
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, ਮੈਂ ਜਨਤਕ ਜੀਵਨ ਵਿਚ ਸਰਗਰਮ ਰਾਜਨੀਤੀ ਤੋਂ ਅਸਥਾਈ ਬ੍ਰੇਕ ਲੈਣਾ ਚਾਹੁੰਦਾ ਹਾਂ।
ਨਵੀਂ ਦਿੱਲੀ: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (Poll Stategist Prashant Kishore) ਨੇ ਪੰਜਾਬ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੇ ਪ੍ਰਮੁੱਖ ਸਲਾਹਕਾਰ (Resign as Advisor) ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਅਜਿਹੇ ਸਮੇਂ ਅਸਤੀਫਾ ਦੇ ਦਿੱਤਾ ਹੈ, ਜਦੋਂ ਅਗਲੇ ਸਾਲ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਸਾਲ ਮਾਰਚ ਵਿਚ ਹੀ ਕੈਪਟਨ ਨੇ ਕਿਸ਼ੋਰ ਨੂੰ ਆਪਣਾ ਮੁੱਖ ਸਲਾਹਕਾਰ ਬਣਾਇਆ ਸੀ।
ਹੋਰ ਪੜ੍ਹੋ: Olympic: 41 ਸਾਲਾਂ ਬਾਅਦ ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ, ਕੀਤਾ ਕਾਂਸੀ ਦਾ ਤਗਮਾ ਆਪਣੇ ਨਾਮ
Prashant Kishor
ਪ੍ਰਸ਼ਾਂਤ ਕਿਸ਼ੋਰ ਨੇ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਮੈਂ ਜਨਤਕ ਜੀਵਨ (Public Life) ਵਿਚ ਸਰਗਰਮ ਰਾਜਨੀਤੀ ਤੋਂ ਅਸਥਾਈ ਬ੍ਰੇਕ (Break) ਲੈਣਾ ਚਾਹੁੰਦਾ ਹਾਂ। ਇਸ ਲਈ, ਮੈਂ ਤੁਹਾਡੇ ਪ੍ਰਮੁੱਖ ਸਲਾਹਕਾਰ ਦੇ ਅਹੁਦੇ ਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ। ਮੈਂ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਭਵਿੱਖ ਵਿਚ ਕੀ ਕਰਨਾ ਹੈ। ਇਸ ਲਈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਇਸ ਪੋਸਟ ਤੋਂ ਮੁਕਤ ਕਰੋ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਇਸ ਅਹੁਦੇ ਲਈ ਮੈਨੂੰ ਚੁਣਨ ਲਈ ਤੁਹਾਡਾ ਧੰਨਵਾਦ।
ਹੋਰ ਪੜ੍ਹੋ: ਅੰਦੋਲਨ ਕਰ ਰਹੇ ਕਿਸੇ ਕਿਸਾਨ 'ਤੇ ਨਹੀਂ ਲਗਾਇਆ ਗਿਆ UAPA ਜਾਂ ਦੇਸ਼ਧ੍ਰੋਹ ਦਾ ਕਾਨੂੰਨ-ਗ੍ਰਹਿ ਮੰਤਰਾਲਾ
Captain Amarinder Singh
ਬੀਤੇ ਦਿਨਾਂ ‘ਚ ਪ੍ਰਸ਼ਾਂਤ ਕਿਸ਼ੋਰ ਬਹੁਤ ਸਰਗਰਮ ਦਿਖਾਈ ਦਿੰਦੇ ਸਨ। ਉਨ੍ਹਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਕਾਂਗਰਸ ਦੀ ਇੱਕ ਮੀਟਿੰਗ ਹੋਈ, ਜਿਸ ਵਿਚ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਵਿਚ ਪ੍ਰਵੇਸ਼ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।