
ਅਯੋਧਿਆ ਵਿਚ ਅੱਜ ਰਾਮ ਮੰਦਰ ਭੂਮੀ ਪੂਜਣ ਦਾ ਸਮਾਗਮ ਅਯੋਜਿਤ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ: ਅਯੋਧਿਆ ਵਿਚ ਅੱਜ ਰਾਮ ਮੰਦਰ ਭੂਮੀ ਪੂਜਣ ਦਾ ਸਮਾਗਮ ਅਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣ ਜਾ ਰਹੇ ਹਨ, ਉਹਨਾਂ ਦੇ ਸਵਾਗਤ ਲਈ ਕਾਫ਼ੀ ਤਿਆਰੀਆਂ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ 9 ਵਜ ਕੇ 35 ਮਿੰਟ ‘ਤੇ ਅਯੋਧਿਆ ਲਈ ਰਵਾਨਾ ਹੋ ਗਏ ਹਨ ਅਤੇ ਉਹ 11.30 ਵਜੇ ਅਯੋਧਿਆ ਪਹੁੰਚਣਗੇ। 12.40 ਵਜੇ ਨੀਂਹ ਪੱਥਰ ਸਮਾਗਮ ਹੋਵੇਗਾ।
Ram Mandir
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਘੰਟੇ ਅਯੋਧਿਆ ਵਿਚ ਬਿਤਾਉਣਗੇ। ਦੱਸ ਦਈਏ ਕਿ ਪੀਐਮ ਮੋਦੀ ਆਖਰੀ ਵਿਚ 29 ਸਾਲ ਪਹਿਲਾਂ 1991 ਵਿਚ ਅਯੋਧਿਆ ਆਏ ਸੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਅਯੋਧਿਆ ਪਹੁੰਚ ਰਹੇ ਹਨ। ਅਯੋਧਿਆ ਵਿਚ ਪੀਐਮ ਮੋਦੀ ਦੀ ਸੁਰੱਖਿਆ ਲਈ ਸਖ਼ਤ ਇੰਤਜ਼ਾਮ ਕੀਤੇ ਗਏ ਹਨ।
Ram Mandir
ਨੀਂਹ ਪੱਥਰ ਸਮਾਗਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨੂਮਾਨਗੜ੍ਹੀ ਵਿਚ ਪੂਜਾ ਅਤੇ ਦਰਸ਼ਨ ਕਰਨਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਲਖਨਊ ਤੋਂ ਹੀ ਪੀਐਮ ਮੋਦੀ ਦੇ ਨਾਲ ਰਹਿਣਗੇ। ਉਹ ਲੱਕੜੀ ਦੀ ਬਣੀ ਸ੍ਰੀ ਰਾਮ ਦੀ ਮੂਰਤੀ ਪੀਐਮ ਮੋਦੀ ਨੂੰ ਸੌਂਪਣਗੇ। ਅਯੋਧਿਆ ਵਿਚ ਪਹੁੰਚਣ ‘ਤੇ ਯੋਗੀ ਅਦਿੱਤਿਆਨਾਥ ਹੀ ਪੀਐਮ ਮੋਦੀ ਦਾ ਸਵਾਗਤ ਕਰਨਗੇ।
PM Returns To Ayodhya After 29 Years For Ram Temple Ceremony
ਨੀਂਹ ਪੱਥਰ ਸਮਾਗਮ ਦੌਰਾਨ ਕੋਰੋਨਾ ਵਾਇਰਸ ਨੂੰ ਹਰਾ ਚੁੱਕੇ 150 ਜਵਾਨ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਰਨਗੇ। ਅਯੋਧਿਆ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਤਸਵੀਰ ਟਵਿਟਰ ‘ਤੇ ਸਾਂਝੀ ਕੀਤੀ ਗਈ ਹੈ, ਜਿਸ ਵਿਚ ਉਹਨਾਂ ਨੇ ਸੁਨਹਿਰੇ ਰੰਗ ਦਾ ਕੁੜਤਾ ਤੇ ਧੋਤੀ ਪਹਿਨੀ ਹੋਈ ਹੈ। ਉਹਨਾਂ ਨੇ ਗਲੇ ਵਿਚ ਸਫ਼ੈਦ ਸ਼ਾਲ ਪਾਈ ਹੋਈ ਹੈ।
Ram Temple
ਦੱਸ ਦਈਏ ਕਿ ਇਸ ਨੀਂਹ ਪੱਥਰ ਸਮਾਗਮ ਵਿਚ ਕਰੀਬ ਪੌਣੇ ਦੋ ਸੌ ਲੋਕ ਸ਼ਾਮਲ ਹੋ ਰਹੇ ਹਨ। ਸਟੇਜ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਰਾਜਪਾਲ, ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਮੁਖੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ਮੌਜੂਦ ਰਹਿਣਗੇ।