
32 ਸਾਲ ਪੁਰਾਣੇ ਮਾਮਲੇ 'ਚ ਵਾਰਾਣਸੀ ਦੀ MP-MLA ਅਦਾਲਤ ਨੇ ਸੁਣਾਇਆ ਫ਼ੈਸਲਾ
ਉੱਤਰ ਪ੍ਰਦੇਸ਼ : ਵਾਰਾਣਸੀ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਮੁਖਤਾਰ ਅੰਸਾਰੀ ਨਾਲ ਜੁੜੇ 32 ਸਾਲ ਪੁਰਾਣੇ ਮਾਮਲੇ 'ਚ ਸੋਮਵਾਰ ਨੂੰ ਅਪਣਾ ਫ਼ੈਸਲਾ ਸੁਣਾਇਆ ਹੈ। ਸੋਮਵਾਰ ਨੂੰ ਅਪਣਾ ਫ਼ੈਸਲਾ ਸੁਣਾਉਂਦੇ ਹੋਏ ਵਾਰਾਣਸੀ ਦੀ ਅਦਾਲਤ ਨੇ ਮੁਖਤਾਰ ਅੰਸਾਰੀ ਨੂੰ ਦੋਸ਼ੀ ਕਰਾਰ ਦਿਤਾ ਹੈ।
ਸੋਮਵਾਰ ਨੂੰ ਅਦਾਲਤ ਨੇ ਅਵਧੇਸ਼ ਰਾਏ ਕਤਲ ਕੇਸ ਵਿਚ ਮੁਖਤਾਰ ਅੰਸਾਰੀ ਨੂੰ ਦੋਸ਼ੀ ਕਰਾਰ ਦਿਤਾ। ਮੁਖਤਾਰ ਅੰਸਾਰੀ ਨੂੰ ਅਦਾਲਤ ਵਲੋਂ ਦੁਪਹਿਰ ਦੇ ਖਾਣੇ ਤੋਂ ਬਾਅਦ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ 'ਚ ਮੁਖਤਾਰ ਅੰਸਾਰੀ ਸਮੇਤ ਪੰਜ ਲੋਕ ਦੋਸ਼ੀ ਹਨ। ਦਰਅਸਲ, ਅਵਧੇਸ਼ ਰਾਜ ਕਾਂਗਰਸ ਨੇਤਾ ਅਜੇ ਰਾਏ ਦੇ ਭਰਾ ਹਨ।
ਅਦਾਲਤ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਅਜੇ ਰਾਏ ਨੇ ਕਿਹਾ, "ਉਨ੍ਹਾਂ ਦਾ 32 ਸਾਲਾਂ ਦਾ ਇੰਤਜ਼ਾਰ ਅੱਜ ਖ਼ਤਮ ਹੋਣ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਨਿਆਂ ਮਿਲੇਗਾ।" ਇਸ ਦੌਰਾਨ ਫ਼ੈਸਲੇ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਪੂਰੇ ਕੋਰਟ ਕੰਪਲੈਕਸ ਨੂੰ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਅਵਧੇਸ਼ ਰਾਏ ਦੀ 3 ਅਗਸਤ 1991 ਨੂੰ ਹਤਿਆ ਕਰ ਦਿਤੀ ਗਈ ਸੀ। ਉਦੋਂ ਅਵਧੇਸ਼ ਰਾਜ ਆਪਣੇ ਛੋਟੇ ਭਰਾ ਅਤੇ ਮੌਜੂਦਾ ਕਾਂਗਰਸ ਨੇਤਾ ਅਜੇ ਰਾਏ ਦੇ ਘਰ ਦੇ ਬਾਹਰ ਖੜ੍ਹਾ ਸੀ। ਉਸੇ ਸਮੇਂ ਇਕ ਮਾਰੂਤੀ ਵੈਨ ਉਥੇ ਆ ਗਈ ਅਤੇ ਕਈ ਲੋਕ ਉਸ ਵੈਨ ਵਿਚੋਂ ਉਤਰੇ। ਉਨ੍ਹਾਂ ਲੋਕਾਂ ਨੇ ਅਵਧੇਸ਼ ਰਾਏ 'ਤੇ ਗੋਲੀਆਂ ਚਲਾ ਦਿਤੀਆਂ। ਅਵਧੇਸ਼ ਦੀ ਮੌਤ ਹੋ ਗਈ, ਉਸ ਸਮੇਂ ਗੋਲੀਆਂ ਦੀ ਆਵਾਜ਼ ਨਾਲ ਸਾਰਾ ਇਲਾਕਾ ਗੂੰਜ ਉੱਠਿਆ ਸੀ।