
ਨਵੀਂ ਦਿੱਲੀ, ਦਿੱਲੀ ਦੇ ਗੋਕੁਲਪੁਰੀ ਇਲਾਕੇ ਵਿਚ ਨੂੰ ਜਿਸ ਔਰਤ ਦੀ ਲਾਸ਼ ਅਲਮਾਰੀ ਵਿਚੋਂ ਮਿਲੀ ਸੀ
ਨਵੀਂ ਦਿੱਲੀ, ਦਿੱਲੀ ਦੇ ਗੋਕੁਲਪੁਰੀ ਇਲਾਕੇ ਵਿਚ ਨੂੰ ਜਿਸ ਔਰਤ ਦੀ ਲਾਸ਼ ਅਲਮਾਰੀ ਵਿਚੋਂ ਮਿਲੀ ਸੀ, ਉਸ ਮਾਮਲੇ ਵਿਚ ਨੇ ਪੁਲਿਸ ਨੇ ਉਸ ਦੇ 'ਲਿਵ ਇਨ ਪਾਰਟਨਰ' ਰਈਸ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਰਈਸ ਨੇ ਹੀ ਇਸ ਹੱਤਿਆ ਨੂੰ ਅੰਜਾਮ ਦਿੱਤਾ ਸੀ। ਉਸ ਨੇ 31 ਜੁਲਾਈ ਨੂੰ ਨੀਤਾ ਦੀ ਗਲਾ ਘੁੱਟਕੇ ਹੱਤਿਆ ਕਰਨ ਤੋਂ ਬਾਅਦ ਉਸਦੇ ਪੈਰਾਂ ਨੂੰ ਬੰਨ੍ਹਕੇ ਉਸਦੀ ਲਾਸ਼ ਨੂੰ ਅਲਮਾਰੀ ਦੇ ਅੰਦਰ ਛੁਪਾ ਦਿੱਤਾ ਸੀ। ਹੱਤਿਆ ਤੋਂ ਅਗਲੇ ਦਿਨ ਉਸ ਨੇ ਪੁਲਿਸ ਨੂੰ ਆਪਣੇ ਦੋਸਤ ਦੇ ਸਾਹਮਣੇ ਇਹ ਕਿਹਾ ਕਿ ਨੀਤਾ ਮਿਲ ਨਹੀਂ ਰਹੀ ਹੈ। ਉਹ ਆਪਣੇ ਦੋਸਤ ਦੇ ਨਾਲ ਕਰੋਲਬਾਗ ਗਿਆ।
Man arrested for 'killing' live-in partnerਫਿਰ 2 ਅਗਸਤ ਨੂੰ ਉਸ ਨੇ ਆਪਣੇ ਆਪ ਪੁਲਿਸ ਨੂੰ ਫੋਨ ਕੀਤਾ ਕਿ ਉਸਦੀ ਪਤਨੀ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ। ਪੁਲਿਸ ਨੇ 2 ਅਗਸਤ ਨੂੰ ਉਸੀ ਫਲੈਟ ਤੋਂ ਲੜਕੀ ਦੀ ਲਾਸ਼ ਬਰਾਮਦ ਕੀਤੀ, ਜਿਸ ਵਿਚ ਲੜਕੀ ਰਹਿ ਰਹੀ ਸੀ। ਪੁਲਿਸ ਨੇ ਰਈਸ ਨਾਲ ਪੁੱਛਗਿਛ ਤੋਂ ਬਾਅਦ ਉਸ ਨੂੰ ਗਿਰਫਤਾਰ ਕਰ ਲਿਆ।
ਪੁਲਿਸ ਦੇ ਮੁਤਾਬਕ ਮ੍ਰਿਤਕ ਲੜਕੀ ਨੀਤਾ ਰਈਸ ਦੇ ਨਾਲ 'ਲਿਵ ਇਨ' ਵਿਚ ਰਹਿ ਰਹੀ ਸੀ।
Murderਰਈਸ ਨੇ ਪੁੱਛਗਿਛ ਵਿਚ ਦੱਸਿਆ ਕਿ ਹੱਤਿਆ ਉਸ ਨੇ ਤਿੰਨ ਕਾਰਨਾਂ ਕਰਕੇ ਕੀਤੀ ਹੈ। ਪਹਿਲੀ ਇਹ ਕਿ ਨੀਤਾ ਉਸ ਉੱਤੇ ਵਿਆਹ ਦਾ ਦਬਾਅ ਬਣਾ ਰਹੀ ਸੀ ਜੋ ਕਿ ਉਹ ਨਹੀਂ ਸੀ ਚਾਹੁੰਦਾ। ਦੂਜਾ ਇਹ ਕਿ ਜਿਸ ਫਲੈਟ ਵਿਚ ਨੀਤਾ ਰਹਿ ਰਹੀ ਸੀ ਉਹ ਨੀਤਾ ਨੇ ਆਪਣੇ ਪੈਸਿਆਂ ਨਾਲ ਖਰੀਦਿਆ ਸੀ। ਰਈਸ ਚਾਹੁੰਦਾ ਸੀ ਕਿ ਪ੍ਰਾਪਰਟੀ ਉਸ ਦੇ ਨਾਮ ਹੋ ਜਾਵੇ ਅਤੇ ਤੀਜਾ ਇਹ ਕਿ ਰਈਸ ਜਦੋਂ ਵੀ ਨੀਤਾ ਨੂੰ ਕਿਸੇ ਹੋਰ ਲਾਡੱਕੇ ਦੇ ਨਾਲ ਗੱਲ ਕਰਦੇ ਦੇਖਦਾ ਜੀ ਤਾਂ ਉਸ ਨੂੰ ਈਰਖਾ ਹੋਣ ਲਗਦੀ ਸੀ। ਪੁਲਿਸ ਦੇ ਮੁਤਾਬਕ ਰਈਸ ਪੇਸ਼ੇ ਤੋਂ ਆਟੋ ਡਰਾਇਵਰ ਹੈ।