
ਖਤਰੇ ਦੇ ਨਿਸ਼ਾਨ ਤੋਂ ਕਰੀਬ 100 ਫ਼ੁਟ ਹੇਠਾਂ
Water level in Bhakra Dam Increased, Level Reached 1584.21 Feet Latest News in Punjabi ਪਿਛਲੇ ਦਿਨੀਂ ਹਿਮਾਚਲ ਦੇ ਪਹਾੜੀ ਇਲਾਕਿਆਂ ਵਿਚ ਪਈ ਭਾਰੀ ਬਾਰਿਸ਼ ਕਾਰਨ ਹਿਮਾਚਲ ਦੇ ਪਹਾੜੀ ਇਲਾਕਿਆਂ ਦੀਆਂ ਨਦੀਆਂ ਤੂਫਾਨ ਨਾਲ ਭਰੀਆਂ ਹੋਈਆਂ ਹਨ। ਜਿਸ ਦੇ ਚੱਲਦਿਆਂ ਭਾਖੜਾ ਡੈਮ ਦਾ ਪੱਧਰ ਵੱਧ ਗਿਆ ਹੈ। ਇਹ ਪੱਧਰ ਖਤਰੇ ਦੇ ਨਿਸ਼ਾਨ ਤੋਂ ਕਰੀਬ 100 ਫ਼ੁਟ ਹੇਠਾਂ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਭਾਖੜਾ ਡੈਮ ਪਾਣੀ ਦਾ 1584.21 ਫ਼ੁੱਟ ਦਰਜ ਕੀਤਾ ਗਿਆ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ 1680 ਫ਼ੁੱਟ ਤੋਂ ਸਿਰਫ਼ 100 ਫ਼ੁੱਟ ਹੇਠਾਂ ਹੈ। ਭਾਖੜਾ ਡੈਮ ’ਚ ਪਾਣੀ ਦਾ ਪੱਧਰ ਵਧਣ ਕਾਰਨ ਡੈਮ ਦਾ ਪਾਣੀ ਛੱਡਣਾ ਸ਼ੁਰੂ ਕਰ ਦਿਤਾ ਹੈ। ਦੱਸ ਦਈਏ ਕਿ ਭਾਖੜਾ ਡੈਮ ਵਿਚ 44295 ਕਿਊਸਿਕ ਪਾਣੀ ਆ ਰਿਹਾ ਹੈ। ਜਿਸ ਕਾਰਨ ਭਾਖੜਾ ਡੈਮ ਤੋਂ 26065 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਹ ਪਾਣੀ ਵੱਖ-ਵੱਖ ਨਹਿਰਾਂ ਤੇ ਸਤਲੁਜ ਦਰਿਆ ਵਿਚ ਛੱਡਿਆ ਜਾ ਰਿਹਾ ਹੈ। ਨੰਗਲ ਹਾਈਡਲ ਨਹਿਰ ’ਚ 12350 ਕਿਊਸਿਕ ਪਾਣੀ, ਆਨੰਦਪੁਰ ਹਾਈਡਲ ਨਹਿਰ ’ਚ 10150 ਕਿਊਸਿਕ, ਸਤਲੁਜ ਦਰਿਆ ’ਚ 2000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
(For more news apart from Water level in Bhakra Dam Increased, Level Reached 1584.21 Feet Latest News in Punjabi stay tuned to Rozana Spokesman.)