
ਡੋਮੀਨਿਕਾ ਕੋਰਟ ਨੇ ਕਿਹਾ ਕਿ ਮੇਹੁਲ ਚੋਕਸੀ ਜੁਲਾਈ ਤੱਕ ਉਥੇ ਹੀ ਰਹੇਗਾ
ਨਵੀਂ ਦਿੱਲੀ-ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਦਿੱਲੀ ਲੈਣ ਲਈ ਕਈ ਦਿਨਾਂ ਤੋਂ ਡੋਮੀਨਿਕਾ 'ਚ ਰਹਿ ਰਹੀ ਭਾਰਤੀ ਟੀਮ ਨੂੰ ਖਾਲੀ ਹੱਥ ਹੀ ਸਵਦੇਸ਼ ਪਰਤਨਾ ਪਿਆ। ਅਧਿਕਾਰੀਆਂ ਦੀ ਟੀਮ 13,500 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਘੋਟਾਲੇ ਮਾਮਲੇ 'ਚ ਚੋਕਸੀ ਨੂੰ ਭਾਰਤ ਵਾਪਸ ਲਿਆਉਣ ਲਈ ਕਰੀਬ ਸੱਤ ਦਿਨ ਤੱਕ ਡੋਮੀਨਿਕਾ 'ਚ ਰਹੀ।
ਡੋਮੀਨਿਕਾ ਕੋਰਟ ਨੇ ਕਿਹਾ ਕਿ ਮੇਹੁਲ ਚੋਕਸੀ ਜੁਲਾਈ ਤੱਕ ਉਥੇ ਹੀ ਰਹੇਗਾ। ਇਸ ਤੋਂ ਪਹਿਲਾਂ ਕੋਰਟ ਨੇ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਕਾਂਗਰਸ ਨੇ ਇਸ ਦਰਮਿਆਨ ਦੋਸ਼ ਲਾਇਆ ਸੀ ਕਿ ਇਹ ਸਰਕਾਰ ਦਰਅਸਲ ਚਾਹੁੰਦੀ ਹੀ ਨਹੀਂ ਕਿ ਮੇਹੁਲ ਪਰਤੇ।'
Mehul choksiਇਹ ਵੀ ਪੜ੍ਹੋ-'ਅੱਲ੍ਹਾ ਮੁਆਫ਼ ਕਰ ਦੇਵੇ ਤਾਂ ਖ਼ਤਮ ਹੋ ਜਾਵੇਗਾ ਕੋਰੋਨਾ'
ਵੀਰਵਾਰ ਨੂੰ ਸੁਣਵਾਈ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ। ਰੋਸੀਯੂ 'ਚ ਹਾਈ ਕੋਰਟ ਕੰਪਲੈਕਸ ਦੇ ਬਾਹਰ ਖੜ੍ਹੇ ਕੁਝ ਪ੍ਰਦਰਸ਼ਨਕਾਰੀਆਂ ਨੇ ਹੱਥ 'ਚ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ 'ਚੋਂ ਇਕ 'ਤੇ ਲਿਖਿਆ ਸੀ ਕਿ ''ਚੋਕਸੀ ਨੂੰ ਡੋਮੀਨਿਕਾ ਕੌਣ ਲਿਆਇਆ?ਜਹਾਜ਼ 'ਚ ਸਵਾਰ ਟੀਮ ਦੀ ਅਗਵਾਈ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਡਿਪਟੀ ਇੰਸਪੈਕਟਰ ਸ਼ਾਰਦਾ ਰਾਊਤ ਵੱਲੋਂ ਕੀਤੀ ਜਾ ਰਹੀ ਸੀ।
Mehul choksiਚੋਕਸੀ ਦੇ ਵਕੀਲਾਂ ਨੇ ਡੋਮੀਨਿਕਾ ਹਾਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਸੀ ਜਿਸ 'ਤੇ ਸੁਣਵਾਈ ਵੀਰਵਾਰ ਨੂੰ ਮੁਲਤਵੀ ਕਰ ਦਿੱਤੀ ਗਈ। ਕਿਸੇ ਗ੍ਰਿਫਤਾਰ ਵਿਅਕਤੀ ਜਾਂ ਗੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ 'ਚ ਬੰਦ ਵਿਅਕਤੀ ਨੂੰ ਅਦਾਲਤ 'ਚ ਪੇਸ਼ ਕਰਨ ਲਈ ਇਹ ਪਟੀਸ਼ਨ ਦਾਖਲ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ-'PM ਕੇਅਰਸ ਫੰਡ ਤੋਂ ਖਰੀਦੇ ਗਏ ਇਸ ਕੰਪਨੀ ਦੇ ਵੈਂਟੀਲੇਟਰਾਂ 'ਚ ਆਈ ਦਿੱਕਤ
Mehul choksiਦੱਸ ਦੇਈਏ ਕਿ ਚੋਕਸੀ 23 ਮਈ ਨੂੰ ਰਹੱਸਮਈ ਹਾਲਾਤ 'ਚ ਐਂਟੀਗੁਆ ਅਤੇ ਬਾਰਬੁਡਾ ਤੋਂ ਲਾਪਤਾ ਹੋ ਗਿਆ ਸੀ। ਬਾਅਦ 'ਚ ਉਸ ਨੂੰ ਡੋਮੀਨਿਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ 'ਤੇ ਫੜਿਆ ਗਿਆ ਸੀ। ਬੁੱਧਵਾਰ ਨੂੰ ਜੱਜ ਨੇ ਚੋਕਸੀ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੱਤਾ ਸੀ ਤਾਂ ਕਿ ਉਹ ਡੋਮੀਨਿਕਾ 'ਚ ਗੈਰ-ਕਾਨੂੰਨੀ ਤਰੀਕੇ ਦਾਖਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਸਕੇ।