
ਬਾਜ਼ਾਰ ਵਿਚ ਜਲਦ ਆਉਣਗੇ ਨਵੇਂ ਸਿੱਕੇ
ਨਵੀਂ ਦਿੱਲੀ: ਸਰਕਾਰ ਜਲਦ 20 ਰੁਪਏ ਦਾ ਸਿੱਕਾ ਜਾਰੀ ਕਰੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਵਿੱਤੀ ਸਾਲ 2018-19 ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਜਲਦ ਹੀ ਬਾਜ਼ਾਰ ਵਿਚ ਨਵੀਂ ਸੀਰੀਜ਼ ਦੇ 1, 2, 5, 10 ਅਤੇ 20 ਰੁਪਏ ਦੇ ਸਿੱਕੇ ਜਾਰੀ ਕੀਤੇ ਜਾਣਗੇ। ਇਹਨਾਂ ਸਿੱਕਿਆਂ ਦੀ ਦ੍ਰਿਸ਼ਟੀਹੀਣ ਲੋਕ ਵੀ ਅਸਾਨੀ ਨਾਲ ਪਹਿਚਾਣ ਕਰ ਸਕਣਗੇ। ਵਿੱਤ ਮੰਤਰੀ ਨੇ ਕਿਹਾ ਕਿ ਜਲਦ ਨਵੀਂ ਸੀਰੀਜ਼ ਦੇ ਸਿੱਕੇ ਜਨਤਾ ਦੇ ਇਸਤੇਮਾਲ ਲਈ ਉਪਲੱਬਧ ਹੋਣਗੇ।
ਦਸ ਦਈਏ ਕਿ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਆਮ ਬਜਟ ਵਿਚ ਅਰਥਵਿਵਸਥਾ ਦੀ ਸਪੀਡ ਵਧਾਉਣ ਲਈ ਮੀਡੀਆ, ਹਵਾਬਾਜ਼ੀ, ਬੀਮਾ ਅਤੇ ਸਿੰਗਲ ਬ੍ਰਾਂਡ ਰਿਟੇਲ ਖੇਤਰ ਵਿਚ ਹਰੇਕ ਵਿਦੇਸ਼ੀ ਨਿਵੇਸ਼ ਦੇ ਨਿਯਮਾਂ ਨੂੰ ਉਦਾਰਵਾਦੀ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਬਜਟ ਵਿਚ ਬੁਨਿਆਦੀ ਆਰਥਿਕ ਅਤੇ ਸਮਾਜਿਕ ਢਾਂਚ ਦੇ ਵਿਸਤਾਰ, ਪੈਨਸ਼ਨ ਅਤੇ ਬੀਮਾ ਯੋਜਨਾਵਾਂ ਨੂੰ ਆਮ ਲੋਕਾਂ ਦੀ ਪਹੁੰਚ ਦੇ ਦਾਅਰੇ ਵਿਚ ਲੈ ਜਾਣ ਦੇ ਵਿਭਿੰਨ ਪ੍ਰਸਤਾਵ ਕੀਤੇ ਗਏ ਹਨ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅਪਣੇ ਬਜਟ ਭਾਸ਼ਣ ਵਿਚ ਕਿਹਾ ਕਿ ਹਾਲੀਆ ਚੋਣਾਂ ਵਿਚ ਇਕ ਆਕਰਸ਼ਕ ਅਤੇ ਮਜ਼ਬੂਤ ਭਾਰਤ ਦੀ ਉਮੀਦਾਂ ਲਹਿਰਾ ਰਹੀਆਂ ਸਨ ਅਤੇ ਲੋਕਾਂ ਨੇ ਇਕ ਅਜਿਹੀ ਸਰਕਾਰ ਚੁਣੀ ਜਿਸ ਨੇ ਕੰਮ ਕ ਦਿੱਤੇ ਹਨ।