‘ਪਛਮੀ ਦੇਸ਼ਾਂ ਦੀ ਨਕਲ ਕਰਨ ਕਰ ਕੇ ਸਾਡੇ ਦੇਸ਼ ਦਾ ਅਰਥਚਾਰਾ ਮੂੰਧੇ ਮੂੰਹ ਡਿਗਿਆ’
Published : Jun 5, 2020, 6:22 am IST
Updated : Jun 5, 2020, 6:22 am IST
SHARE ARTICLE
rahul gandhi with rajiv bajaj
rahul gandhi with rajiv bajaj

ਰਾਹੁਲ ਗਾਂਧੀ ਨਾਲ ਗੱਲਬਾਤ ’ਚ ਉਦਯੋਗਪਤੀ ਰਾਜੀਵ ਬਜਾਜ ਨੇ ਕਿਹਾ

ਨਵੀਂ ਦਿੱਲੀ: ਦੇਸ਼ ਦੇ ਮਸ਼ਹੂਰ ਉਦਯੋਗਪਤੀ ਰਾਜੀਵ ਬਜਾਜ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਸੰਕਟ ਨਾਲ ਨਜਿੱਠਣ ਦੇ ਸੰਦਰਭ ’ਚ ਭਾਰਤ ਨੇ ਪਛਮੀ ਦੇਸ਼ਾ ਵਲ ਵੇਖਿਆ ਅਤੇ ਸਖ਼ਤ ਤਾਲਾਬੰਦੀ ਲਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਮਹਾਂਮਾਰੀ ਦਾ ਪ੍ਰਸਾਰ ਵੀ ਨਾ ਰੁਕਿਆ ਅਤੇ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਮੂੰਧੇ ਮੂੰਹ ਡਿੱਗੀ ਅਤੇ ਅਰਥਚਾਰਾ ਤਬਾਹ ਹੋ ਗਿਆ। 

Corona VirusCorona Virus

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਵੀਡੀਉ ਕਾਨਫ਼ਰੰਸ ਰਾਹੀਂ ਕੀਤੀ ਗੱਲਬਾਤ ’ਚ ਬਜਾਜ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਅਹਿਮ ਲੋਕ ਬੋਲਣ ਤੋਂ ਡਰਦੇ ਹਨ ਅਤੇ ਅਜਿਹੇ ’ਚ ਸਾਨੂੰ ਸਹਿਣਸ਼ੀਲ ਅਤੇ ਸੰਵੇਦਨਸ਼ੀਲ ਰਹਿਣ ਨੂੰ ਲੈ ਕੇ ਭਾਰਤ ’ਚ ਕੁੱਝ ਚੀਜ਼ਾਂ ’ਚ ਸੁਧਾਰ ਲਿਆਉਣ ਦੀ ਜ਼ਰੂਰਤ ਹੈ।
ਰਾਹੁਲ ਗਾਂਧੀ ਨੇ ਇਸ ਗੱਲਬਾਤ ਦੌਰਾਨ ਕਿਹਾ ਕਿ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਸ਼ੁਰੂਆਤ ’ਚ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਤਾਕਤਾਂ ਦੇਣ ਦੀ ਜ਼ਰੂਰਤ ਸੀ ਅਤੇ ਕੇਂਦਰ ਸਹਿਯੋਗ ਦਾ ਕੰਮ ਕਰਦਾ।

WorkersWorkers

ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਦੇ ਸਮੇਂ ’ਚ ਮਜ਼ਦੂਰਾਂ, ਗ਼ਰੀਬਾਂ, ਕਿਰਤੀਆਂ, ਐਮ.ਐਸ.ਐਮ.ਆਈ. ਅਤੇ ਵੱਡੇ ਉਦਯੋਗਾਂ ਨੂੰ ਵੀ ਮਦਦ ਦੀ ਜ਼ਰੂਰਤ ਹੈ।
ਉਨ੍ਹਾਂ ਦੇ ਤਾਲਾਬੰਦੀ ਨਾਲ ਜੁੜੇ ਸਵਾਲ ’ਤੇ ‘ਬਜਾਜ ਆਟੋ’ ਦੇ ਮੁਖੀ ਨੇ ਕਿਹਾ, ‘‘ਮੈਂ ਇਹ ਨਹੀਂ ਸਮਝ ਪਾ ਰਿਹਾ ਕਿ ਏਸ਼ੀਆਈ ਦੇਸ਼ ਹੋਣ ਦੇ ਬਾਵਜੂਦ ਅਸੀਂ ਪੂਰਬ ਵਲ ਧਿਆਨ ਕਿਸ ਤਰ੍ਹਾਂ ਨਹੀਂਂ ਦਿਤਾ। ਅਸੀਂ ਇਟਲੀ, ਫ਼ਰਾਂਸ, ਸਪੇਨ, ਬਰਤਾਨੀਆ ਅਤੇ ਅਮਰੀਕਾ ਵਲ ਵੇਖਿਆ।’’

LockdownLockdownਬਜਾਜ ਮੁਤਾਬਕ ਅਸੀਂ ਇਕ ਮੁਸ਼ਕਲ ਤਾਲਾਬੰਦੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਿਸ ’ਚ ਕਮੀਆਂ ਸਨ। ਇਸ ਲਈ ਮੈਨੂੰ ਲਗਦਾ ਹੈ ਕਿ ਸਾਨੂੰ ਆਖ਼ਰ ਦੋਵੇਂ ਪਾਸਿਆਂ ਤੋਂ ਨੁਕਸਾਨ ਹੋਇਆ। ਸੰਕਟ ਤੋਂ ਬਾਹਰ ਆਉਣ ਨਾਲ ਜੁੜੇ ਸਵਾਲ ’ਤੇ ਬਜਾਜ ਨੇ ਕਿਹਾ, ‘‘ਸਾਨੂੰ ਫਿਰ ਤੋਂ ਮੰਗ ਪੈਦਾ ਕਰਨੀ ਹੋਵੇਗੀ। ਸਾਨੂੰ ਕੁੱਝ ਅਜਿਹਾ ਕਰਨਾ ਹੋਵੇਗਾ ਜੋ ਲੋਕਾਂ ਦੇ ਮੂਡ ਨੂੰ ਬਦਲ ਦੇਵੇ। ਸਾਨੂੰ ਮਨੋਬਲ ਵਧਾਉਣ ਦੀ ਜ਼ਰੂਰਤ ਹੈ। ਮੈਨੂੰ ਸਮਝ ’ਚ ਨਹੀਂ ਆਉਂਦਾ ਕਿ ਕੋਈ ਮਜ਼ਬੂਤ ਪਹਿਲ ਕਿਉਂ ਨਹੀਂ ਕੀਤੀ ਗਈ?’’

Economy Economy

ਸਰਕਾਰ ਵਲੋਂ ਐਲਾਨ ਆਰਥਕ ਪੈਕੇਜ ’ਚ ਉਨ੍ਹਾਂ ਕਿਹਾ ਕਿ ਦੁਨੀਆਂ ਦੇ ਕਈ ਦੇਸ਼ਾਂ ’ਚ ਜੋ ਸਰਕਾਰਾਂ ਨੇ ਦਿਤਾ ਹੈ ਉਸ ’ਚੋਂ ਦੋ ਤਿਹਾਈ ਲੋਕਾਂ ਦੇ ਹੱਥਾਂ ’ਚ ਦਿਤਾ ਗਿਆ ਹੈ। ਪਰ ਸਾਡੇ ਇੱਥੇ ਸਿਰਫ਼ 10 ਫ਼ੀ ਸਦੀ ਹੀ ਲੋਕਾਂ ਦੇ ਹੱਥਾਂ ’ਚ ਗਿਆ ਹੈ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement