ਨਿਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਦਾ ਮਿਲ ਗਿਆ ਸਾਥ , PM ਮੋਦੀ ਅੱਜ ਹੀ ਪੇਸ਼ ਕਰਨਗੇ ਸਰਕਾਰ ਬਣਾਉਣ ਦਾ ਦਾਅਵਾ
Published : Jun 5, 2024, 6:21 pm IST
Updated : Jun 5, 2024, 6:21 pm IST
SHARE ARTICLE
NDA meeting
NDA meeting

NDA ਦੀ ਮੀਟਿੰਗ ਖ਼ਤਮ, NDA ਅੱਜ ਹੀ ਪੇਸ਼ ਕਰੇਗਾ ਸਰਕਾਰ ਬਣਾਉਣ ਦਾ ਦਾਅਵਾ; ਲੋਕ ਸਭਾ ਭੰਗ

NDA meeting : ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਐਨਡੀਏ ਅੱਜ ਹੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦਾ ਹੈ। ਇਸ ਦੇ ਲਈ ਸਾਰੀਆਂ ਐਨਡੀਏ ਪਾਰਟੀਆਂ ਦੇ ਨੇਤਾ ਸ਼ਾਮ 7:45 ਵਜੇ ਰਾਸ਼ਟਰਪਤੀ ਭਵਨ ਪਹੁੰਚਣਗੇ। ਇਹ ਫੈਸਲਾ ਐਨਡੀਏ ਦੀ ਮੀਟਿੰਗ ਵਿੱਚ ਲਿਆ ਗਿਆ ਹੈ।

ਇਸ ਦੌਰਾਨ ਖ਼ਬਰ ਆ ਰਹੀ ਹੈ ਕਿ ਨਿਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਨੇ ਬੈਠਕ 'ਚ ਭਾਜਪਾ ਨੂੰ ਸਮਰਥਨ ਦਾ ਪੱਤਰ ਸੌਂਪਿਆ ਹੈ।
ਮੀਡੀਆ ਰਿਪੋਰਟਾਂ 'ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬੁੱਧਵਾਰ ਯਾਨੀ ਅੱਜ ਸ਼ਾਮ ਨੂੰ NDA ਨੇਤਾ ਰਾਸ਼ਟਰਪਤੀ ਭਵਨ ਜਾ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੇ ਹਨ।

ਪ੍ਰਧਾਨ ਮੰਤਰੀ ਨਿਵਾਸ 'ਤੇ NDA ਦੀ ਬੈਠਕ 'ਚ 10 ਤੋਂ ਜ਼ਿਆਦਾ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ ਸਨ। ਇਨ੍ਹਾਂ ਵਿੱਚ ਜੇਡੀਯੂ ਆਗੂ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਟੀਡੀਪੀ ਮੁਖੀ ਚੰਦਰਬਾਬੂ ਨਾਇਡੂ, ਏਜੇਐਸਯੂ ਮੁਖੀ ਸੁਦੇਸ਼ ਮਹਤੋ, ਆਰਐਲਡੀ ਦੇ ਜਯੰਤ ਚੌਧਰੀ, ਜਨ ਸੈਨਾ ਪਾਰਟੀ ਦੇ ਮੁਖੀ ਪਵਨ ਕਲਿਆਣ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਲੋਕ ਜਨਸ਼ਕਤੀ ਪਾਰਟੀ ਦੇ ਨੇਤਾ ਚਿਰਾਗ ਪਾਸਵਾਨ, ਅਪਨਾ ਦਲ (ਸੋਨੇਲਾਲ) ਦੀ ਆਗੂ ਅਨੁਪ੍ਰਿਆ ਪਟੇਲ ਅਤੇ ਐਚਏਐਮ ਆਗੂ ਜੀਤਨ ਰਾਮ ਮਾਂਝੀ ਸ਼ਾਮਲ ਹਨ।

NDA ਸੰਸਦੀ ਦਲ ਦੀ ਬੈਠਕ 7 ਜੂਨ ਨੂੰ ਸਵੇਰੇ 11 ਵਜੇ ਹੋਵੇਗੀ। ਇਸ 'ਚ ਨਰਿੰਦਰ ਮੋਦੀ ਰਸਮੀ ਤੌਰ 'ਤੇ ਨੇਤਾ ਚੁਣੇ ਜਾਣਗੇ। ਇਸ ਤੋਂ ਬਾਅਦ 8 ਜੂਨ ਨੂੰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।

ਇਸ ਲੋਕ ਸਭਾ ਚੋਣ ਵਿੱਚ ਟੀਡੀਪੀ ਨੂੰ 16, ਜੇਡੀਯੂ ਨੂੰ 12 ਸੀਟਾਂ, ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੂੰ ਸੱਤ ਅਤੇ ਐਲਜੇਪੀ (ਰਾਮ ਵਿਲਾਸ) ਨੂੰ ਪੰਜ ਸੀਟਾਂ ਮਿਲੀਆਂ ਹਨ ਅਤੇ ਹੁਣ ਇਹ ਪਾਰਟੀਆਂ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਐਨਡੀਏ ਨੂੰ ਬਹੁਮਤ ਦੇ ਅੰਕੜੇ (272) ਤੋਂ ਵੱਧ 293 ਸੀਟਾਂ ਮਿਲੀਆਂ ਹਨ ,ਹਾਲਾਂਕਿ 2014 ਤੋਂ ਬਾਅਦ ਪਹਿਲੀ ਵਾਰ ਭਾਜਪਾ ਨੂੰ ਆਪਣੇ ਦਮ 'ਤੇ ਬਹੁਮਤ ਨਹੀਂ ਮਿਲਿਆ। 'ਇੰਡੀਆ ਗਠਜੋੜ' ਨੂੰ ਇਸ ਚੋਣ 'ਚ 232 ਸੀਟਾਂ ਮਿਲੀਆਂ ਹਨ।

ਦੱਸ ਦੇਈਏ ਕਿ ਕੇਂਦਰੀ ਮੰਤਰੀ ਮੰਡਲ ਦੀ ਸਿਫਾਰਿਸ਼ 'ਤੇ ਰਾਸ਼ਟਰਪਤੀ ਨੇ ਮੌਜੂਦਾ 17ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ 17ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਅੱਜ ਪੀਐਮ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਅਹੁਦੇ ਤੋਂ ਅਸਤੀਫ਼ੇ ਦੇ ਨਾਲ-ਨਾਲ ਲੋਕ ਸਭਾ ਨੂੰ ਭੰਗ ਕਰਨ ਦੀ ਰਸਮੀ ਤੌਰ 'ਤੇ ਸਿਫਾਰਸ਼ ਕੀਤੀ ਸੀ।

Location: India, Delhi, Delhi

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement