ਪੁਲਿਸ ਨੂੰ ਸੜਕ ’ਤੇ ਮਿਲਿਆ 590 ਕਿਲੋ ਗਾਂਜਾ
Published : Jun 5, 2019, 2:01 pm IST
Updated : Jun 5, 2019, 3:27 pm IST
SHARE ARTICLE
Assam Police busting 590 kg cannabis tweet dont panic we found it
Assam Police busting 590 kg cannabis tweet dont panic we found it

ਆਸਾਮ ਪੁਲਿਸ ਨੇ ਟਵੀਟਰ ’ਤੇ ਲਿਖਿਆ, ਘਬਰਾਓ ਨਾ ਸਾਨੂੰ ਮਿਲ ਗਿਆ ਹੈ

ਆਸਾਮ: ਆਸਾਮ ਪੁਲਿਸ ਨੇ ਟਵਿਟਰ 'ਤੇ ਅਨੋਖੇ ਤਰ੍ਹਾਂ ਦੇ ਟਵੀਟ ਕੀਤੇ ਹਨ ਜਿਹਨਾਂ ਨੂੰ ਪੜ੍ਹ ਕੇ ਕੋਈ ਵਿਅਕਤੀ ਅਪਣਾ ਹਾਸਾ ਨਹੀਂ ਰੋਕ ਸਕਦਾ। ਆਸਾਮ ਪੁਲਿਸ ਨੇ ਮੁੰਬਈ ਪੁਲਿਸ ਦੀ ਤਰ੍ਹਾਂ ਮਜ਼ੇਦਾਰ ਟਵੀਟ ਕਰਦੇ ਹੋਏ ਗਾਂਜਾ ਫੜਨ ਦੀ ਖ਼ਬਰ ਦੱਸੀ ਹੈ। ਨਾਲ ਹੀ ਪੁਲਿਸ ਨੇ ਲਿਖਿਆ ਹੈ ਕਿ ਜੇ ਇਹ ਕਿਸੇ ਦਾ ਗਵਾਚਿਆ ਹੈ ਤਾਂ ਉਹ ਸਾਨੂੰ ਸੰਪਰਕ ਕਰ ਸਕਦਾ ਹੈ।

 



 

 

ਟਵੀਟ ਲਿਖਣ ਤੋਂ ਬਾਅਦ ਅੱਖ ਮਾਰਨ ਵਾਲਾ ਇਮੋਜੀ ਵੀ ਸ਼ੇਅਰ ਕੀਤਾ ਹੈ। ਆਸਾਮ ਪੁਲਿਸ ਨੇ ਟਵੀਟ ਕਰਕੇ ਫੋਟੋ ਪੋਸਟ ਕਰਦੇ ਹੋਏ ਕਿਹਾ ਕਿ ਕਿਸੇ ਦਾ ਪਿਛਲੀ ਰਾਤ ਛਗੋਲਿਆ ਚੈਕਪੋਇੰਟ ਨਾਲ 590 ਕਿਲੋ ਗਾਂਜਾ ਅਤੇ ਟਰੱਕ ਗਵਾਚ ਗਿਆ ਹੈ। ਇਹ ਹੁਣ ਸਾਡੀ ਹਿਰਾਸਤ ਵਿਚ ਹੈ। ਧੁਬਰੀ ਪੁਲਿਸ ਨਾਲ ਸੰਪਰਕ ਕਰ ਸਕਦੇ ਹੋ। ਉਹ ਤੁਹਾਡੀ ਮਦਦ ਕਰਨਗੇ। ਸ਼ਾਨਦਾਰ ਕੰਮ ਕਰਨ ਵਾਲੀ ਟੀਮ ਧੁਬਰੀ। ਤਸਵੀਰ ਵਿਚ ਗਾਂਜੇ ਨਾਲ ਭਰੇ 50 ਕਾਰਟਨ ਅਤੇ ਇਕ ਵੱਡਾ ਸੂਟਕੇਸ ਦਿਸ ਰਿਹਾ ਹੈ।

 



 

 

ਪੁਲਿਸ ਨੇ ਵਧੇਰੇ ਭਰੋਸੇਮੰਦ ਗੁਪਤ ਸੂਚਨਾਵਾਂ ਦੇ ਆਧਾਰ ’ਤੇ ਇਕ ਸਵਿਫਟ ਨਾਈਟ ਉਪਰੇਸ਼ਨ ਵਿਚ ਟਰੱਕ ਜ਼ਬਤ ਕੀਤਾ ਹੈ। ਮੁੰਬਈ ਪੁਲਿਸ ਵੀ ਸੋਸ਼ਲ ਮੀਡੀਆ ’ਤੇ ਮਜ਼ੇਦਾਰ ਟਵੀਟਸ ਕਰ ਕੇ ਲੋਕਾਂ ਨੂੰ ਸੁਨੇਹੇ ਦਿੰਦੀ ਹੈ। ਜੋ ਕਾਫੀ ਜਨਤਕ ਹੁੰਦੇ ਹਨ। ਕੁਝ ਮਹੀਨੇ ਪਹਿਲਾਂ ਮੁੰਬਈ ਪੁਲਿਸ ਨੇ ਗਲੀ ਬੁਆਏ ਦਾ ਡਾਇਲਾਗ ਸ਼ੇਅਰ ਕੀਤਾ ਸੀ ਜੋ ਕਿ ਬਹੁਤ ਜਨਤਕ ਹੋਇਆ ਸੀ।

Location: India, Assam

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement