ਬਾਲੀਵੁਡ ਐਕਟਰ ਪਰੇਸ਼ ਰਾਵਲ ਨੇ ਕੇਜਰੀਵਾਲ ਦਾ ਉਡਾਇਆ ਮਜ਼ਾਕ
Published : Jun 4, 2019, 3:37 pm IST
Updated : Jun 4, 2019, 3:37 pm IST
SHARE ARTICLE
Bollywood actor Paresh rawal comment on cm Arvind kejriwal
Bollywood actor Paresh rawal comment on cm Arvind kejriwal

ਬਾਲੀਵੁੱਡ ਐਕਟਰ ਅਤੇ ਬੀਜੇਪੀ ਦੇ ਸਾਬਕਾ ਸਾਂਸਦ ਮੈਂਬਰ ਪਰੇਸ਼ ਰਾਵਲ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ।

ਨਵੀਂ ਦਿੱਲੀ :  ਬਾਲੀਵੁੱਡ ਐਕਟਰ ਅਤੇ ਬੀਜੇਪੀ ਦੇ ਸਾਬਕਾ ਸਾਂਸਦ ਮੈਂਬਰ ਪਰੇਸ਼ ਰਾਵਲ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਬੀਜੇਪੀ ਤੋਂ ਸਾਂਸਦ ਰਹਿ ਚੁੱਕੇ ਪਰੇਸ਼ ਰਾਵਲ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਸੌਰਭ ਭਾਰਦਵਾਜ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਅਰਵਿੰਦ ਕੇਜਰੀਵਾਲ 'ਤੇ ਤੰਜ ਕਸਿਆ ਹੈ। ਦਰਅਸਲ ਦਿੱਲੀ ਦੇ ਗ੍ਰੇਟਰ ਕੈਲਾਸ਼ ਤੋਂ ਐਮਐਲਏ ਸੌਰਭ ਭਾਰਦਵਾਜ ਨੇ ਟਵਿਟਰ 'ਤੇ ਸੀਐਮ ਅਰਵਿੰਦ ਕੇਜਰੀਵਾਲ ਦੀ ਇੱਕ ਤਸਵੀਰ ਸ਼ੇਅਰ ਕੀਤੀ। ਜਿਸ ਵਿੱਚ ਉਨ੍ਹਾਂ ਨੇ ਲਿਖਿਆ 'ਸੀਐਮ ਅਤੇ ਜੋ ਲੋਕ ਉਨ੍ਹਾਂ ਦੇ ਆਸਪਾਸ ਹਨ ਉਨ੍ਹਾਂ ਦੇ ਪਸੀਨੇ ਨੂੰ ਵੇਖੋ।

Bollywood actor Paresh rawal comment on cm Arvind kejriwalBollywood actor Paresh rawal comment on cm Arvind kejriwal

ਸੌਰਭ ਭਾਰਦਵਾਜ ਦੇ ਇਸ ਟਵੀਟ ਨੂੰ ਐਕਟਰ ਪਰੇਸ਼ ਰਾਵਲ ਨੇ ਆਪਣੇ ਟਵਿਟਰ ਹੈਂਡਲ ਤੋਂ ਰੀਟਵੀਟ ਕਰਦੇ ਹੋਏ ਲਿਖਿਆ, ਵਾਹ !  ਦਿੱਲੀ ਦੀ ਠੰਡ ਵਿੱਚ ਅਜਿਹਾ ਪਸੀਨਾ ਵਹਾਉਣਾ ! ਇਹ ਤਾਂ ਕੋਈ ਮਿਹਨਤੀ ਵਿਅਕਤੀ ਹੀ ਕਰ ਸਕਦਾ ਹੈ  !  !  !  ਦੱਸ ਦਈਏ ਕਿ ਇਨੀਂਂ ਦਿਨੀਂ ਦੇਸ਼ ਦਾ ਉੱਤਰੀ ਇਲਾਕਾ ਲਗਾਤਾਰ ਗਰਮੀ ਦੀ ਮਾਰ ਝੱਲ ਰਿਹਾ ਹੈ। ਪਾਰਾ ਦਿਨ ਪਰ ਦਿਨ ਵਧਦਾ ਜਾ ਰਿਹਾ ਹੈ। ਇਸ ਭਿਆਨਕ ਗਰਮੀ ਦੇ ਹਾਲਾਤ ਇਹ ਹਨ ਕਿ ਰਾਜਧਾਨੀ ਦਿੱਲੀ ਵਿੱਚ ਮੌਸਮ ਵਿਭਾਗ ਨੇ ਰੈੱਡ ਅਲਰਟ ਤੱਕ ਜਾਰੀ ਕਰ ਦਿੱਤਾ ਹੈ।



 

ਇਸ 'ਤੇ ਐਕਟਰ ਪਰੇਸ਼ ਰਾਵਲ ਨੇ ਸੀਐਮ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਐਕਟਰ ਪਰੇਸ਼ ਰਾਵਲ ਬਾਲੀਵੁਡ ਦੇ ਨਾਲ - ਨਾਲ ਰਾਜਨੀਤੀ ਵਿੱਚ ਵੀ ਆਪਣਾ ਸਿੱਕਾ ਜਮਾਂ ਚੁੱਕੇ ਹਨ। ਪਰੇਸ਼ ਰਾਵਲ ਨੇ ਓਐਮਜੀ  ( OMG) , ਵੈਲਕਮ ( Welcom ), ਹੇਰਾ ਫੇਰੀ  ( Hera Pheri )  ਵਰਗੀ ਫਿਲਮਾਂ ਵਿੱਚ ਮਹੱਤਵਪੂਰਣ ਰੋਲ ਨਿਭਾਇਆ ਹੈ। ਪਰੇਸ਼ ਰਾਵਲ  2014 ਤੋਂ 2019 ਤੱਕ ਸੰਸਦ ਵੀ ਰਹਿ ਚੁੱਕੇ ਹਨ।

Location: India, Delhi, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement