
ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ’ਚ ਦਰਜ ਕੀਤਾ ਗਿਆ, ਦਿੱਲੀ ਤਕ ਮਹਿਸੂਸ ਕੀਤੇ ਗਏ ਝਟਕੇ
ਸਨਿਚਰਵਾਰ ਰਾਤ ਨੂੰ ਅਫਗਾਨਿਸਤਾਨ ’ਚ ਇਕ ਤਾਕਤਵਰ ਭੂਚਾਲ ਆਇਆ ਜਿਸ ਦੇ ਝਟਕੇ ਪੰਜਾਬ, ਹਰਿਆਣਾ ਅਤੇ ਦਿੱਲੀ ਤਕ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ।
ਕੌਮੀ ਸਿਸਮੋਲੋਜੀ ਕੇਂਦਰ ਨੇ ਇਕ ਟਵੀਟ ’ਚ ਦਸਿਆ ਕਿ ਭੂਚਾਲ ਰਾਤ 9:30 ਵਜੇ ਆਇਆ ਜਿਸ ਦਾ ਕੇਂਦਰ ਅਫ਼ਗਾਨਿਸਤਾਨ ਦਾ ਹਿੰਦੂਕੁਸ਼ ਖੇਤਰ ਸੀ। ਭੂਚਾਲ ਧਰਤੀ ਤੋਂ 181 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ।
ਭੂਚਾਲ ਤੋਂ ਜਾਨ-ਮਾਲ ਦੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।