
ਜੇਡੀਯੂ ਵਿਧਾਇਕ ਬੀਮਾ ਭਾਰਤੀ ਦੇ ਬੇਟੇ ਦੀ ਲਾਸ਼ ਸ਼ੱਕੀ ਹਾਲਾਤ ਵਿਚ ਪਟਨਾ ਦੇ ਰੇਲ ਦੀ ਪਟੜੀ 'ਤੇ ਪਈ ਮਿਲੀ ਹੈ
ਪਟਨਾ, ਜੇਡੀਯੂ ਵਿਧਾਇਕ ਬੀਮਾ ਭਾਰਤੀ ਦੇ ਬੇਟੇ ਦੀ ਲਾਸ਼ ਸ਼ੱਕੀ ਹਾਲਾਤ ਵਿਚ ਪਟਨਾ ਦੇ ਰੇਲ ਦੀ ਪਟੜੀ 'ਤੇ ਪਈ ਮਿਲੀ ਹੈ। ਸ਼ੁੱਕਰਵਾਰ ਸਵੇਰ ਦੀ ਇਸ ਘਟਨਾ ਤੋਂ ਕਾਫ਼ੀ ਹਾਗਦਾ ਦਫੜੀ ਮਚ ਗਈ ਹੈ। ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਨੂੰ ਹੱਤਿਆ ਦਾ ਨਾਮ ਦਿੱਤਾ ਹੈ। ਸੱਤਾਧਾਰੀ ਦਲ ਦੀ ਵਿਧਾਇਕ ਬੀਮਾ ਭਾਰਤੀ ਤਾਕਤਵਰ ਮੰਨੇ ਜਾਣ ਵਾਲੇ ਅਵਧੇਸ਼ ਮੰਡਲ ਦੀ ਪਤਨੀ ਹੈ। ਦੱਸ ਦਈਏ ਕਿ ਉਹ ਬਿਹਾਰ ਵਿਚ ਪੂਰਣਿਆ ਦੀ ਰੂਪੌਲੀ ਸੀਟ ਤੋਂ ਜੇਡੀਯੂ ਦੀ ਵਿਧਾਇਕ ਹੈ। ਮੁਖ ਮੰਤਰੀ ਨੀਤੀਸ਼ ਕੁਮਾਰ ਨੇ ਬੀਮਾ ਭਾਰਤੀ ਨਾਲ ਮਿਲਕੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਹੈ।
JDU MLA Bima Bhartiਜਾਣਕਾਰੀ ਦੇ ਅਨੁਸਾਰ ਸ਼ੁੱਕਰਵਾਰ ਦੀ ਸਵੇਰ ਪਟਨਾ ਦੇ ਨਾਲੰਦਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਕੋਲ ਰੇਲ ਟ੍ਰੈਕ ਉੱਤੇ ਇੱਕ ਨੌਜਵਾਨ ਦੀ ਲਾਸ਼ ਮਿਲੀ। ਬਾਅਦ ਵਿਚ ਜਦੋਂ ਲਾਸ਼ ਦੀ ਪਛਾਣ ਸੱਤਾਧਾਰੀ ਦਲ (ਜੇਡੀਯੂ) ਦੀ ਵਿਧਾਇਕ ਬੀਮਾ ਭਾਰਤੀ ਦੇ ਬੇਟੇ ਦੀਪਕ ਦੇ ਰੂਪ ਵਿਚ ਹੋਈ ਤਾਂ ਹਫੜਾ ਤਫੜੀ ਮਚ ਗਈ।
ਪੁਲਿਸ ਲਾਸ਼ ਨੂੰ ਘਟਨਾ ਸਥਾਨ ਤੋਂ ਬਰਾਮਦ ਕਰਕੇ ਕਾਨੂੰਨੀ ਕਾਰਵਾਈ ਕਰ ਰਹੀ ਹੈ। ਘਟਨਾ ਨੂੰ ਲੈ ਕੇ ਪੁਲਿਸ ਕੁੱਝ ਵੀ ਕਹਿਣ ਤੋਂ ਬਚ ਰਹੀ ਹੈ। ਰੇਲ ਐਸਪੀ ਅਸ਼ੋਕ ਕੁਮਾਰ ਸਿੰਘ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਪਹਿਲਾਂ ਕੁੱਝ ਵੀ ਕਹਿਣਾ ਮੁਸ਼ਕਲ ਹੈ।
JDU MLA Bima Bhartiਪੁਲਿਸ ਹੱਤਿਆ , ਆਤਮ ਹੱਤਿਆ ਅਤੇ ਦੁਰਘਟਨਾ, ਤਿੰਨਾਂ ਪਹਿਲੂਆਂ ਉੱਤੇ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪਕ ਦੇਰ ਰਾਤ ਮੁਸੱਲਾਪੁਰ ਹਾਟ ਇਲਾਕੇ ਵਿਚ nks ਦੋਸਤ ਰਿਤੀਕ ਅਤੇ ਮ੍ਰਤਿਉਂਜੈ ਦੇ ਨਾਲ ਪਾਰਟੀ ਕਰਨ ਨਿਕਲਿਆ ਸੀ। ਇਸ ਤੋਂ ਬਾਅਦ ਉਹ ਕਦੋਂ ਅਤੇ ਕਿਵੇਂ NMCS ਦੇ ਕੋਲ ਰੇਲ ਟ੍ਰੈਕ ਉੱਤੇ ਪਹੁੰਚਿਆ, ਇਸ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ ਹੈ। ਦੋਵੇਂ ਦੋਸਤ ਸੀਪੀ ਠਾਕੁਰ ਕਾਲਜ ਤੋਂ ਪੜ੍ਹਾਈ ਕਰ ਰਹੇ ਹਨ। ਪੁਲਿਸ ਪੁੱਛਗਿਛ ਦੌਰਾਨ ਦੋਸਤ ਰਿਤੀਕ ਅਤੇ ਮ੍ਰਤਿਉਂਜੈ ਨੇ ਦੱਸਿਆ ਕਿ ਦੀਪਕ ਦਾ ਰਾਣੀ ਨਾਮ ਦੀ ਕੁੜੀ ਨਾਲ ਪਿਆਰ ਸੀ।
JDU MLA Son found Dead Near Rail Trackਦੀਪਕ ਰਾਣੀ ਨਾਲ ਮਿਲਣ ਲਈ ਚੰਡੀਗੜ ਤੱਕ ਗਿਆ ਸੀ। ਹਾਲ ਵਿਚ ਦੋਵਾਂ ਦਾ ਬ੍ਰੇਕ - ਅਪ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਦੀਪਕ ਪਾਰਟੀ ਤੋਂ ਬਾਅਦ ਰਾਤ ਕਰੀਬ 10:30 ਵਜੇ ਅਚਾਨਕ ਗਾਇਬ ਹੋ ਗਿਆ। ਇਸ ਤੋਂ ਪਹਿਲਾਂ ਉਹ ਜਦੋਂ ਤੋਂ ਕਮਰੇ ਵਿਚ ਆਇਆ ਸੀ ਉਦੋਂ ਤੋਂ ਰਾਣੀ ਦੇ ਬਾਰੇ ਵਿਚ ਹੀ ਗੱਲਬਾਤ ਕਰ ਰਿਹਾ ਸੀ। ਦੀਪਕ ਰਾਣੀ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਰਾਣੀ ਦੇ ਪਰਿਵਾਰ ਵਾਲੇ ਇਸ ਦੇ ਲਈ ਤਿਆਰ ਨਹੀਂ ਸਨ। ਇਸ ਦੌਰਾਨ ਘਟਨਾ ਦੀ ਸੂਚਨਾ 'ਤੇ ਪਹੁੰਚੀ ਵਿਧਾਇਕ ਬੀਮਾ ਭਾਰਤੀ ਲਗਾਤਾਰ ਕਹਿ ਰਹੇ ਹਨ ਕਿ ਉਨ੍ਹਾਂ ਦੇ ਬੇਟੇ ਨੂੰ ਕਿਸੇ ਨੇ ਮਾਰ ਦਿੱਤਾ।
JDU MLA Son found Dead Near Rail Trackਬੇਟੇ ਦੀ ਮੌਤ ਤੋਂ ਬਾਅਦ ਬੀਮਾ ਭਾਰਤੀ ਦੀ ਹਾਲਤ ਖ਼ਰਾਬ ਹੋ ਗਈ ਹੈ। ਡਾਕਟਰਾਂ ਦੀ ਟੀਮ ਉਨ੍ਹਾਂ ਇਲਾਜ ਮੁਹਈਆ ਕਰਵਾਉਣ 'ਚ ਲੱਗੀ ਹੋਈ ਹੈ। ਉਹ ਫਿਲਹਾਲ ਇਸ ਹਾਲਤ ਵਿਚ ਨਹੀਂ ਕਿ ਉਨ੍ਹਾਂ ਦਾ ਬਿਆਨ ਲਿਆ ਜਾ ਸਕੇ, ਇਸ ਲਈ ਫਿਲਹਾਲ ਘਟਨਾ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ।