ਕੋਰੋਨਾ ਵਾਇਰਸ : ਦੇਸ਼ ’ਚ ਇਕ ਦਿਨ ਵਿਚ ਹੁਣ ਤਕ ਸੱਭ ਤੋਂ ਜ਼ਿਆਦਾ 9304 ਨਵੇਂ ਮਾਮਲੇ ਆਏ
Published : Jun 5, 2020, 8:22 am IST
Updated : Jun 5, 2020, 8:22 am IST
SHARE ARTICLE
Corona Virus
Corona Virus

ਪਿਛਲੇ 24 ਘੰਟਿਆਂ ’ਚ 260 ਲੋਕਾਂ ਦੀ ਮੌਤ

ਨਵੀਂ ਦਿੱਲੀ, 4 ਜੂਨ: ਦੇਸ਼ ਅੰਦਰ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ ਹੁਣ ਤਕ ਸੱਭ ਤੋਂ ਜ਼ਿਆਦਾ ਨਵੇਂ 9304 ਮਾਮਲੇ ਸਾਹਮਣੇ ਆਏ ਹਨ ਜਦਕਿ 260 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਵੀਰਵਾਰ ਤਕ ਦੇਸ਼ ਅੰਦਰ ਪੀੜਤਾਂ ਅਤੇ ਇਸ ਘਾਤਕ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਲੜੀਵਾਰ 2,16,919 ਅਤੇ 6075 ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਦੇਸ਼ ’ਚ 1,06,737 ਪੀੜਤ ਮਰੀਜ਼ਾਂ ਦਾ ਇਲਾਜ ਚਲ ਰਿਹ ਹੈ ਅਤੇ 1,04,106 ਲੋਕ ਸਿਹਤਮੰਦ ਹੋ ਚੁੱਕੇ ਹਨ ਅਤੇ ਇਕ ਮਰੀਜ਼ ਦੇਸ਼ ਤੋਂ ਬਾਹਰ ਚਲਾ ਗਿਆ ਹੈ। ਇਸ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੁਣ ਤਕ ਲਗਭਗ 47.99 ਫ਼ੀ ਸਦੀ ਮਰੀਜ਼ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਬੁਧਵਾਰ ਸਵੇਰ ਤਕ ਇਸ ਘਾਤਕ ਵਾਇਰਸ ਨਾਲ ਹੁਣ ਤਕ 260 ਲੋਕਾਂ ਦੀ ਮੌਤ ਹੋਈ।

File photoFile photo

ਇਸ ’ਚ ਸੱਭ ਤੋਂ ਜ਼ਿਆਦਾ 122 ਮੌਤਾਂ ਮਹਾਰਾਸ਼ਟਰ ’ਚ, ਦਿੱਲੀ ’ਚ 50, ਗੁਜਰਾਤ ’ਚ 30, ਤਾਮਿਲਨਾਡੂ ’ਚ 11, ਪਛਮੀ ਬੰਗਾਲ ’ਚ 10, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਤੇਲੰਗਾਨਾ ’ਚ ਸੱਤ-ਸੱਤ ਲੋਕਾਂ ਦੀ ਮੌਤ ਹੋਈ। ਇਸ ਤੋਂ ਬਾਅਦ ਰਾਜਸਥਾਨ ’ਚ ਛੇ, ਆਂਧਰ ਪ੍ਰਦੇਸ਼ ’ਚ ਚਾਰ, ਬਿਹਾਰ, ਛੱਤੀਸਗੜ੍ਹ, ਜੰਮੂ-ਕਸ਼ਮੀਰ, ਕਰਨਾਟਕ ਪੰਜਾਬ ਅਤੇ ਉੱਤਰਾਖੰਡ ’ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। 

ਮਹਾਰਾਸ਼ਟਰ ’ਚ ਹੁਣ ਤਕ ਇਹ ਵਾਇਰਸ 2587 ਲੋਕਾਂ ਦੀ ਜਾਨ ਲੈ ਚੁੱਕਾ ਹੈ। ਇਸ ਤੋਂ ਬਾਅਦ ਗੁਜਰਾਤ ’ਚ 1122, ਮੱਧ ਪ੍ਰਦੇਸ਼ ’ਚ 371, ਪਛਮੀ ਬੰਗਾਲ ’ਚ 345, ਉੱਤਰ ਪ੍ਰਦੇਸ਼ ’ਚ 229, ਰਾਜਸਥਾਨ ’ਚ 209, ਤਾਮਿਲਨਾਡੂ ’ਚ 208, ਤੇਲੰਗਾਨਾ ’ਚ 99 ਅਤੇ ਆਂਧਰ ਪ੍ਰਦੇਸ਼ ’ਚ 68 ਲੋਕਾਂ ਦੀ ਮੌਤ ਹੋਈ।
ਕਰਨਾਟਕ ’ਚ 53, ਪੰਜਾਬ ’ਚ 47, ਜੰਮੂ-ਕਸ਼ਮੀਰ ’ਚ 34, ਬਿਹਾਰ ’ਚ 25, ਹਰਿਆਣਾ ’ਚ 23, ਕੇਰਲ ’ਚ 11, ਉੱਤਰਾਖੰਡ ’ਚ ਅੱਠ ਅਤੇ ਉੜੀਸਾ ’ਚ ਸੱਤ ਲੋਕਾਂ ਦੀ ਮੌਤ ਹੋਈ ਹੈ। ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਝਾਰਖੰਡ ’ਚ ਪੰਜ-ਪੰਜ ਲੋਕਾਂ ਦੀ ਮੌਤ ਹੋਈ ਹੈ।

ਆਸਾਮ ’ਚ ਚਾਰ, ਛੱਤੀਸਗੜ੍ਹ ’ਚ ਦੋ, ਮੇਘਾਲਿਆ ਅਤੇ ਲੱਦਾਖ ’ਚ ਇਕ-ਇਕ ਵਿਅਕਤੀ ਦੀ ਮੌਤ ਹੋਈ। ਕੋਰੋਨਾ ਵਾਇਰਸ ਦੇ ਸੱਭ ਤੋਂ ਜ਼ਿਆਦਾ 74,860 ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ। ਇਸ ਤੋਂ ਬਾਅਦ ਤਾਮਿਲਨਾਡੂ ਤੋ 25,872, ਦਿੱਲੀ ’ਚ 23,645, ਗੁਜਰਾਤ ’ਚ 18,100, ਰਾਜਸਥਾਨ ’ਚ 9652, ਮੱਧ ਪ੍ਰਦੇਸ਼ ’ਚ 8588 ਅਤੇ ਉੱਤਰ ਪ੍ਰਦੇਸ਼ ’ਚ 8729 ਮਾਮਲੇ ਹਨ।     (ਪੀਟੀਆਈ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement