
Himachal Pradesh News : 3 ਹਾਈਵੇਅ ਸਮੇਤ 1100 ਤੋਂ ਵੱਧ ਸੜਕਾਂ ਬੰਦ, ਸੇਬਾਂ ਨਾਲ ਲੱਦੇ ਟਰੱਕਾਂ ਮੰਡੀਆਂ ਵਿਚ ’ਚ ਫਸੇ
Himachal Pradesh News in Punjabi : ਹਿਮਾਚਲ ਪ੍ਰਦੇਸ਼ ਵਿਚ ਸੇਬ ਉਦਯੋਗ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਸੂਬੇ ’ਚ 3 ਨੈਸ਼ਨਲ ਹਾਈਵੇ ਸਮੇਤ 1100 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ, ਜਿਸ ਨਾਲ ਸੇਬਾਂ ਦੀ ਆਵਾਜਾਈ ਪ੍ਰਭਾਵਤ ਹੋਈ ਹੈ। ਮੰਡੀਆਂ ਅਤੇ ਟਰੱਕਾਂ ਵਿਚ ਸੇਬਾਂ ਦੇ ਲਗਭਗ 3.5 ਲੱਖ ਡੱਬੇ ਫਸੇ ਹੋਏ ਹਨ, ਜਿਸ ਨਾਲ ਬਾਗਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਗੋਦਾਮਾਂ ਵਿਚ ਰੱਖੇ ਸੇਬ ਖਰਾਬ ਹੋਣੇ ਸ਼ੁਰੂ ਹੋ ਗਏ ਹਨ ਅਤੇ ਮੰਡੀਆਂ ਤਕ ਪਹੁੰਚ ਨਾ ਹੋਣ ਕਾਰਨ ਵਪਾਰ ਠੱਪ ਹੋ ਗਿਆ ਹੈ।
ਇਸ ਤਬਾਹੀ ਕਾਰਨ ਸੇਬ ਦੀਆਂ ਕੀਮਤਾਂ ਵਿਚ ਵੀ ਉਛਾਲ ਆਇਆ ਹੈ- ਪ੍ਰਤੀ ਡੱਬਾ ਕੀਮਤ 200 ਰੁਪਏ ਵੱਧ ਗਈ ਹੈ। ਅਨੁਮਾਨ ਹੈ ਕਿ 3,000 ਕਰੋੜ ਰੁਪਏ ਦਾ ਸੇਬ ਕਾਰੋਬਾਰ ਪ੍ਰਭਾਵਤ ਹੋਇਆ ਹੈ। ਸ਼ਿਮਲਾ, ਮੰਡੀ ਅਤੇ ਕੁਲੂ ਵਰਗੇ ਵੱਡੇ ਸੇਬ ਉਤਪਾਦਕ ਖੇਤਰਾਂ ਵਿਚ ਸਥਿਤੀ ਬਹੁਤ ਚਿੰਤਾਜਨਕ ਹੈ। ਬਾਗਬਾਨੀ ਅਤੇ ਵਪਾਰੀਆਂ ਨੂੰ ਨਾ ਸਿਰਫ ਵਿੱਤੀ ਨੁਕਸਾਨ ਹੋ ਰਿਹਾ ਹੈ, ਬਲਕਿ ਉਨ੍ਹਾਂ ਦੀ ਮਿਹਨਤ ਵੀ ਬਰਬਾਦ ਹੋ ਰਹੀ ਹੈ।
ਸਰਕਾਰੀ ਏਜੰਸੀਆਂ ਰਾਹਤ ਕਾਰਜਾਂ ’ਚ ਲੱਗੀਆਂ ਹੋਈਆਂ ਹਨ ਪਰ ਸੜਕਾਂ ਨੂੰ ਬਹਾਲ ਕਰਨ ’ਚ ਸਮਾਂ ਲੱਗ ਸਕਦਾ ਹੈ। ਇਸ ਸੰਕਟ ਦਾ ਹਿਮਾਚਲ ਦੀ ਆਰਥਕਤਾ ਅਤੇ ਬਾਗਬਾਨੀ ਉਤੇ ਡੂੰਘਾ ਅਸਰ ਪੈ ਸਕਦਾ ਹੈ।
(For more news apart from Rs 3,000 crore apple business in crisis in Himachal Pradesh News in Punjabi, stay tuned to Rozana Spokesman)