ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ 14 ਅਗਸਤ ਸ਼ਾਮ 5 ਵਜੇ ਹੱਥਾਂ 'ਚ ਤਿਰੰਗਾ ਲੈ ਕੇ ਗਾਓ ਰਾਸ਼ਟਰੀ ਗੀਤ- ਕੇਜਰੀਵਾਲ
Published : Aug 5, 2022, 8:07 pm IST
Updated : Aug 5, 2022, 8:07 pm IST
SHARE ARTICLE
CM Arvind Kejriwal calls for a massive celebration on the eve of the 75th Independence Day
CM Arvind Kejriwal calls for a massive celebration on the eve of the 75th Independence Day

ਦਿੱਲੀ ਸਰਕਾਰ ਲੋਕਾਂ ਵਿੱਚ ਵੰਡੇਗੀ 25 ਲੱਖ ਤਿਰੰਗੇ, ਦਿੱਲੀ ਦੀ ਹਰ ਗਲੀ, ਮੁਹੱਲੇ ਅਤੇ ਚੌਂਕ ਵਿੱਚ ਵੰਡੇ ਜਾਣਗੇ ਤਿਰੰਗੇ

 

ਨਵੀਂ ਦਿੱਲੀ: ਕੇਜਰੀਵਾਲ ਸਰਕਾਰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਉਣ ਜਾ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਹਰ ਭਾਰਤੀ 14 ਅਗਸਤ ਸ਼ਾਮ 5 ਵਜੇ ਤਿਰੰਗਾ ਹੱਥ ਵਿੱਚ ਲੈ ਕੇ ਪੂਰੀ ਦੇਸ਼ ਭਗਤੀ ਦੇ ਨਾਲ ਰਾਸ਼ਟਰੀ ਗੀਤ ਗਾਏ। ਅਸੀਂ ਇਕੱਠੇ ਮਿਲ ਕੇ ਤਿਰੰਗਾ ਲਹਿਰਾਵਾਂਗੇ, ਰਾਸ਼ਟਰੀ ਗੀਤ ਗਾਵਾਂਗੇ ਅਤੇ ਹਰ ਹੱਥ ਵਿੱਚ ਤਿਰੰਗਾ ਹੋਵੇਗਾ। ਦਿੱਲੀ ਸਰਕਾਰ ਲੋਕਾਂ ਵਿੱਚ 25 ਲੱਖ ਤਿਰੰਗੇ ਵੰਡੇਗੀ। ਸਰਕਾਰੀ ਸਕੂਲਾਂ ਵਿੱਚ ਹਰ ਬੱਚੇ ਨੂੰ ਤਿਰੰਗਾ ਦਿੱਤਾ ਜਾਵੇਗਾ।

Arvind Kejriwal Arvind Kejriwal

14 ਅਗਸਤ ਨੂੰ ਮੈਂ ਆਪ ਹੱਥ ਵਿੱਚ ਤਿਰੰਗਾ ਲੈ ਕੇ ਤੁਹਾਡੇ ਨਾਲ ਰਾਸ਼ਟਰੀ ਗੀਤ ਗਾਵਾਂਗਾ ਅਤੇ ਦਿੱਲੀ ਵਿੱਚ ਵੱਖ-ਵੱਖ ਤਰ੍ਹਾਂ ਦੇ 100 ਦੇ ਕਰੀਬ ਪ੍ਰੋਗਰਾਮ ਹੋਣਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਅਸੀਂ ਤਿਰੰਗਾ ਹੱਥ ਵਿੱਚ ਲੈ ਕੇ ਰਾਸ਼ਟਰੀ ਗੀਤ ਗਾਵਾਂਗੇ ਤਾਂ ਅਸੀਂ ਇਹ ਪ੍ਰਣ ਲੈਣਾ ਹੈ ਕਿ ਅਸੀਂ ਭਾਰਤ ਨੂੰ ਦੁਨੀਆ ਦਾ ਨੰਬਰ ਇੱਕ ਰਾਸ਼ਟਰ ਬਣਾਉਣਾ ਹੈ। ਸਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਜਦੋਂ ਤੱਕ ਹਰ ਬੱਚੇ ਨੂੰ ਚੰਗੀ ਸਿੱਖਿਆ ਨਹੀਂ ਮਿਲਦੀ, ਹਰ ਭਾਰਤੀ ਨੂੰ ਚੰਗਾ ਇਲਾਜ, ਹਰ ਘਰ ਨੂੰ ਬਿਜਲੀ, ਹਰ ਪਿੰਡ ਨੂੰ ਸੜਕ, ਹਰ ਬੇਰੁਜ਼ਗਾਰ ਨੂੰ ਰੁਜ਼ਗਾਰ ਅਤੇ ਹਰ ਔਰਤ ਨੂੰ ਸੁਰੱਖਿਆ ਨਹੀਂ ਮਿਲਦੀ, ਉਦੋਂ ਤੱਕ ਭਾਰਤ ਨੰਬਰ ਇੱਕ  ਦੇਸ਼ ਨਹੀਂ ਹੋਵੇਗਾ। ਆਜ਼ਾਦੀ ਦੀ ਇਸ 75ਵੀਂ ਵਰ੍ਹੇਗੰਢ 'ਤੇ, ਅਸੀਂ ਇਹ ਸੰਕਲਪ ਲੈਣਾ ਹੈ ਕਿ ਅਸੀਂ 130 ਕਰੋੜ ਭਾਰਤੀ ਇਕੱਠੇ ਮਿਲ ਕੇ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਾਵਾਂਗੇ।

Arvind KejriwalArvind Kejriwal

ਅਰਵਿੰਦ ਕੇਜਰੀਵਾਲ- ਜੋ ਲੋਕ ਤਿਰੰਗੇ ਦਾ ਪ੍ਰਬੰਧ ਖੁਦ ਕਰ ਸਕਦੇ ਹਨ, ਉਨ੍ਹਾਂ ਨੂੰ ਤਿਰੰਗੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਡਿਜੀਟਲ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਦੇਸ਼ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ। ਲੋਕ ਬਹੁਤ ਖੁਸ਼ ਹਨ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਲੋਕ ਬਹੁਤ ਉਤਸੁਕ ਹਨ। ਹਰ ਕੋਈ ਆਪਣੇ ਤਰੀਕੇ ਨਾਲ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ ਜਸ਼ਨ ਮਨਾ ਰਿਹਾ ਹੈ। ਹਰ ਇਕ ਸੂਬੇ ਦੀਆਂ ਸਰਕਾਰਾਂ ਜਸ਼ਨ ਮਨਾ ਰਹੀਆਂ ਹਨ, ਕੇਂਦਰ ਸਰਕਾਰ ਵੀ ਜਸ਼ਨ ਮਨਾ ਰਹੀ ਹੈ, ਸਾਰੀਆਂ ਸੰਸਥਾਵਾਂ ਅਤੇ ਲੋਕ ਜਸ਼ਨ ਮਨਾ ਰਹੇ ਹਨ। "ਹਰ ਘਰ ਤਿਰੰਗਾ, ਹਰ ਹੱਥ ਤਿਰੰਗਾ" ਦੇ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਅੱਜ ਮੈਂ ਦਿੱਲੀ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਡੇ ਆਜ਼ਾਦੀ ਦਿਵਸ ਦੇ ਸ਼ੁਭ ਮੌਕੇ 'ਤੇ 14 ਅਗਸਤ ਨੂੰ ਸ਼ਾਮ 5 ਵਜੇ ਹਰ ਭਾਰਤੀ ਆਪਣੇ ਹੱਥਾਂ ਵਿੱਚ ਤਿਰੰਗੇ ਲੈ ਕੇ ਪੂਰੀ ਦੇਸ਼ ਭਗਤੀ ਨਾਲ ਰਾਸ਼ਟਰੀ ਗੀਤ ਗਾਉਣ। ਅਸੀਂ ਰਲ ਕੇ ਤਿਰੰਗਾ ਲਹਿਰਾਵਾਂਗੇ, ਅਸੀਂ ਸਾਰੇ ਮਿਲ ਕੇ ਰਾਸ਼ਟਰੀ ਗੀਤ ਗਾਵਾਂਗੇ ਅਤੇ ਹਰ ਹੱਥ ਵਿਚ ਤਿਰੰਗਾ ਹੋਵੇਗਾ। ਇਸ ਦੇ ਆਯੋਜਨ ਲਈ ਦਿੱਲੀ 'ਚ ਅਸੀਂ ਵੱਡੇ ਪੱਧਰ 'ਤੇ ਲੋਕਾਂ ਨੂੰ ਤਿਰੰਗਾ ਵੰਡਣ ਜਾ ਰਹੇ ਹਾਂ। ਜਿਹੜੇ ਲੋਕ ਤਿਰੰਗੇ ਨੂੰ ਖੁਦ ਖਰੀਦ ਸਕਦੇ ਹਨ, ਉਨ੍ਹਾਂ ਨੂੰ ਖੁਦ ਤਿਰੰਗੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਬੱਚਿਆਂ ਨੇ ਪੇਂਟਿੰਗ ਕਰਕੇ ਤਿਰੰਗਾ ਬਣਾਇਆ। ਦਿੱਲੀ ਸਰਕਾਰ ਦਿੱਲੀ ਵਿੱਚ 25 ਲੱਖ ਤਿਰੰਗਾ ਲੋਕਾਂ ਨੂੰ ਵੰਡੇਗੀ। ਸਰਕਾਰੀ ਸਕੂਲਾਂ ਵਿੱਚ ਹਰ ਬੱਚੇ ਨੂੰ ਤਿਰੰਗਾ ਦਿੱਤਾ ਜਾਵੇਗਾ, ਤਾਂ ਜੋ ਉਹ ਤਿਰੰਗੇ ਹੱਥ ਵਿੱਚ ਲੈ ਕੇ ਆਪਣੇ ਪਰਿਵਾਰ ਨਾਲ ਰਾਸ਼ਟਰ ਗੀਤ ਗਾ ਸਕੇ । ਇਸ ਤੋਂ ਇਲਾਵਾ ਦਿੱਲੀ ਦੀਆਂ ਸੜਕਾਂ, ਮੁਹੱਲਿਆਂ, ਚੌਕਾਂ 'ਤੇ ਤਿਰੰਗੇ ਵੰਡੇ ਜਾਣਗੇ।

Arvind KejriwalArvind Kejriwal

14 ਅਗਸਤ ਦੀ ਸ਼ਾਮ 5 ਵਜੇ ਇਕੱਠੇ ਰਾਸ਼ਟਰੀ ਗੀਤ ਗਾਓ ਅਤੇ ਆਪਣੇ ਘਰ 'ਤੇ ਉਹੀ ਤਿਰੰਗਾ ਵੀ ਲਗਾਓ : ਅਰਵਿੰਦ ਕੇਜਰੀਵਾਲ

 

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਮੂਹ ਦਿੱਲੀ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੇ ਸ਼ੁਭ ਮੌਕੇ 'ਤੇ 14 ਅਗਸਤ ਨੂੰ ਸ਼ਾਮ 5 ਵਜੇ ਹੱਥਾਂ ਵਿੱਚ ਤਿਰੰਗੇ ਦੇ ਨਾਲ ਰਾਸ਼ਟਰੀ ਗੀਤ ਗਾਉਣ ਦੀ ਅਪੀਲ ਕੀਤੀ ਹੈ। ਪੂਰਾ ਦੇਸ਼ ਮਿਲ ਕੇ ਰਾਸ਼ਟਰੀ ਗੀਤ ਗਾਏਗਾ। ਇਸ ਤੋਂ ਬਾਅਦ ਉਹੀ ਤਿਰੰਗਾ ਆਪਣੇ ਘਰ 'ਤੇ ਵੀ ਮਾਣ ਨਾਲ ਲਗਾਵੇਗਾ। ਜਦੋਂ ਅਸੀਂ ਤਿਰੰਗੇ ਨੂੰ ਹੱਥਾਂ ਵਿਚ ਫੜ ਕੇ ਰਾਸ਼ਟਰੀ ਗੀਤ ਗਾਵਾਂਗੇ, ਤਦ ਸਾਨੂੰ ਇਹ ਪ੍ਰਣ ਲੈਣਾ ਹੋਵੇਗਾ ਕਿ ਅਸੀਂ ਭਾਰਤ ਨੂੰ ਸਭ ਤੋਂ ਸ਼ਕਤੀਸ਼ਾਲੀ ਅਤੇ ਸਰਬੋਤਮ ਰਾਸ਼ਟਰ ਬਣਾਉਣਾ ਹੈ। ਅਸੀਂ ਭਾਰਤ ਨੂੰ ਦੁਨੀਆ ਦਾ ਨੰਬਰ ਵਨ ਦੇਸ਼ ਬਣਾਉਣਾ ਹੈ। ਸਾਨੂੰ ਯਾਦ ਰੱਖਣਾ ਹੋਵੇਗਾ ਕਿ ਜਦੋਂ ਤੱਕ ਹਰ ਬੱਚੇ ਨੂੰ ਚੰਗੀ ਸਿੱਖਿਆ ਨਹੀਂ ਮਿਲਦੀ, ਉਦੋਂ ਤੱਕ ਭਾਰਤ ਦੁਨੀਆ ਦਾ ਨੰਬਰ ਨਵ ਦੇਸ਼ ਨਹੀਂ ਬਣ ਸਕਦਾ। ਸਾਨੂੰ ਇਹ ਵਿਵਸਥਾ ਕਰਨੀ ਪਵੇਗੀ ਕਿ ਦੇਸ਼ ਦੇ ਹਰ ਬੱਚੇ ਨੂੰ ਚੰਗੀ ਸਿੱਖਿਆ ਮਿਲੇ। ਸਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਜਦੋਂ ਤੱਕ ਹਰ ਭਾਰਤੀ ਦਾ ਚੰਗਾ ਇਲਾਜ ਨਹੀਂ ਹੋਵੇਗਾ, ਉਸ ਲਈ ਚੰਗੀ ਡਾਕਟਰੀ ਸਹੂਲਤਾਂ ਨਹੀਂ ਹੋਣਗੀਆਂ, ਤਦ ਤੱਕ ਭਾਰਤ ਨੰਬਰ ਵਨ ਦੇਸ਼ ਨਹੀਂ ਬਣ ਸਕਦਾ।

Delhi CM Arvind KejriwalDelhi CM Arvind Kejriwal

ਅਸੀਂ ਪਿੰਡ-ਪਿੰਡ ਮੈਡੀਕਲ ਸਹੂਲਤਾਂ ਪਹੁੰਚਾਉਣੀਆਂ ਹਨ। ਸਾਨੂੰ ਯਾਦ ਰੱਖਣਾ ਹੋਵੇਗਾ ਕਿ ਅਸੀਂ ਹਰ ਘਰ ਤੱਕ ਬਿਜਲੀ ਪਹੁੰਚਾਉਣ ਲਈ ਸੜਕ ਰਾਹੀਂ ਹਰ ਪਿੰਡ ਪਹੁੰਚਣਾ ਹੈ। ਹਰ ਭਾਰਤੀ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਹਰ ਬੇਰੁਜ਼ਗਾਰ ਲਈ ਸਨਮਾਨਜਨਕ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਹਰ ਔਰਤ ਲਈ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਜਦੋਂ ਤੱਕ ਇਹ ਸਭ ਨਹੀਂ ਹੁੰਦਾ, ਭਾਰਤ ਦੁਨੀਆ ਦਾ ਨੰਬਰ ਵਨ ਦੇਸ਼ ਨਹੀਂ ਬਣ ਸਕਦਾ। ਆਜ਼ਾਦੀ ਦੀ ਇਸ 75ਵੀਂ ਵਰ੍ਹੇਗੰਢ 'ਤੇ ਅਸੀਂ ਇਹ ਪ੍ਰਣ ਲੈਣਾ ਹੈ ਕਿ ਅਸੀਂ ਮਿਲ ਕੇ 130 ਕਰੋੜ ਭਾਰਤੀਆਂ ਦੇ ਨਾਲ ਭਾਰਤ ਨੂੰ ਦੁਨੀਆ ਦਾ ਨੰਬਰ ਵਨ ਦੇਸ਼ ਬਣਾਵਾਂਗੇ। 14 ਅਗਸਤ ਨੂੰ ਮੈਂ ਆਪਣੇ ਹੱਥ ਵਿੱਚ ਤਿਰੰਗੇ ਨਾਲ ਤੁਹਾਡੇ ਨਾਲ ਰਾਸ਼ਟਰੀ ਗੀਤ ਵੀ ਗਾਵਾਂਗਾ। 14 ਅਗਸਤ ਦੀ ਸ਼ਾਮ ਨੂੰ ਦਿੱਲੀ ਵਿੱਚ ਲਗਭਗ 100 ਵੱਖ-ਵੱਖ ਪ੍ਰੋਗਰਾਮ ਕੀਤੇ ਜਾਣਗੇ। ਅਸੀਂ 130 ਕਰੋੜ ਭਾਰਤੀ ਇਕੱਠੇ ਹੋ ਕੇ ਇਹ ਪ੍ਰਣ ਕਰਾਂਗੇ ਕਿ ਅਸੀਂ ਭਾਰਤ ਨੂੰ ਨੰਬਰ ਵਨ ਦੇਸ਼ ਬਣਾਵਾਂਗੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement