ਜਾਂਚ ਵਿਚ ਹੋਇਆ ਖ਼ੁਲਾਸਾ, ਰਾਜ ਭਰ ਵਿਚ ਬਹੁਤੇ ਜਾਤੀ ਪ੍ਰਮਾਣ ਪੱਤਰ ਨਿਕਲੇ ਜਾਲੀ
Published : Oct 5, 2018, 4:05 pm IST
Updated : Oct 5, 2018, 4:05 pm IST
SHARE ARTICLE
Fake Certificate Case
Fake Certificate Case

ਜਾਲੀ ਜਾਤੀ ਪ੍ਰਮਾਣ ਪੱਤਰ ਦੇ ਆਧਾਰ ਤੇ ਰਾਜ ਭਰ ਵਿਚ ਨੌਕਰੀ, ਸਕਾੱਲਰਸ਼ਿਪ ਅਤੇ ਹੋਰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਦਾ ਖੇਡ ਖੇਡਿਆ ਜਾ ਰਿਹਾ ਹੈ।

ਭੌਪਾਲ : ਜਾਲੀ ਜਾਤੀ ਪ੍ਰਮਾਣ ਪੱਤਰ ਦੇ ਆਧਾਰ ਤੇ ਰਾਜ ਭਰ ਵਿਚ ਨੌਕਰੀ, ਸਕਾੱਲਰਸ਼ਿਪ ਅਤੇ ਹੋਰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਦਾ ਖੇਡ ਖੇਡਿਆ ਜਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਹੱਥੀ ਜਾਤੀ ਪ੍ਰਮਾਣ ਪੱਤਰ ਨੂੰ ਡਿਜ਼ੀਟਲ ਬਣਵਾਉਣ ਲਈ ਆ ਰਹੇ ਬੇਨਤੀ ਪੱਤਰਾਂ ਦੀ ਜਾਂਚ ਤੋਂ ਹੋਇਆ ਹੈ। ਬੀਤੀ 24 ਜੁਲਾਈ ਤੋਂ ਹੁਣ ਤੱਕ ਰਾਜ ਵਿਚ ਅਜਿਹੇ ਬੇਨਤੀ ਪੱਤਰਾਂ ਨਾਲ ਲਗਾਏ ਗਏ ਲਗਭਗ 12 ਹ'ਜ਼ਾਰ 494 ਹੱਥੀ ਤਿਆਰ ਕੀਤੇ ਗਏ ਜਾਤਿ ਪ੍ਰਮਾਣ ਪੱਤਰ ਜਾਲੀ ਪਾਏ ਗਏ ਹਨ। ਜਿਨਾਂ ਵਿਚ 2733 ਜਾਤੀ ਪ੍ਰਮਾਣ ਪੱਤਰ ਭੋਪਾਲ ਦੇ ਹਨ। ਪੁਰਾਣਾ ਰਿਕਾਰਡ ਨਾ ਮਿਲਣ ਕਾਰਣ ਇਨਾਂ ਨੂੰ ਰੱਦ ਕਰ ਦਿਤਾ ਗਿਆ ਹੈ।

The investigation Of departmentThe investigation Of department

ਇਨਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਸਕੂਲ-ਕਾਲਜ ਸਮੇਤ ਹੋਰਨਾਂ ਥਾਵਾਂ ਤੇ ਜਾਤੀ ਪ੍ਰਮਾਣ ਪੱਤਰ ਦੀ ਡਿਜ਼ੀਟਲ ਕਾਪੀ ਲਗਾਉਣਾ ਜ਼ਰੂਰੀ ਹੋ ਗਿਆ ਹੈ। ਇਸ ਦੇ ਲਈ ਭੋਪਾਲ ਸਮੇਤ ਰਾਜ ਭਰ ਵਿਚ ਹੱਥੀ ਤਿਆਰ ਕੀਤੇ ਗਏ ਜਾਤੀ ਪ੍ਰਮਾਣ ਪੱਤਰਾਂ ਨੂੰ ਡਿਜੀਟਲ ਬਣਾਉਣ ਦੀ ਮੁਹਿੰਮ ਚਲ ਰਹੀ ਹੈ। ਅਜਿਹੇ ਬੇਨਤੀ ਪੱਤਰਾਂ ਦੀ ਜਾਂਚ ਵਿਚ ਕਦੇ ਪ੍ਰਮਾਣ ਪੱਤਰ ਦੀ ਅਸਲ ਫਾਈਲ ਨਹੀਂ ਮਿਲ ਰਹੀ, ਤਾਂ ਕਦੇ ਦਸਤਾਵੇਜ਼ ਉਪਲਬਧ ਨਹੀਂ ਹੋ ਪਾ ਰਹੇ। ਅਜਿਹੇ ਵਿਚ ਜਾਂਚ ਅਧਿਕਾਰੀ ਇਨਾਂ ਜਾਤੀ ਪ੍ਰਮਾਣ ਪੱਤਰਾਂ ਨੂੰ ਰਦੱ ਕਰ ਰਹੇ ਹਨ। ਭੋਪਾਲ ਵਿਚ ਜੁਲਾਈ ਮਹੀਨੇ ਤੋਂ ਹੁਣ ਤੱਕ ਅਜਿਹੇ ਲਗਭਗ 2830 ਬੇਨਤੀ ਪੱਤਰਾਂ ਨੂੰ ਰਦੱ ਕਰ ਦਿਤਾ ਗਿਆ ਹੈ।

The Fake CertificatesThe Fake Certificates

ਇਸ ਵਿਚ ਅਨੁਸੂਚਿਤ ਜਾਤਿ-ਜਨਜਾਤਿ ਦੇ 1345 ਅਤੇ ਪਿਛੜੇ ਵਰਗ ਦੇ 1388 ਜਾਤਿ ਪ੍ਰਮਾਣ ਪੱਤਰ ਸ਼ਾਮਿਲ ਹਨ। ਉਥੇ ਹੀ ਅਨੁਸੂਚਿਤ ਜਾਤੀ ਜਨਜਾਤਿ ਦੇ 28 ਬੇਨਤੀ ਪੱਤਰਾਂ ਨੂੰ ਇਸ ਲਈ ਰਦੱ ਕਰ ਦਿਤਾ ਗਿਆ ਕਿਉਂਕਿ ਬਿਨੈਕਾਰ ਨੇ ਅਪਣੇ ਭਰਾ ਦੇ ਜਾਤੀ ਪ੍ਰਮਾਣ ਪੱਤਰ  ਦੇ ਆਧਾਰ ਤੇ ਅਪਲਾਈ ਕੀਤਾ ਸੀ। ਪਰ ਜਾਂਚ ਵਿਚ ਨਾ ਤਾਂ ਉਸਦੇ ਭਰਾ ਦਾ ਰਿਕਾਰਡ ਮਿਲਿਆ ਅਤੇ ਨਾ ਹੀ ਉਸਦਾ ਖੁਦ ਦਾ। ਇਸੇ ਤਰਾਂ ਨਾਲ ਪਿਛੜੇ ਵਰਗ ਦੇ 69  ਬੇਨਤੀ ਪੱਤਰ ਰਦੱ ਕੀਤੇ ਗਏ ਹਨ।

ਲੋਕ ਸੇਵਾ ਪ੍ਰਬੰਧਨ ਵਿਭਾਗ ਦੇ ਡੈਸ਼ਬੋਰਡ ਮੁਤਾਬਕ ਰਾਜ ਭਰ ਵਿਚ ਲਗਭਗ 2 ਲਖ 48 ਹਜ਼ਾਰ 668 ਲੋਕਾਂ ਨੇ ਡਿਜ਼ੀਟਲ ਜਾਤੀ ਪ੍ਰਮਾਣ ਪੱਤਰ ਬਣਵਾਉਣ ਲਈ ਬੇਨਤੀ ਕੀਤੀ ਸੀ। ਜਾਂਚ ਤੋਂ ਬਾਅਦ ਇਨਾਂ ਵਿਚ ਲਗਭਗ 13,414 ਬੇਨਤੀ ਪੱਤਰ ਰਦੱ ਕਰ ਦਿਤੇ ਗਏ ਹਨ। ਉਥੇ  12 ਹਜ਼ਾਰ 494 ਜਾਤੀ ਪ੍ਰਮਾਣ ਪੱਤਰਾਂ ਦਾ ਕੋਈ ਰਿਕਾਰਡ ਮਿਲ ਹੀ ਨਹੀਂ ਰਿਹਾ। ਇਹ ਜਾਤੀ ਪ੍ਰਮਾਣ ਪੱਤਰ ਜਾਲੀ ਹਨ। ਭੋਪਾਲ ਵਿਚ ਹੁਣ ਤਕ 2 ਹਜ਼ਾਰ 733 ਜਾਤਿ ਪ੍ਰਮਾਣ ਪੱਤਰ ਜਾਲੀ ਪਾਏ ਗਏ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement