
Delhi News : ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤ ਦੀ ਟਾਪ ਮਹਿਲਾ
Delhi News : ਨਾਡਾ ਨੇ ਹਾਲ ਹੀ 'ਚ ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤ ਦੀ ਟਾਪ ਮਹਿਲਾ 400 ਮੀਟਰ ਦੌੜਾਕ ਦੀਪਾਂਸ਼ੀ ਨੂੰ ਡੋਪ ਜਾਂਚ 'ਚ ਫੇਲ ਹੋਣ ਕਾਰਨ ਮੁਅੱਤਲ ਕੀਤਾ।
ਸ਼ੁੱਕਰਵਾਰ ਨੂੰ ਦੀਪਾਂਸ਼ੀ (21 ਸਾਲ) ਨੇ ਪੰਚਕੂਲਾ 'ਚ ਮਹਿਲਾਵਾਂ ਦੇ 400 ਮੀਟਰ ਫਾਈਨਲ 'ਚ ਕਿਰਣ ਪਹਿਲ (50.92 ਸੈਕੰਡ) ਤੋਂ ਬਾਅਦ 52.01 ਸੈਕੰਡ ਦੇ ਸਮੇਂ ਨਾਲ ਦੂਸਰਾ ਸਥਾਨ ਹਾਸਲ ਕੀਤਾ ਸੀ। ਟੂਰਨਾਮੈਂਟ ਦੌਰਾਨ ਲਏ ਗਏ ਡੋਪ ਨਮੂਨੇ ਵਿਚ ‘ਏਨਾਬੋਲਿਕ ਸਟੇਰਾਇਡ' ਮਿਲਿਆ ਹੈ। ਇਹ ਨਮੂਨੇ 27 ਜੂਨ ਨੂੰ (ਹੀਟ ਰੇਸ ਤੋਂ ਬਾਅਦ ਜਾਂ ਸੈਮੀਫਾਈਨਲ 'ਚ) ਲਏ ਗਏ। ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ (27 ਤੋਂ 30 ਜੂਨ) ਵਿਚ ਇਹ ਪਹਿਲਾ ਡੋਪ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ, ਜੋ ਪੈਰਿਸ ਓਲੰਪਿਕ ਲਈ ਅੰਤਿਮ ਕੁਆਲੀਫਾਇੰਗ ਟੂਰਨਾਮੈਂਟ ਵੀ ਸੀ। ਦੀਪਾਂਸ਼ੀ ਰਾਸ਼ਟਰੀ ਕੈਂਪ 'ਚ ਟ੍ਰੇਨਿੰਗ ਨਹੀਂ ਕਰਦੀ।
(For more news apart from 400 meter runner Deepanshi, who failed the dope test, was suspended by NADA News in Punjabi, stay tuned to Rozana Spokesman)