
ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਐਤਵਾਰ ਨੂੰ ਇਕ ਔਰਤ ਤਸ਼ਕਰ ਨੂੰ ਗ੍ਰਿਫ਼ਕਾਰ ਕੀਤਾ ਹੈ। ਦੋਸ਼ੀ ਔਰਤ ...
ਲੁਧਿਆਣਾ (ਪੀਟੀਆਈ) : ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਐਤਵਾਰ ਨੂੰ ਇਕ ਔਰਤ ਤਸ਼ਕਰ ਨੂੰ ਗ੍ਰਿਫ਼ਕਾਰ ਕੀਤਾ ਹੈ। ਦੋਸ਼ੀ ਔਰਤ ਪੰਚਕੁਲਾ ਦੇ ਨਸ਼ਾ ਤਸ਼ਕਰ ਤੋਂ ਗਾਂਜਾ ਲੈ ਕੇ ਲੁਧਿਆਣਾ ‘ਚ ਸਪਲਾਈ ਕਰਦੀ ਸੀ। ਸੰਜੇ ਗਾਂਧੀ ਕਲੋਨੀ ਤੋਂ ਗ੍ਰਿਫ਼ਤਾਰ ਔਰਤ ਦੇ ਕਬਜ਼ੇ ਤੋਂ ਪੁਲਿਸ ਨੇ ਸਾਢੇ 13 ਕਿਲੋ ਗਾਂਜ਼ਾ ਬਰਾਮਦ ਕੀਤਾ ਹੈ। ਪੁਲਿਸ ਨੇ ਸੰਜੇ ਗਾਂਧੀ ਕਲੋਨੀ ਦੀ ਰਹਿਣ ਵਾਲੀ ਮਮਤਾ ਰਾਣੀ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਐਤਵਾਰ ਨੂੰ ਦੋਸ਼ੀ ਔਰਤ ਨੂੰ ਅਦਾਲਤ ‘ਚ ਪੇਸ਼ ਕੀਤਾ।
Arrest
ਉਥੇ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿਤਾ ਗਿਆ ਹੈ। ਪੁਲਿਸ ਦੋਸ਼ੀ ਔਰਤ ਤੋਂ ਪੁਛ-ਗਿਛ ਕਰਨ ਵਿਚ ਲੱਗੀ ਹੋਈ ਹੈ। ਏ.ਐਸ.ਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਕਿ ਦੋਸ਼ੀ ਔਰਤ ਵੱਡੇ ਲੈਵਲ ਤੇ ਤਸ਼ਕਰੀ ਦਾ ਧੰਦਾ ਕਰਦੀ ਹੈ। ਪੁਲਿਸ ਨੇ ਦੋਸ਼ੀ ਔਰਤ ਦੇ ਘਰ ਛਾਪਾਮਾਰੀ ਕੀਤੀ। ਘਰ ਤੋਂ ਸਾਢੇ 13 ਕਿਲੋ ਗਾਂਜਾ ਬਰਾਮਦ ਹੋਇਆ ਹੈ। ਪੁਛ-ਗਿਛ ‘ਚ ਪਤਾ ਚੱਲਿਆ ਕਿ ਦੋਸ਼ੀ ਔਰਤ ਮੂਲ ਰੂਪ ਤੋਂ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਉਸ ਦੀ ਤਿੰਨ ਸਾਲ ਪਹਿਲਾਂ ਸੰਜੇ ਗਾਂਧੀ ਕਲੋਨੀ ਦੇ ਰਹਿਣ ਵਾਲੇ ਵਿਅਕਤੀ ਦੇ ਨਾਲ ਵਿਆਹ ਹੋਇਆ ਸੀ।
Ganja
ਉਸ ਦੇ ਪਤੀ ਦੀ ਜੁੱਤੀਆਂ ਦੀ ਦੁਕਾਨ ਹੈ। ਵੱਧ ਪੈਸਾ ਕਮਾਉਣ ਦੇ ਚੱਕਰ ਵਿਚ ਔਰਤ ਨੇ ਨਸ਼ਾ ਤਸ਼ਕਰੀ ਦਾ ਧੰਦਾ ਚੁਣਿਆ। ਉਸ ਨੇ ਪੰਚਕੁਲਾ ‘ਚ ਰਹਿਣ ਵਾਲੇ ਅਪਣੇ ਜਾਣਕਾਰ ਤਸ਼ਕਰ ਤੋਂ ਗਾਂਜਾ ਲੈ ਕੇ ਸਪਲਾਈ ਕਰਨਾ ਸ਼ੁਰੂ ਕਰ ਦਿਤਾ। ਉਹ ਚੰਡੀਗੜ੍ਹ ਪਰਿਵਾਰ ਵਾਲਿਆਂ ਕੋਲ ਜਾਂਦੀ ਸੀ ਅਤੇ ਪੰਚਕੁਲਾ ਦੇ ਤਸ਼ਕਰ ਤੋਂ ਗਾਂਜਾ ਲੈ ਕਾ ਆਉਂਦੀ ਸੀ। ਜਿਥੇ ਉਹ ਈ.ਡਬਲਿਊ.ਐਸ ਕਲੋਨੀ ਅਤੇ ਘੋੜਾ ਕਲੋਨੀ ਵਿਚ ਲੋਕਾਂ ਨੂੰ ਗਾਂਜਾ ਸਪਲਾਈ ਕਰਦੀ ਸੀ। ਦੋਸ਼ੀ ਔਰਤ ਦਾ ਪਤੀ ਪੁਲਿਸ ਦੀ ਛਾਪਾਮਾਰੀ ਤੋਂ ਬਾਅਦ ਦਾ ਹੀ ਫਰਾਰ ਹੈ।