥੋਂ ਕਈ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ ਹੋਈਆਂ ਹਨ। ਇਹ ਸਪਾ ਸੈਂਟਰ ਕਿਸਦਾ ਹੈ, ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਸੈਂਟਰ ਕਦੋਂ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਕਈ ਪੁਆਇੰਟਾਂ 'ਤੇ ਜਾਂਚ ਕਰ ਰਹੀ ਹੈ।