ਦਿੱਲੀ ਵਾਸੀਆਂ ਲਈ ਫਿਰ ਤੋਂ ਮੁਸੀਬਤ ਦਾ ਸਬਬ ਬਣ ਸਕਦੈ ਪਰਾਲੀ ਦਾ ਧੂੰਆਂ
Published : Oct 5, 2018, 6:38 pm IST
Updated : Oct 5, 2018, 6:38 pm IST
SHARE ARTICLE
Paddy Waste Fire--File Photo
Paddy Waste Fire--File Photo

ਭਾਵੇਂ ਕਿ ਪਿਛਲੀ ਦਿਨੀਂ ਹੋਈ ਚੰਗੀ ਬਾਰਿਸ਼ ਨੇ ਦਿੱਲੀ ਦੀ ਆਬੋ ਹਵਾ ਨੂੰ ਪਹਿਲਾਂ ਨਾਲੋਂ ਕਾਫ਼ੀ ਸਾਫ਼ ਕਰ ਦਿਤਾ ਹੈ ਅਤੇ ਇਸ ਨਾਲ ਦਿੱਲੀ ਵਾਸੀਆਂ ਨੂੰ .....

ਨਵੀਂ ਦਿੱਲੀ : ਭਾਵੇਂ ਕਿ ਪਿਛਲੀ ਦਿਨੀਂ ਹੋਈ ਚੰਗੀ ਬਾਰਿਸ਼ ਨੇ ਦਿੱਲੀ ਦੀ ਆਬੋ ਹਵਾ ਨੂੰ ਪਹਿਲਾਂ ਨਾਲੋਂ ਕਾਫ਼ੀ ਸਾਫ਼ ਕਰ ਦਿਤਾ ਹੈ ਅਤੇ ਇਸ ਨਾਲ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਕਾਫ਼ੀ ਰਾਹਤ ਵੀ ਮਿਲੀ ਹੈ ਪਰ ਹੁਣ ਫਿਰ ਤੋਂ ਦਿੱਲੀ ਵਾਸੀਆਂ ਨੂੰ ਭਾਰੀ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿਛਲੇ ਦੋ ਸਾਲਾਂ ਤੋਂ ਅਕਤੂਬਰ-ਨਵੰਬਰ ਦੌਰਾਨ ਰਾਜਧਾਨੀ ਨੂੰ ਅਪਣੇ ਲਪੇਟੇ ਵਿਚ ਲੈਣ ਵਾਲੀ ਧੁੰਦ ਫਿਰ ਤੋਂ ਦਿੱਲੀ ਵਾਸੀਆਂ ਲਈ ਮੁਸੀਬਤ ਦਾ ਸਬਬ ਬਣਨ ਵਾਲੀ ਹੈ ਕਿਉਂਕਿ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਫਿਰ ਤੋਂ ਪਰਾਲੀ ਸਾੜ ਸਕਦੇ ਹਨ। 

Paddy Waste FirePaddy Waste Fire

ਇਹ ਗੱਲ ਸੁਣਨ ਵਿਚ ਆ ਰਹੀ ਹੈ ਕਿ ਪਰਾਲੀ ਸਾੜਨ 'ਤੇ ਜੁਰਮਾਨਾ ਲੱਗਣ ਤੋਂ ਬਾਅਦ ਵੀ ਕਿਸਾਨਾਂ ਨੇ ਪਰਾਲੀ ਦਾ ਨਿਪਟਾਰਾ ਕਰਨ ਲਈ ਉਸ ਨੂੰ ਸਾੜਨ ਦਾ ਫ਼ੈਸਲਾ ਕੀਤਾ ਹੈ। ਅਪ੍ਰੈਲ-ਮਈ ਅਤੇ ਅਕਤੂਬਰ-ਨਵੰਬਰ ਸਾਲ ਵਿਚ ਦੋ ਸਮੇਂ ਅਜਿਹੇ ਹੁੰਦੇ ਹਨ ਜਦੋਂ ਕਿਸਾਨ ਪਰਾਲੀ ਸਾੜਦੇ ਹਨ।ਉੱਤਰ ਭਾਰਤ ਦੇ ਰਾਜਾਂ ਵਿਚ ਅਗਲੇ ਕੁੱਝ ਦਿਨਾਂ ਵਿਚ ਧੁੰਦ ਦੀ ਸਮੱਸਿਆ ਫਿਰ ਤੋਂ ਸ਼ੁਰੂ ਰਾਜਧਾਨੀ ਦਿੱਲੀ ਵਿਚ ਪੈਦਾ ਹੋਣ ਵਾਲੀ ਹੈ। ਹਾਲਾਂਕਿ ਕੇਂਦਰ ਪਰਾਲੀ ਸਾੜਨ 'ਤੇ ਰੋਕ ਲਗਾਉਣ ਲਈ ਅਤੇ ਇਸ ਲਈ ਬਿਹਤਰ ਮਸ਼ੀਨਾਂ ਨੂੰ ਕਿਸਾਨਾਂ ਦੇ ਵਿਚ ਪਹੁੰਚਾਉਣ ਲਈ ਲਗਭਗ 1 ਹਜ਼ਾਰ ਕਰੋੜ ਰੁਪਏ ਦਾ ਖ਼ਰਚਾ ਕਰ ਰਿਹਾ ਹੈ।

Paddy Waste FirePaddy Waste Fire

ਪੰਜਾਬ ਸਰਕਾਰ ਵੀ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਰੀ 'ਤੇ 50 ਫ਼ੀਸਦੀ ਸਬਸਿਡੀ ਦੇ ਰਹੀ ਹੈ ਪਰ ਇਸ ਪ੍ਰਕਿਰਿਆ ਵਿਚ ਇੰਨੀ ਰਸਮ ਹੈ ਕਿ ਕਿਸਾਨ ਉਨ੍ਹਾਂ ਨੂੰ ਪੂਰਾ ਕਰਨ ਦੀ ਬਜਾਏ ਪਰਾਲੀ ਸਾੜਨ ਨੂੰ ਜ਼ਿਆਦਾ ਆਸਾਨ ਸਮਝਦੇ ਹਨ। ਰਿਪੋਰਟ ਮੁਤਾਬਕ ਪੰਜਾਬ ਦੇ ਸੰਗਰੂਰ, ਪਟਿਆਲਾ, ਬਠਿੰਡਾ ਤੋਂ ਇਲਾਵਾ ਹਰਿਆਣਾ ਦੇ ਅੰਬਾਲਾ, ਸੋਨੀਪਤ ਅਤੇ ਰੋਹਤਕ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਦਿਤੀ ਜਾਣ ਵਾਲੀ ਸਬਸਿਡੀ ਲੱਗੀ ਇਨ੍ਹਾਂ ਮਸ਼ੀਨਾਂ ਦਾ ਖਰਚਾ ਛੋਟੇ ਅਤੇ ਮੱਧਮ ਕਿਸਾਨਾਂ ਦੇ ਫਾਇਦਿਆਂ ਦੇ ਬਰਾਬਰ ਹੀ ਪੈ ਜਾਂਦਾ ਹੈ।

Paddy Waste FirePaddy Waste Fire

ਇਸ ਤੋਂ ਇਲਾਵਾ ਇਨ੍ਹਾਂ ਮਸ਼ੀਨਾਂ ਨੂੰ ਲੈਣ ਵਿਚ ਇੰਨੀ ਪ੍ਰਕਿਰਿਆ ਪੂਰੀ ਕਰਨੀ ਪੈਂਦੀ ਹੈ ਅਤੇ ਉਸ ਵਿਚ ਕਾਫ਼ੀ ਸਮਾਂ ਲੱਗਦਾ ਹੈ। ਜਦਕਿ ਫ਼ਸਲ ਤੋਂ ਬਾਅਦ ਕਿਸਾਨ ਖੇਤ ਵਿਚ ਪਰਾਲੀ ਨੂੰ ਤੁਰਤ ਸਾਫ਼ ਕਰਨਾ ਚਾਹੁੰਦੇ ਹਨ। ਇਨ੍ਹਾਂ ਮਸ਼ੀਨਾਂ ਦੀ ਵਰਤੋਂ ਵੀ ਇਨ੍ਹਾਂ ਕਿਸਾਨਾਂ ਲਈ ਇਕ ਮੁੱਦਾ ਹੈ। ਇਸ ਲਈ ਕਿਸਾਨ ਇਕ ਮਸ਼ੀਨ ਦੀ ਥਾਂ ਮਾਚਿਸ ਦੀ ਇਕ ਤੀਲੀ 'ਤੇ ਭਰੋਸਾ ਕਰਦੇ ਹਨ। ਕੇਂਦਰ ਨੇ ਪਰਾਲੀ ਸਾੜਨ 'ਤੇ ਜੁਰਮਾਨਾ ਵੀ ਲਗਾ ਰੱਖਿਆ ਹੈ ਪੰਜ ਏਕੜ ਤੋਂ ਜ਼ਿਆਦਾ ਜ਼ਮੀਨ 'ਤੇ ਪਰਾਲੀ ਸਾੜਨ 'ਤੇ 5000 ਅਤੇ ਇਸ ਤੋਂ ਘੱਟ ਜ਼ਮੀਨ 'ਤੇ ਪਰਾਲੀ ਸਾੜਨ 'ਤੇ 2500 ਰੁਪਏ ਤਕ ਦਾ ਜੁਰਮਾਨਾ ਭੁਗਤਣਾ ਪੈ ਸਕਦਾ ਹੈ।

Paddy Waste FirePaddy Waste Fire

ਇਸ ਤੋਂ ਇਲਾਵਾ ਕਿਸਾਨ ਇੱਥੇ ਖ਼ੁਦ ਧੂੰਏ ਨਾਲ ਹੋ ਰਹੀ ਸਾਹ ਦੀ ਬਿਮਾਰੀ ਤੋਂ ਪ੍ਰੇਸ਼ਾਨ ਹਨ ਪਰ ਪਰਾਲੀ ਸਾੜਨ ਦਾ ਕੰਮ ਜਾਰੀ ਹੈ। ਇਕ ਟਨ ਪਰਾਲੀ ਸਾੜਨ ਨਾਲ ਇੰਨੀ ਖ਼ਤਰਨਾਕ ਗੈਸ ਪੈਦਾ ਹੁੰਦੀ ਹੈ ਕਿ ਇਸ ਨਾਲ ਦਮਾ, ਅਸਥਮਾ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਕੁੱਝ ਮਹੀਨਿਆਂ ਤੋਂ ਦਿੱਲੀ ਦੀ ਹਵਾ ਸਾਫ਼ ਰਹੀ ਹੈ ਪਰ ਹੁਣ ਫਿਰ ਦਿੱਲੀ ਧੁੰਦ ਤੇ ਜ਼ਹਿਰੀਲੀ ਹਵਾ ਵਿਚ ਘੁਟਣ ਵਾਲੀ ਹੈ। ਇਸ ਦੀ ਸ਼ੁਰੂਆਤ ਸ਼ੁਕਰਵਾਰ ਤੋਂ ਹੀ ਹੋ ਚੁਕੀ ਹੈ। ਹਰਿਆਣਾ ਦੇ ਕੁੱਝ ਹਿੱਸਿਆਂ ਵਿਚ ਪਰਾਲੀ ਸੜ੍ਹ ਗਈ ਹੈ ਅਤੇ ਦਿੱਲੀ-ਐੱਨਸੀਆਰ ਵਿਚ ਇਸ ਦਾ ਅਸਰ ਦੇਖਿਆ ਗਿਆ ਹੈ ਅਤੇ ਜੇਕਰ ਕਿਸਾਨਾਂ ਨੇ ਪਰਾਲੀ ਨੂੰ ਪਹਿਲਾਂ ਵਾਂਗ ਸਾੜਨਾ ਜਾਰੀ ਰਖਿਆ ਤਾਂ ਦਿੱਲੀ ਵਾਸੀਆਂ ਲਈ ਫਿਰ ਤੋਂ ਵੱਡੀ ਮੁਸੀਬਤ ਖੜ੍ਹੀ ਹੋ ਜਾਵੇਗੀ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement