
ਕਰੋਨਾ ਵਾਇਰਸ ਤੇ ਨੱਥ ਪਾਉਣ ਲਈ ਦੇਸ਼ ਚ ਲੱਗੇ ਲੌਕਡਾਊਨ ਨਾਲ ਆਥਿਕਤਾ ਦਾ ਬਹੁਤ ਨੁਕਸਾਨ ਹੋਇਆ ਹੈ।
ਨਵੀਂ ਦਿੱਲੀ : ਕਰੋਨਾ ਵਾਇਰਸ ਤੇ ਨੱਥ ਪਾਉਣ ਲਈ ਦੇਸ਼ ਚ ਲੱਗੇ ਲੌਕਡਾਊਨ ਨਾਲ ਆਥਿਕਤਾ ਦਾ ਬਹੁਤ ਨੁਕਸਾਨ ਹੋਇਆ ਹੈ। ਜਿਸ ਨਾਲ ਕਾਰੋਬਾਰੀ ਮੋਦੀ ਸਰਕਾਰ ਤੋਂ ਕਾਫੀ ਨਿਰਾਸ਼ ਚੱਲ ਰਹੇ ਹਨ, ਕਿਉਂਕਿ ਸਰਕਾਰ ਨੇ ਇਨ੍ਹਾਂ ਦੀ ਇਸ ਮੁਸ਼ਕਿਲ ਦੇ ਸਮੇਂ ਵਿਚ ਬਾਂਹ ਨਹੀਂ ਫੜੀ। ਇਸ ਤੋਂ ਇਲਾਵਾ ਦੇਸ਼ ਵਿਚ ਕਰੋਨਾ ਦੀ ਹਾਲਤ ਪਹਿਲਾ ਨਾਲੋਂ ਗੰਭੀਰ ਹੋਣ ਦੇ ਬਾਵਜੂਦ ਸਰਕਾਰ ਨੇ ਲੌਕਡਾਊਨ ਖੋਲ ਦਿੱਤਾ ਹੈ।
Lockdown
ਜਿਸ ਤੋਂ ਬਾਅਦ ਹੁਣ ਸਰਕਾਰ ਤੇ ਚਾਰੇ-ਪਾਸੇ ਤੋਂ ਸਵਾਲ ਉੱਡ ਰਹੇ ਹਨ। ਉਧਰ ਮਸ਼ਹੂਰ ਉਦਯੋਗਪਤੀ ਰਾਜੀਵ ਬਜਾਜ਼ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੇ ਵੱਲੋਂ ਪੱਛਮੀ ਦੇਸ਼ਾਂ ਦੀ ਰੀਸ ਕਰ ਸਖਤ ਤਾਲਾਬੰਦੀ ਕੀਤੀ ਗਈ, ਇਸ ਨਾਲ ਕਰੋਨਾ ਵਾਇਰਸ ਤਾਂ ਨਹੀਂ ਰੁਕ ਸਕਿਆ ਪਰ ਉਦਯੋਗਾਂ ਦਾ ਭੱਠਾ ਬੈਠ ਚੁੱਕਾ ਹੈ। ਵੀਡੀਓ ਕਾਨਫਰੰਸ ਰਾਹੀਂ ਸਾਬਕਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਗੱਲਬਾਤ ਕਰਦਿਆਂ ਬਜਾਜ ਨੇ ਕਿਹਾ ਕਿ ਬਹੁਤ ਸਾਰੇ ਅਹਿਮ ਲੋਕ ਬੋਲਣ ਤੋਂ ਡਰਦੇ ਹਨ।
photo
ਉਨ੍ਹਾਂ ਕਿਹਾ ਕਿ ਲੌਕਡਾਊਨ ਬਾਰੇ ਕੋਈ ਪੁਖਤਾ ਯੋਜਨਾ ਨਹੀਂ ਸੀ। ਸਰਕਾਰ ਨੇ ਸਾਰੇ ਕਾਰੋਬਾਰ ਤਾਂ ਬੰਦ ਕਰਵਾ ਦਿੱਤੇ ਪਰ ਚੋਰ ਮੋਰੀਆਂ ਇੰਨੀਆਂ ਸੀ ਕਿ ਲੌਕਡਾਊਨ ਦਾ ਮਕਸਦ ਪੂਰਾ ਹੀ ਨਹੀਂ ਹੋਇਆ।
photo
Lockdown