Kangana Ranaut Controversy: ਕੰਗਨਾ ਰਨੌਤ ਨੂੰ ਰੋਕਣ ਦੀ ਬਜਾਏ ਕੁਲਵਿੰਦਰ ਕੌਰ ਦਾ ਤਬਾਦਲਾ ਕਰ ਕੇ ਸਰਕਾਰ ਨੇ ਖੁੰਦਕ ਕੱਢੀ : ਸਰਨਾ
Published : Jul 5, 2024, 7:09 am IST
Updated : Jul 5, 2024, 7:09 am IST
SHARE ARTICLE
 Paramjit Singh Sarna Spoke on Kangana Ranaut Controversy
Paramjit Singh Sarna Spoke on Kangana Ranaut Controversy

Kangana Ranaut Controversy: ਕੁਲਵਿੰਦਰ ਨੇ ਕੰਗਨਾ ਰਨੌਤ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਨਿਯਮਾਂ ਦੀ ਉਲੰਘਣਾ ਕਰਨ ਕਰ ਕੇ ਰੋਕਿਆ ਸੀ

 Paramjit Singh Sarna Spoke on Kangana Ranaut Controversy : ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਐਮ ਪੀ ਤੇ ਅਦਾਕਾਰਾ ਕੰਗਨਾ ਰਨੌਤ ਨੂੰ ਥੱਪੜ ਮਾਰਨ ਦੇ ਦੋਸ਼ਾਂ ਵਿਚ ਘਿਰੀ ਹੋਈ ਸੀਆਈਐਸਐਫ਼ ਦੀ ਮੁਲਾਜ਼ਮ ਕੁਲਵਿੰਦਰ ਕੌਰ ਦੇ ਬਗਲੌਰ ਵਿਖੇ ਤਬਾਦਲੇ ਦਾ ਵਿਰੋਧ ਕੀਤਾ ਹੈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (05 ਜੁਲਾਈ 2024) 

ਅੱਜ ਇਥੇ ਜਾਰੀ ਇਕ ਬਿਆਨ ਵਿਚ ਸਰਨਾ ਨੇ ਕਿਹਾ,“ਇਹ ਇਮਾਨਦਾਰੀ ਨਾਲ ਨੌਕਰੀ ਕਰਨ ਵਾਲੀ ਕੁਲਵਿੰਦਰ ਕੌਰ ਦਾ ਹੌਂਸਲਾ ਤੋੜਨ ਵਾਲੀ ਕਾਰਵਾਈ ਹੈ। ਉਸ ਨੇ ਕੰਗਨਾ ਰਨੌਤ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਨਿਯਮਾਂ ਦੀ ਉਲੰਘਣਾ ਕਰਨ ਕਰ ਕੇ ਰੋਕਿਆ ਸੀ।

ਇਹ ਵੀ ਪੜ੍ਹੋ: PM Modi meet Team India: ਪੀਐਮ ਮੋਦੀ ਨਾਲ ਮਿਲੀ ਚੈਂਪੀਅਨ ਟੀਮ ਇੰਡੀਆ, ਪਹਿਲੀ ਵੀਡੀਓ ਆਈ ਸਾਹਮਣੇ

ਇਹ ਕਾਰਵਾਈ ਸਰਾਸਰ ਕਲਵਿੰਦਰ ਕੌਰ ਨੂੰ ਸਬਕ ਸਿਖਾਉਣ ਲਈ ਕੀਤੀ ਗਈ ਹੈ। ਤਬਾਦਲੇ ਨਾਲ ਸਰਕਾਰ ਨੂੰ ਅਪਣੀ ਖੁੰਦਕੀ ਕਾਰਵਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ” ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਤੋਂ ਪੰਜਾਬ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਕਰ ਕੇ ਵਿਵਾਦਾਂ ਨੂੰ ਜਨਮ ਦੇਣ ਵਾਲੀ ਕੰਗਨਾ ਰਨੌਤ ਨੂੰ ਨੱਥ ਪਾਉਂਦੀ ਜਿਸ ਦੇ ਮਾੜੇ ਬੋਲਾਂ ਕਰ ਕੇ ਦੇਸ਼ ਦੀ ਫ਼ੌਜ ਵਿਚ ਮਾੜਾ ਸੁਨੇਹਾ ਜਾਂਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from  Paramjit Singh Sarna Spoke on Kangana Ranaut Controversy  , stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement