
ਮੈਟਰੋ ਅਤੇ ਬੱਸਾਂ 'ਚ ਔਰਤਾਂ ਨੂੰ ਮੁਫ਼ਤ ਯਾਤਰਾ ਸਹੂਲਤ ਦੇਣ ਦੀ ਘੋਸ਼ਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਇੱਕ ਸਰਵੇ ਕਰਵਾਇਆ ਹੈ।
ਨਵੀਂ ਦਿੱਲੀ : ਮੈਟਰੋ ਅਤੇ ਬੱਸਾਂ 'ਚ ਔਰਤਾਂ ਨੂੰ ਮੁਫ਼ਤ ਯਾਤਰਾ ਸਹੂਲਤ ਦੇਣ ਦੀ ਘੋਸ਼ਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਇੱਕ ਸਰਵੇ ਕਰਵਾਇਆ ਹੈ। ਇਸ ਵਿੱਚ ਔਰਤਾਂ ਤੋਂ ਯੋਜਨਾ 'ਤੇ ਰਾਏ ਮੰਗੀ ਗਈ, ਜਿਸ ਵਿੱਚ 94 ਫ਼ੀਸਦੀ ਔਰਤਾਂ ਨੇ ਯੋਜਨਾ ਨੂੰ ਕੇਜਰੀਵਾਲ ਸਰਕਾਰ ਦੀ ਚੰਗੀ ਕੋਸ਼ਿਸ਼ ਦੱਸਿਆ ਹੈ। ਨਾਲ ਹੀ ਇਸਨੂੰ ਛੇਤੀ ਲਾਗੂ ਕੀਤੇ ਜਾਣ ਲਈ ਕਿਹਾ ਹੈ।
Free travel for women in Delhi Metro
ਸੋਮਵਾਰ ਨੂੰ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀਆਂ ਔਰਤਾਂ ਲਈ ਮੈਟਰੋ ਅਤੇ ਬੱਸਾਂ 'ਚ ਮੁਫ਼ਤ ਯਾਤਰਾ ਦੀ ਘੋਸ਼ਣਾ ਕੀਤੀ ਸੀ। ਇਸ ਨੂੰ ਲੈ ਕੇ ਦਿੱਲੀ ਦੀ ਸਿਆਸਤ ਵੀ ਗਰਮਾ ਗਈ ਹੈ। ਇਸ ਵਿੱਚ ਮੰਗਲਵਾਰ ਨੂੰ ਪਾਰਟੀ ਨੇ ਰਾਜਧਾਨੀ ਦੇ ਸਾਰੇ ਜ਼ਿਲਿਆਂ ਵਿੱਚ ਇੱਕ ਸਰਵੇ ਕਰਵਾਇਆ। ਜਿਸ ਵਿੱਚ ਹਰ ਇੱਕ ਜ਼ਿਲ੍ਹੇ ਵਿੱਚ ਹਰ ਇੱਕ ਵਰਗ ਦੀਆਂ ਦੋ ਸੌ ਔਰਤਾਂ ਨੂੰ ਜ਼ੁਬਾਨੀ ਸਵਾਲ ਕੀਤੇ ਗਏ।
Free travel for women in Delhi Metro
'ਆਪ' ਦਾ ਦਾਅਵਾ ਹੈ ਕਿ ਇਸ ਸਰਵੇ ਵਿੱਚ 48 ਫ਼ੀਸਦੀ ਔਰਤਾਂ ਨੇ ਕਿਹਾ ਹੈ ਕਿ ਉਹ ਰੋਜ਼ਾਨਾ ਮੈਟਰੋ ਦੀ ਵਰਤੋਂ ਕਰਦੀਆਂ ਹਨ। ਇਸ ਵਿੱਚ 25 ਫ਼ੀਸਦੀ ਔਰਤਾਂ ਹਰ ਮਹੀਨੇ ਮੈਟਰੋ ਕਿਰਾਏ 'ਤੇ 1000 ਤੋਂ ਲੈ ਕੇ 2000 ਰੁਪਏ ਤੱਕ ਖਰਚ ਕਰਦੀਆ ਹਨ, ਜਦੋਂ ਕਿ 22 ਫ਼ੀਸਦੀ ਔਰਤਾਂ ਦਾ ਮਹੀਨੇ ਦਾ ਖਰਚ ਦੋ ਤੋਂ ਤਿੰਨ ਹਜ਼ਾਰ ਰੁਪਏ ਹੈ।
Free travel for women in Delhi Metro
ਇਸ ਵਿੱਚ ਔਰਤਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਕੇਜਰੀਵਾਲ ਦੇ ਇਸ ਫ਼ੈਸਲਾ ਤੋਂ ਬਾਅਦ ਉਹ ਤੁਹਾਨੂੰ ਵੋਟ ਦੇਣ 'ਤੇ ਵਿਚਾਰ ਕਰੇਗੀ? ਇਸ 'ਤੇ 76 ਫ਼ੀਸਦੀ ਔਰਤਾਂ ਨੇ ਕਿਹਾ ਕਿ ਉਹ ਇਸ ਮੁੱਦੇ 'ਤੇ ਵੋਟ ਦੇਣਗੀਆਂ, ਸੱਤ ਫ਼ੀਸਦੀ ਨੇ ਕਿਹਾ ਇਸ ਬਾਰੇ ਵਿੱਚ ਵਿਚਾਰ ਕਰਨਗੀਆਂ, ਜਦੋਂ ਕਿ 17 ਫ਼ੀਸਦੀ ਔਰਤਾਂ ਨੇ ਕੋਈ ਜਵਾਬ ਨਹੀਂ ਦਿੱਤਾ।