ਟਵਿੱਟਰ ਨੇ ਮੋਹਨ ਭਾਗਵਤ ਸਮੇਤ ਇਨ੍ਹਾਂ ਨੇਤਾਵਾਂ ਦੇ ਅਕਾਊਂਟ 'ਤੇ ਬਲੂ ਟਿਕ ਨੂੰ ਕੀਤਾ ਬਹਾਲ
Published : Jun 5, 2021, 9:00 pm IST
Updated : Jun 5, 2021, 9:00 pm IST
SHARE ARTICLE
Twitter
Twitter

ਉਪ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੇ ਅਕਾਊਂਟ ਨੂੰ ਲੰਬੇ ਸਮੇਂ ਤੋਂ ਲਾਗ ਇਨ ਹੀ ਨਹੀਂ ਕੀਤਾ

ਨਵੀਂ ਦਿੱਲੀ-ਟਵਿੱਟਰ ਅਤੇ ਕੇਂਦਰ ਸਰਕਾਰ ਦਰਮਿਆਨ ਵਿਵਾਦ ਘਟਣ ਦਾ ਨਾਂ ਨਹੀਂ ਲੈ ਰਿਹਾ ਹੈ। ਨਵੀਂ ਸੋਸ਼ਲ ਮੀਡੀਆ ਗਾਈਡਨਾਈਜ਼ ਨੂੰ ਲਾਗੂ ਨਾ ਕਰਨ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਦੇਸ਼ 'ਚ ਬਵਾਲ ਮਚਿਆ ਹੋਇਆ ਹੈ। ਦੱਸ ਦੇਈਏ ਕਿ ਅੱਜ ਟਵਿੱਟਰ ਨੇ ਦੇਸ਼ ਦੇ ਉਪ ਰਾਸ਼ਟਰਪਤੀ ਐੱਮ. ਵੈਂਕੇਯਾ ਨਾਇਡੂ ਦੇ ਟਵਿੱਟਰ ਹੈਂਡਲ ਦੇ ਬਲੂ ਟਿਕ ਨੂੰ ਦਿੱਤਾ ਸੀ।

ਟਵਿੱਟਰ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਉਪ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੇ ਅਕਾਊਂਟ ਨੂੰ ਲੰਬੇ ਸਮੇਂ ਤੋਂ ਲਾਗ ਇਨ ਹੀ ਨਹੀਂ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਦਾ ਬਲੂ ਟਿਕ ਹਟਾ ਦਿੱਤਾ ਗਿਆ ਪਰ ਦੋ ਘੰਟਿਆਂ ਬਾਅਦ ਫਿਰ ਤੋਂ ਟਵਿੱਟਰ ਨੂੰ ਅਕਾਊਂਟ ਬਹਾਲ ਵੀ ਕਰਨਾ ਪਿਆ।

venkaiah naiduvenkaiah naiduਇਹ ਵੀ ਪੜ੍ਹੋ-ਅਦਾਲਤ ਦੇ ਇਸ ਹੁਕਮ ਤੋਂ ਬਾਅਦ ਹੁਣ ਬੈਂਕ ਵਿਜੇ ਮਾਲਿਆ ਤੋਂ ਇੰਝ ਵਲੂਣਗੇ ਆਪਣਾ ਪੈਸਾ  

ਦੱਸ ਦੇਈਏ ਕਿ ਪਿਛਲੇ ਸਾਲ 23 ਜੁਲਾਈ ਨੂੰ ਰਾਸ਼ਟਰਪਤੀ ਵੱਲੋਂ ਆਖਿਰੀ ਟਵੀਟ ਕੀਤਾ ਗਿਆ ਸੀ। ਇਸ ਦੇ ਨਾਲ ਹੀ ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਦੇ ਨਾਲ-ਨਾਲ ਅਰੁਣ ਕੁਮਾਰ, ਸੁਰੇਸ਼ ਜੋਸ਼ੀ ਅਤੇ ਕ੍ਰਿਸ਼ਨ ਗੋਪਾਲ ਦੇ ਟਵਿੱਟਰ ਅਕਾਊਂਟ ਦੇ ਬਲੂ ਟਿਕ ਨੂੰ ਹਟਾ ਦਿੱਤਾ ਸੀ। ਹੁਣ ਰਾਸ਼ਟਰਪਤੀ ਦੇ ਨਾਲ-ਨਾਲ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਦੇ ਅਕਾਊਂਟ ਮੋਹਨ ਭਾਗਵਤ ਦੇ ਟਵਿੱਟਰ ਅਕਾਊਂਟ ਤੋਂ ਬਲੂ ਟਿਕ ਵਾਪਸ ਕਰ ਦਿੱਤਾ ਹੈ।

ਇਹ ਵੀ ਪੜ੍ਹੋ-ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੀਤੀ ਜਾਵੇਗੀ ਇਸ ਸਕੀਮ ਦੀ ਸ਼ੁਰੂਆਤ

 Mohan BhagwatMohan Bhagwatਦੱਸ ਦੇਈਏ ਕਿ ਟਵਿੱਟਰ ਤੋਂ ਰਾਸ਼ਟਰਪਤੀ ਦੇ ਅਕਾਊਂਟ 'ਤੇ ਲਏ ਗਏ ਐਕਸ਼ਨ 'ਤੇ ਜਿਹੜੀ ਸਫਾਈ ਪੇਸ਼ ਕੀਤੀ ਗਈ ਸੀ ਉਸ 'ਤੇ ਸਰਕਾਰ ਦਾ ਸਖਤ ਇਤਰਾਜ਼ ਰਿਹਾ। 2019 ਤੋਂ ਟਵਿੱਟਰ 'ਤੇ ਮੌਜੂਦ ਆਰ.ਐੱਸ.ਐੱਸ. ਮੁਖੀ ਮੋਹਨ ਨੂੰ ਟਵਿੱਟਰ 'ਤੇ 2 ਲੱਖ ਤੋਂ ਵਧੇਰੇ ਲੋਕ ਫਾਲੋਅ ਕਰਦੇ ਹਨ ਅਤੇ ਭਾਗਵਤ ਆਪਣੇ ਅਕਾਊਂਟ ਤੋਂ ਸਿਰਫ ਆਰ.ਐੱਸ.ਐੱਸ. ਦੇ ਟਵਿੱਟਰ ਹੈਂਡਲ ਨੂੰ ਹੀ ਫਾਲੋਅ ਕਰਦੇ ਹਨ। ਹਾਲਾਂਕਿ ਭਾਗਵਤ ਨੇ ਹੁਣ ਤੱਕ ਆਪਣੇ ਅਕਾਊਂਟ ਤੋਂ ਇਕ ਵੀ ਟਵੀਟ ਨਹੀਂ ਕੀਤਾ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement