
ਉਨ੍ਹਾਂ ਨੇ ਕੋਰੋਨਾ ਨੂੰ ਅਸਮਾਨੀ ਆਫਤ ਦੱਸਦੇ ਹੋਏ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ
ਨਵੀਂ ਦਿੱਲੀ-ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲਿਆ। ਕੋਰੋਨਾ ਨੂੰ ਲੈ ਕੇ ਰੋਜ਼ਾਨਾ ਨਵੀਆਂ-ਨਵੀਆਂ ਜਾਣਕਾਰੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਲੋਕਾਂ ਦਾ ਕਹਿਣਾ ਹੈ ਕੋਰੋਨਾ ਕਾਲ 'ਚ ਸਾਵਧਾਨੀਆਂ ਨਾ ਵਰਤਣ ਕਾਰਨ ਇਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲਿਆ। ਕੋਰੋਨਾ ਨੂੰ ਲੈ ਕੇ ਸਮਾਜਵਾਦੀ ਪਾਰਟੀ ਦੇ ਦੋ ਮੁਸਲਿਮ ਸੰਸਦ ਮੈਂਬਰਾਂ ਦੇ ਬਿਆਨ ਦੀ ਵੀ ਕਾਫੀ ਚਰਚਾ ਹੋ ਰਹੀ ਹੈ।
ਸੰਭਲ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸ਼ਫੀਕੁਰ ਰਹਿਮਾਨ ਬਰਕ ਨੇ ਕਿਹਾ ਕਿ ਕੋਰੋਨਾ ਕੋਈ ਬੀਮਾਰੀ ਨਹੀਂ ਹੈ ਸਗੋਂ ਸਰਕਾਰ ਦੀਆਂ ਗਲਤੀਆਂ ਕਾਰਨ ਅਜਿਹਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅੱਲ੍ਹਾ ਦੇ ਸਾਹਮਣੇ ਮੁਆਫ਼ੀ ਮੰਗਣ ਨਾਲ ਹੀ ਇਸ ਦਾ ਖਤਮਾ ਹੋਵੇਗਾ।ਉਨ੍ਹਾਂ ਨੇ ਬੀ.ਜੇ.ਪੀ. 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਮਾਬ ਲਿੰਚਿੰਗ ਕਰਵਾ ਰਹੀ ਹੈ। ਲੜਕੀਆਂ ਨੂੰ ਫੜ ਕੇ ਬਲਾਤਕਾਰ ਕਰਵਾ ਰਹੀ ਹੈ ਅਤੇ ਥਾਂ-ਥਾਂ ਜ਼ੁਲਮ ਹੋ ਰਹੇ ਹਨ।
Samajwadi Party MPਇਹ ਵੀ ਪੜ੍ਹੋ-ਮਾਇਆਵਤੀ ਨੇ ਕੈਪਟਨ ਸਰਕਾਰ 'ਤੇ ਬੋਲਿਆ ਹਮਲਾ, ''ਨਿੱਜੀ ਹਸਪਤਾਲਾਂ ਨੂੰ ਟੀਕਾ ਵੇਚਣਾ ਮੰਦਭਾਗਾ''
ਉਨ੍ਹਾਂ ਨੇ ਕਿਹਾ ਕਿ ਕੀ ਇਸ ਨੂੰ ਗਲਤੀ ਨਹੀਂ ਮਨਾਂਗੇ, ਸਰਕਾਰ ਦੀ ਨੀਤੀ 'ਚ ਗਲਤੀ ਹੋਈ ਹੈ ਅਤੇ ਗਲਤੀਆਂ ਕੌਣ ਨਹੀਂ ਕਰਦਾ। ਮੌਜੂਦਾ ਸਰਕਾਰ ਹੈ ਉਸ ਦੀ ਵੀ ਗਲਤੀ ਕੱਢੀ ਜਾਵੇਗੀ।ਉਥੇ ਇਸ ਤੋਂ ਪਹਿਲਾਂ ਮੁਰਾਦਾਬਾਦ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਐੱਸ.ਟੀ. ਹਸਨ ਨੇ ਕੋਰੋਨਾ ਕੋਰੋਨਾ ਨੂੰ ਲੈ ਕੇ ਮੋਦੀ ਸਰਕਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਨੇ ਕੋਰੋਨਾ ਨੂੰ ਅਸਮਾਨੀ ਆਫਤ ਦੱਸਦੇ ਹੋਏ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਨੇ ਕਿਹਾ ਕਿ ਜਦ ਧਰਤੀ 'ਤੇ ਇਨਸਾਫ ਕਰਨ ਵਾਲਾ ਕੋਈ ਨਹੀਂ ਹੁੰਦਾ ਤਾਂ ਉੱਪਰ ਵਾਲਾ ਇਨਸਾਫ ਕਰਦਾ ਹੈ ਅਤੇ ਜਦੋਂ ਉਹ ਇਨਸਾਫ ਕਰਦਾ ਹੈ ਤਾਂ ਉਸ 'ਚ ਇਫ ਐਂਡ ਬਟ ਨਹੀਂ ਹੁੰਦਾ। ਤੁਸੀਂ ਜਾਣਦੇ ਹੀ ਹੋਵੇਗਾ ਕਿ ਪਿਛਲੇ ਦਿਨੀਂ ਲਾਸ਼ਾਂ ਦੀ ਕਿੰਨੀ ਬੇਇੱਜ਼ਤੀ ਹੋਈ। ਸ਼ਮਸ਼ਾਨ ਘਾਟ 'ਚ ਲੱਕੜਾਂ ਤੱਕ ਨਹੀਂ ਸਨ। ਕੀ ਗਰੀਬ ਦਾ ਕੋਈ ਹੱਕ ਨਹੀਂ ਹੈ, ਕੀ ਸਿਰਫ ਵੱਡੇ ਲੋਕਾਂ ਦੀ ਹੀ ਸਰਕਾਰ ਹੈ।
Samajwadi Party MPਇਹ ਵੀ ਪੜ੍ਹੋ-ਦੇਸ਼ ’ਚ ਹੋਰ ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ 1.20 ਲੱਖ ਨਵੇਂ ਮਾਮਲੇ
ਇਹ ਗਰੀਬ ਉਸ ਨੇ ਹੀ ਪੈਦਾ ਕੀਤਾ ਹੈ ਜਿਸ ਨੇ ਅਮੀਰ ਨੂੰ ਪੈਦਾ ਕੀਤਾ ਹੈ ਸਾਰਿਆਂ ਦਾ ਮਾਲਕ ਇਕ ਹੈ।ਉਥੇ ਹੀ ਉੱਤਰ ਪ੍ਰਦੇਸ਼ ਦੀ ਬੀ.ਜੇ.ਪੀ. ਸਰਕਾਰ ਦੇ ਘੱਟ ਗਿਣਤੀ ਭਲਾਈ ਮੰਤਰੀ ਮੋਹਸਿਨ ਰਜ਼ਾ ਨੇ ਕਿਹਾ ਕਿ ਐੱਸ.ਟੀ. ਹਸਨ ਦੇ ਇਸ ਬਿਆਨ ਤੋਂ ਸਾਫ ਹੁੰਦਾ ਹੈ ਕਿ ਇਹ ਦੇਸ਼ ਦੇ ਸਵਿੰਧਾਨ 'ਚ ਭਰੋਸਾ ਰੱਖਣ ਵਾਲੇ ਲੋਕ ਨਹੀਂ ਹਨ। ਮੋਹਸਿਨ ਰਜ਼ਾ ਦਾ ਕਹਿਣਾ ਹੈ ਕਿ ਹਸਨ ਚਾਹੁੰਦੇ ਹਨ ਕਿ ਸਮਾਜਵਾਦੀ ਪਾਰਟੀ ਜਿਤਾਓ ਅਤੇ ਸ਼ਰੀਆ ਕਾਨੂੰਨ ਲਿਆਓ।