ਰਾਮ ਮੰਦਰ ਨੀਂਹ ਪੱਥਰ ਨੂੰ ਲੈ ਕੇ ਕੀ ਰਹੀ ਸਿਆਸਤਦਾਨਾਂ ਦੀ ਪ੍ਰਤੀਕਿਰਿਆ?
Published : Aug 5, 2020, 5:25 pm IST
Updated : Aug 5, 2020, 5:25 pm IST
SHARE ARTICLE
Reaction of politicians regarding the Ram Mandir foundation stone
Reaction of politicians regarding the Ram Mandir foundation stone

ਸਿਆਸੀ ਧਿਰਾਂ ਨੇ ਰਾਮ ਮੰਦਰ ਦੇ ਨੀਂਹ ਪੱਥਰ ਸਮਾਗਮ ਦਾ ਬੁੱਧਵਾਰ ਨੂੰ ਸਵਾਗਤ ਕਰਦਿਆਂ ਉਮੀਦ ਪ੍ਰਗਟਾਈ ਕਿ ਇਸ ਨਾਲ ਰਾਸ਼ਟਰੀ ਏਕਤਾ ਅਤੇ ਸਦਭਾਵਨਾ ਦਾ ਰਾਹ ਪੱਧਰਾ ਹੋਵੇਗਾ।

ਨਵੀਂ ਦਿੱਲੀ: ਵੱਖ-ਵੱਖ ਸਿਆਸੀ ਧਿਰਾਂ ਦੇ ਨੇਤਾਵਾਂ ਨੇ ਅਯੋਧਿਆ ਵਿਚ ਰਾਮ ਮੰਦਰ ਦੇ ਨੀਂਹ ਪੱਥਰ ਸਮਾਗਮ ਦਾ ਬੁੱਧਵਾਰ ਨੂੰ ਸਵਾਗਤ ਕਰਦਿਆਂ ਉਮੀਦ ਪ੍ਰਗਟਾਈ ਕਿ ਇਸ ਨਾਲ ਰਾਸ਼ਟਰੀ ਏਕਤਾ ਅਤੇ ਸਦਭਾਵਨਾ ਦਾ ਰਾਹ ਪੱਧਰਾ ਹੋਵੇਗਾ। ਵੱਖ-ਵੱਖ ਨੇਤਾਵਾਂ ਨੇ ਇਸ ਇਤਿਹਾਸਕ ਮੌਕੇ ਦੀ ਤਾਰੀਫ਼ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਦੇਸ਼ ਹੋਰ ਵਿਕਾਸ ਕਰੇਗਾ ਅਤੇ ਇਸ ਦੇ ਨਾਲ ਹੀ ਲੋਕ ਭਗਵਾਨ ਰਾਮ ਦੇ ਆਦੇਸ਼ਾਂ ਦਾ ਪਾਲਣ ਕਰਨਗੇ।

Ram MandirRam Mandir

ਰਾਹੁਲ ਗਾਂਧੀ ਨੇ ਕੀ ਕਿਹਾ?

ਰਾਹੁਲ ਗਾਂਧੀ ਨੇ ਭੂਮੀ ਪੂਜਨ ਤੋਂ ਬਾਅਦ ਟਵੀਟ ਕੀਤਾ ਅਤੇ ਭਗਵਾਨ ਰਾਮ ਨੂੰ ਮਨੁੱਖੀ ਗੁਣਾਂ ਦਾ ਸਰਬੋਤਮ ਰੂਪ ਦੱਸਿਆ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਭਗਵਾਨ ਰਾਮ ਦੇ ਗੁਣਾਂ ਦਾ ਜ਼ਿਕਰ ਕੀਤਾ ਅਤੇ ਇਸ਼ਾਰਿਆਂ ਵਿਚ ਸੱਤਾਧਾਰੀ ਭਾਜਪਾ ‘ਤੇ ਨਿਸ਼ਾਨਾ ਬੋਲਿਆ। ਰਾਹੁਲ ਗਾਂਧੀ ਨੇ ਲਿਖਿਆ, ‘ ਰਾਮ ਪ੍ਰੇਮ ਹੈ, ਉਹ ਕਦੇ ਨਫ਼ਰਤ ਵਿਚ ਨਹੀਂ ਆ ਸਕਦੇ। ਰਾਮ ਹਮਦਰਦ ਹੈ, ਉਹ ਕਠੋਰਤਾ ਵਿਚ ਕਦੇ ਨਹੀਂ ਦਿਖਾਈ ਦੇ ਸਕਦੇ। ਰਾਮ ਨਿਆਂ ਹੈ, ਉਹ ਕਦੇ ਵੀ ਬੇਇਨਸਾਫੀ ਵਿਚ ਨਹੀਂ ਆ ਸਕਦੇ’।

ਅਰਵਿੰਦ ਕੇਜਰੀਵਾਲ ਨੇ ਕੀ ਕਿਹਾ?

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਮ ਮੰਦਰ ਦੇ ਨੀਂਹ ਪੱਥਰ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਟਵੀਟ ਕੀਤਾ, ‘ਭਗਵਾਨ ਰਾਮ ਦਾ ਆਸ਼ਿਰਵਾਦ ਸਾਡੇ ‘ਤੇ ਬਣਿਆ ਰਹੇ। ਉਹਨਾਂ ਦੇ ਆਸ਼ਿਰਵਾਦ ਨਾਲ ਸਾਡੇ ਦੇਸ਼ ਨੂੰ ਭੁੱਖਮਰੀ, ਅਨਪੜ੍ਹਤਾ ਅਤੇ ਗਰੀਬੀ ਤੋਂ ਮੁਕਤੀ ਮਿਲੇ ਅਤੇ ਭਾਰਤ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣੇ। ਆਉਣ ਵਾਲੇ ਸਮੇਂ ਵਿਚ ਭਾਰਤ ਦੁਨੀਆਂ ਨੂੰ ਦਿਸ਼ਾ ਦੇਵੇ। ਜੈ ਸ੍ਰੀ ਰਾਮ! ਜੈ ਬਜਰੰਗ ਬਲੀ’।

ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ?

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਪੋਸਟ ਸ਼ੇਅਰ ਕਰਦਿਆਂ ਕਿਹਾ, ‘ਅਯੋਧਿਆ ਵਿਚ ਰਾਮ ਮੰਦਰ ਦੇ ਨੀਂਹ ਪੱਥਰ ਰੱਖੇ ਜਾਣ ਦੀਆਂ ਮੈਂ ਸਾਰੇ ਭਾਰਤ ਵਾਸੀਆਂ ਨੂੰ ਵਧਾਈਆਂ ਦਿੰਦਾ ਹਾਂ। ਰਾਮ ਮੰਦਰ ਭਾਰਤ ਵਾਸੀਆਂ ਦੀ ਲੰਬੇ ਸਮੇਂ ਤੋਂ ਇੱਛਾ ਸੀ ਜੋ ਕਿ ਅੱਜ ਪੂਰੀ ਹੋਈ। ਭਗਵਾਨ ਰਾਮ ਜੀ ਦਾ ਧਰਮ ‘ਤੇ ਦਿੱਤਾ ਸੁਨੇਹਾ ਨਾ ਸਿਰਫ਼ ਭਾਰਤ ਸਗੋਂ ਪੂਰੀ ਦੁਨੀਆਂ ਲਈ ਮਾਰਗ-ਦਰਸ਼ਕ ਹੈ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ‘ਤੇ ਅਮਲ ਕਰਨਾ ਚਾਹੀਦਾ ਹੈ’।

ਮਮਤਾ ਬੈਨਰਜੀ ਨੇ ਕੀ ਕਿਹਾ?

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਕਿਹਾ, ‘ਹਿੰਦੂ ਮੁਸਲਿਮ ਸਿੱਖ ਈਸਾਈ, ਆਪਸ ਵਿਚ ਹਨ ਭਾਈ-ਭਾਈ। ਮੇਰਾ ਭਾਰਤ ਮਹਾਨ। ਮਹਾਨ ਸਾਡਾ ਹਿੰਦੁਸਤਾਨ’। ਉਹਨਾਂ ਨੇ ਟਵੀਟ ਕੀਤਾ, ‘ਸਾਡੇ ਦੇਸ਼ ਨੇ ਹਮੇਸ਼ਾਂ ਵਿਭਿੰਨਤਾ ਵਿਚ ਏਕਤਾ ਦੀ ਦਹਾਕਿਆਂ ਪੁਰਾਣੀ ਪਰੰਪਰਾ ਨੂੰ ਕਾਇਮ ਰੱਖਿਆ ਹੈ ਅਤੇ ਸਾਨੂੰ ਇਸ ਨੂੰ ਅਪਣੇ ਆਖਰੀ ਸਾਹ ਤਕ ਜਾਰੀ ਰੱਖਣਾ ਚਾਹੀਦਾ ਹੈ’।

ਅਸ਼ੋਕ ਗਹਿਲੋਤ ਨੇ ਕੀ ਕਿਹਾ?

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ, ‘ਭਗਵਾਨ ਰਾਮ ਦਾ ਸਾਡੇ ਸਭਿਆਚਾਰ ਅਤੇ ਸਭਿਅਤਾ ਵਿਚ ਵਿਸ਼ੇਸ਼ ਸਥਾਨ ਹੈ। ਉਹਨਾਂ ਦਾ ਜੀਵਨ ਸਾਨੂੰ ਸਾਰਿਆਂ ਲਈ ਸੱਚ, ਨਿਆਂ, ਬਰਾਬਰੀ, ਹਮਦਰਦੀ ਅਤੇ ਭਾਈਚਾਰੇ ਦੀ ਮਹੱਤਤਾ ਸਿਖਾਉਂਦਾ ਹੈ’।

ਅਖਿਲੇਸ਼ ਯਾਦਵ ਨੇ ਕੀ ਕਿਹਾ?

ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਵੀ ਉਮੀਦ ਜਤਾਈ ਦਿ ਮੌਜੂਦਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਵੀ ਭਗਵਾਨ ਰਾਮ ਦੇ ਦਿਖਾਏ ਰਾਹ ਅਨੁਸਾਰ ਸੱਚੇ ਮਨ ਨਾਲ ਸਾਰਿਆਂ ਦੀ ਭਲਾਈ ਅਤੇ ਸ਼ਾਤੀ ਲਈ ਮਰਿਯਾਦਾ ਦਾ ਪਾਲ਼ਣ ਕਰਨਗੀਆਂ।

ਸੁਖਬੀਰ ਬਾਦਲ ਨੇ ਕੀ ਕਿਹਾ?

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ‘ਅਯੋਧਿਆ ਵਿਖੇ ਰਾਮ ਮੰਦਰ ਦੇ ਨੀਂਹ ਪੱਥਰ ਰੱਖਣ ਸਦਕਾ, ਅੱਜ ਦਾ ਦਿਨ ਸਾਡੇ ਹਿੰਦੂ ਭਾਈਚਾਰੇ ਲਈ ਇਤਿਹਾਸਕ ਯਾਦਗਾਰ ਬਣ ਗਿਆ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਮੈਂ ਖ਼ਾਸ ਤੌਰ 'ਤੇ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਇਸ ਪਾਵਨ ਕਾਰਜ ਪ੍ਰਤੀ ਆਪਣੀ ਵਚਨਬੱਧਤਾ 'ਤੇ ਨਿਰੰਤਰ ਪਹਿਰਾ ਦਿੱਤਾ ਅਤੇ ਭੂਮੀ ਪੂਜਨ ਨੂੰ ਸੰਭਵ ਕਰ ਦਿਖਾਇਆ। ਪਰਮਾਤਮਾ ਮਿਹਰ ਕਰੇ ਕਿ ਸ਼੍ਰੀ ਰਾਮ ਚੰਦਰ ਜੀ ਦਾ ਵਿਆਪਕ ਭਾਈਚਾਰੇ ਅਤੇ ਸਰਬ ਧਰਮ ਸਤਿਕਾਰ ਦਾ ਸੁਨੇਹਾ ਸਾਡੀਆਂ ਰਾਹਾਂ ਨੂੰ ਰੁਸ਼ਨਾਉਂਦਾ ਰਹੇ’।

ਹਰਸਿਮਰਤ ਕੌਰ ਬਾਦਲ ਨੇ ਕੀ ਕਿਹਾ?

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਅਯੋਧਿਆ ਵਿਖੇ ਰਾਮ ਮੰਦਰ ਦੇ ਨੀਂਹ ਪੱਥਰ ਰੱਖੇ ਜਾਣ ਦੇ ਇਸ ਇਤਿਹਾਸਕ ਦਿਨ ਦੀਆਂ, ਸਮੂਹ ਹਿੰਦੂ ਭੈਣਾਂ-ਭਰਾਵਾਂ ਨੂੰ ਵਧਾਈਆਂ ਦਿੱਤੀਆਂ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement