ਆਜ਼ਾਦੀ ਤੋਂ ਬਾਅਦ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਪਹਿਲੀ ਵਾਰ ਪਹੁੰਚੀ ਬਿਜਲੀ
Published : Oct 5, 2019, 2:14 pm IST
Updated : Oct 5, 2019, 2:14 pm IST
SHARE ARTICLE
Rajori Village
Rajori Village

ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦਾ ਅਸਰ ਹੁਣ ਦਿਖਣ ਲੱਗਾ ਹੈ...

ਰਾਜੌਰੀ : ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦਾ ਅਸਰ ਹੁਣ ਦਿਖਣ ਲੱਗਾ ਹੈ। ਸੂਬੇ ਨੇ ਤੇਜ਼ ਰਫਤਾਰ ਨਾਲ ਵਿਕਾਸ ਦੇ ਰਸਤੇ 'ਤੇ ਆਪਣੇ ਸਫਰ ਦੀ ਸ਼ੁਰੂਆਤ ਕਰ ਦਿੱਤੀ ਹੈ। ਸਮਾਚਾਰ ਏਜੰਸੀ ਏਐੱਨਆਈ ਮੁਤਾਬਕ ਰਾਜੌਰੀ ਜ਼ਿਲ੍ਹੇ ਦੇ ਦੂਰ-ਦਰਾਡੇ ਪਿੰਡਾਂ ਦੇ ਲਗਪਗ 20.300 ਘਰਾਂ ਨੂੰ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਬਿਜਲੀ ਦੀ ਰੌਸ਼ਨੀ ਨਸੀਬ ਹੋਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸੀਮਾ ਦੇ ਪਾਸ ਵਾਲੇ ਇਲਾਕੇ ਆਜ਼ਾਦੀ ਦੇ ਬਾਅਦ ਤੋਂ ਹੀ ਬਿਜਲੀ ਤੋਂ ਅਸਮਰਥ ਸੀ।

Partition 1947Partition 1947

ਇਥੇ ਰਹਿਣ ਵਾਲੇ ਲੋਕ ਬਿਜਲੀ ਕੁਨੈਕਸ਼ਨ ਤੋਂ ਬਹੁਤ ਖੁਸ਼ ਹਨ। ਰਾਜੌਰੀ ਦੇ ਡੀਡੀਸੀ ਮੁਹੰਮਦ ਅਜ਼ੀਜ ਅਸਦ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਬਿਜਲੀ ਸਕੀਮ ਤਹਿਤ 20 ਹਜ਼ਾਰ 300 ਘਰਾਂ 'ਚ ਬਿਜਲੀ ਉੁਪਲਬਧ ਕਰਵਾਈ ਗਈ ਹੈ। ਇਸ ਨਾਲ ਇਥੇ ਰਹਿਣ ਵਾਲੇ ਲੋਕ ਬੇਹੱਦ ਖੁਸ਼ ਹਨ। ਐੱਲਓਸੀ ਦੇ ਨਜ਼ਦੀਕ ਰਾਜੌਰੀ ਜ਼ਿਲ੍ਹੇ ਦੇ ਇਨ੍ਹਾਂ ਇਲਾਕਿਆਂ 'ਚ 1947 ਤੋਂ ਹੀ ਬਿਜਲੀ ਨਹੀਂ ਪਹੁੰਚੀ ਸੀ। ਸਰਪੰਚ ਖਾਦਿਮ ਹੁਸੈਨ ਨੇ ਕਿਹਾ ਕਿ ਸਾਡੇ ਇਲਾਕੇ 'ਚ ਵੱਡੀ ਮਾਤਰਾ 'ਚ ਬਿਜਲੀ ਸਕੀਮ ਨੂੰ ਲਾਗੂ ਕੀਤਾ ਗਿਆ ਹੈ।

Electricity subsidyElectricity

ਇਸ 'ਚ ਲੋਕਾਂ ਨੂੰ ਰੋਜ਼ਮਰਾ ਦੇ ਕੰਮ ਦੇ ਨਾਲ-ਨਾਲ ਵਿਕਾਸ ਦੇ ਕੰਮਾਂ ਨੇ ਵੀ ਰਫਤਾਰ ਫੜੀ ਹੈ। ਹੁਣ ਇਨ੍ਹਾਂ ਇਲਾਕਿਆਂ ਦੇ ਬੱਚਿਆਂ ਨੂੰ ਰਾਤ 'ਚ ਪੜ੍ਹਾਈ ਕਰਨ 'ਚ ਸਮੱਸਿਆ ਨਹੀਂ ਆ ਰਹੀ ਹੈ। ਪਹਿਲਾਂ ਹੀ ਬੱਚੇ ਮੋਮਬੱਤੀਆਂ ਤੇ ਮਿੱਟੀ ਦੇ ਤੇਲ ਲੈਂਪਾਂ ਦੀ ਰੋਸ਼ਨੀ 'ਚ ਪੜ੍ਹਨ ਨੂੰ ਮਜਬੂਰ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement