Ayodhya Gangrape Case : ਰੇਪ ਪੀੜਤਾ ਦੀ ਵਿਗੜੀ ਸਿਹਤ ! ਅਯੁੱਧਿਆ ਤੋਂ ਲਖਨਊ ਦੇ KGMU ਹਸਪਤਾਲ ਕੀਤਾ ਰੈਫਰ
Published : Aug 5, 2024, 4:50 pm IST
Updated : Aug 5, 2024, 4:50 pm IST
SHARE ARTICLE
Rape victim refer to KGMU
Rape victim refer to KGMU

ਪੀੜਤ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਜਾ ਰਿਹਾ ਹੈ ,ਜਿੱਥੇ ਮਾਸੂਮ ਦਾ ਇਲਾਜ ਹੋਵੇਗਾ

Ayodhya Gangrape Case : ਅਯੁੱਧਿਆ ਰੇਪ ਪੀੜਤਾ ਦਾ ਹੁਣ ਤੱਕ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਪਰ ਜਦੋਂ ਪੀੜਤਾ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਲਖਨਊ ਦੇ ਕੇਜੀਐਮਯੂ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਪੀੜਤ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਜਾ ਰਿਹਾ ਹੈ। ਜਿੱਥੇ ਮਾਸੂਮ ਦਾ ਇਲਾਜ ਹੋਵੇਗਾ।

ਉਧਰ, ਪੀੜਤਾ ਦੀ ਸਿਹਤ ਬਾਰੇ ਬਾਲ ਭਲਾਈ ਕਮੇਟੀ ਦੀ ਮੈਂਬਰ ਕਵਿਤਾ ਮਿਸ਼ਰਾ ਨੇ ਦੱਸਿਆ ਕਿ ਫਿਲਹਾਲ ਉਸ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਪਰ ਜਿਨ੍ਹਾਂ ਬਿਹਤਰ ਇਲਾਜ ਇੱਥੇ ਮਿਲਣਾ ਚਾਹੀਦਾ ਸੀ ,ਨਹੀਂ ਮਿਲ ਰਿਹਾ ਸੀ। ਅਜਿਹੇ 'ਚ ਪੀੜਤਾ ਨੂੰ ਬਿਹਤਰ ਇਲਾਜ ਲਈ ਲਖਨਊ ਰੈਫਰ ਕਰ ਦਿੱਤਾ ਗਿਆ ਹੈ।

ਐਂਬੂਲੈਂਸ ਵਿੱਚ ਡਾਕਟਰਾਂ ਦੀ ਟੀਮ ਦੇ ਨਾਲ ਪੀੜਤਾ ਦੀ ਮਾਂ ਅਤੇ ਕੁਝ ਰਿਸ਼ਤੇਦਾਰ ਮੌਜੂਦ ਹਨ। ਪੀੜਤਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮਾਸੂਮ ਨੂੰ ਬਿਹਤਰ ਇਲਾਜ ਲਈ ਲਖਨਊ ਰੈਫਰ ਕਰ ਦਿੱਤਾ ਗਿਆ ਹੈ।

ਰੇਪ ਮਾਮਲੇ 'ਚ ਦੋਸ਼ੀ ਮੋਇਦ ਖਾਨ ਗ੍ਰਿਫਤਾਰ

ਰੇਪ ਮਾਮਲੇ ਵਿੱਚ ਐਸਪੀ ਅਨੇਤਾ ਮੋਈਦ ਗ੍ਰਿਫਤਾਰ ਹੈ, ਉਸ ਉੱਤੇ ਆਰੋਪ ਹੈ ਕਿ ਆਪਣੀ ਬੇਕਰੀ ਵਿੱਚ ਇੱਕ 12 ਸਾਲ ਦੀ ਨਾਬਾਲਗ ਨਾਲ ਉਸ ਨੇ ਅਤੇ ਉਸ ਦੇ ਸਾਥੀ ਨੇ ਰੇਪ ਕੀਤਾ ਹੈ। ਇਹ ਦੋਵੇਂ ਪਿਛਲੇ ਕੁਝ ਮਹੀਨਿਆਂ ਤੋਂ ਇਹ ਘਿਨਾਉਣੀ ਹਰਕਤ ਕਰ ਰਹੇ ਸਨ ਪਰ ਜਦੋਂ ਪਰਿਵਾਰਕ ਮੈਂਬਰਾਂ ਨੇ ਮਾਸੂਮ ਬੱਚੀ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਉਹ ਗਰਭਵਤੀ ਹੈ। ਜਿਸ ਤੋਂ ਬਾਅਦ ਜਦੋਂ ਮੋਈਦ ਬਾਰੇ ਰਾਜ਼ ਸਾਹਮਣੇ ਆਇਆ ਤਾਂ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

 

 

Location: India, Uttar Pradesh

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement