ਇੱਕ ਅਜਿਹੀ ਥਾਂ ਜਿੱਥੇ ਹਰ ਸਮੇਂ ਕੜਕਦੀ ਰਹਿੰਦੀ ਹੈ ਅਸਮਾਨੀ ਬਿਜਲੀ
Published : Sep 27, 2019, 3:11 pm IST
Updated : Sep 27, 2019, 3:11 pm IST
SHARE ARTICLE
Most electric place
Most electric place

ਵਿਗਿਆਨ ਅੱਜ ਭਲੇ ਹੀ ਕਿੰਨੀ ਵੀ ਤਰੱਕੀ ਕਰ ਚੁੱਕਾ ਹੈ ਪਰ ਧਰਤੀ 'ਤੇ ਅੱਜ ਵੀ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਹਨ।

ਵੈਨੇਜ਼ੁਏਲਾ : ਵਿਗਿਆਨ ਅੱਜ ਭਲੇ ਹੀ ਕਿੰਨੀ ਵੀ ਤਰੱਕੀ ਕਰ ਚੁੱਕਾ ਹੈ ਪਰ ਧਰਤੀ 'ਤੇ ਅੱਜ ਵੀ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਹਨ। ਜਿੱਥੇ ਦਾ ਭੇਦ ਸੁਲਝਾਉਣ 'ਚ ਵਿਗਿਆਨੀ ਹਾਲੇ ਤੱਕ ਨਾਕਾਮ ਰਹੇ ਹਨ। ਅਜਿਹੀ ਹੀ ਇੱਕ ਥਾਂ ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ 'ਚ ਵੀ ਹੈ। ਜਿੱਥੇ ਇੱਕ ਝੀਲ ਦੇ ਉੱਪਰ ਹਰ ਸਮੇਂ ਬਿਜਲੀ ਕੜਕਦੀ ਰਹਿੰਦੀ ਹੈ ਪਰ ਇਸ ਦਾ ਰਾਜ਼ ਅੱਜ ਤੱਕ ਕੋਈ ਵੀ ਜਾਣ ਨਹੀਂ ਪਾਇਆ ਹੈ। ਇਹ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਕਿ ਆਸਮਾਨ 'ਚ ਬਿਜਲੀ ਇੱਕ ਥਾਂ 'ਤੇ ਦੋ ਵਾਰ ਤੋਂ ਜ਼ਿਆਦਾ ਕਦੇ ਨਹੀਂ ਲਸ਼ਕਦੀ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਥਾਂ 'ਤੇ ਇੱਕ ਘੰਟੇ 'ਚ ਹਜ਼ਾਰ ਵਾਰ ਬਿਜਲੀ ਚਮਕਦੀ ਹੈ।

Most electric placeMost electric place

ਦੁਨੀਆ ਨੂੰ ਹੈਰਾਨ ਕਰ ਦੇਣ ਵਾਲੇ ਇਸ ਰਾਜ਼ ਨੂੰ 'ਬੀਕਨ ਆਫ ਮੈਰਾਕਾਇਬੋ' ਕਿਹਾ ਜਾਂਦਾ ਹੈ। ਇਸ ਦੇ ਹੋਰ ਵੀ ਕਈ ਨਾਮ ਹਨ, ਜਿਵੇਂ ਕਿ ਕੈਟਾਟੁੰਬੋ ਲਾਈਟਨਿੰਗ, ਐਵਰਲਾਸਟਿੰਗ ਸਟਾਰਮ, ਡਰੈਮੇਟਿਕ ਰੋਲ ਆਫ ਥੰਡਰ। ਇਸ ਥਾਂ ਨੂੰ ਦੁਨੀਆ ਦਾ ਕੁਦਰਤੀ ਬਿਜਲੀ ਘਰ ਵੀ ਕਹਿੰਦੇ ਹਨ। ਰਿਪੋਰਟ ਦੇ ਮੁਤਾਬਕ ਵੈਨੇਜ਼ੁਏਲਾ 'ਚ ਕੈਟਾਟੁੰਬੋ ਨਦੀ ਜਿਸ ਥਾਂ ‘ਤੇ ਜਾ ਕੇ ਮੈਰਾਕਾਇਬੋ ਝੀਲ ਨਾਲ ਮਿਲਦੀ ਹੈ। ਉੱਥੇ ਸਾਲ 'ਚ 260 ਦਿਨ ਤੂਫਾਨੀ ਹੁੰਦੇ ਹਨ। ਇਹ 260 ਦਿਨਾਂ ਦੀ ਤੂਫਾਨੀ ਰਾਤਾਂ 'ਚ ਇੱਥੇ ਰਾਤ ਭਰ ਬਿਜਲੀ ਕੜਕਦੀ ਰਹਿੰਦੀ ਹੈ।

Most electric placeMost electric place

ਮੈਰਾਕਾਇਬੋ ਝੀਲ ਦਾ ਨਾਮ ਸਭ ਤੋਂ ਜ਼ਿਆਦਾ ਬਿਜਲੀ ਚਮਕਣ ਵਾਲੇ ਸਥਾਨ ਦੇ ਤੌਰ ‘ਤੇ ਗਿਨੀਜ਼ ਬੁੱਕ 'ਚ ਵੀ ਦਰਜ ਹੈ। ਸਰਦੀਆਂ ਦੇ ਮੌਸਮ ਵਿੱਚ ਘੱਟ ਪਰ ਬਾਰਿਸ਼ ਦੇ ਮੌਸਮ 'ਚ ਇੱਥੇ ਬਹੁਤ ਬਿਜਲੀ ਚਮਕਦੀ ਹੈ। ਇੱਕ ਰਿਪੋਰਟ ਦੇ ਮੁਤਾਬਕ ਇਸ ਮੌਸਮ 'ਚ ਇੱਥੇ ਹਰ ਮਿੰਟ ‘ਚ 28 ਵਾਰ ਬਿਜਲੀ ਕੜਕਦੀ ਹੈ।ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇਹ ਆਸਮਾਨੀ ਬਿਜਲੀ ਦੀ ਚਮਕ ਇੰਨੀ ਜ਼ਿਆਦਾ ਹੁੰਦੀ ਹੈ ਕਿ ਇਹ 400 ਕਿਲੋਮੀਟਰ ਦੀ ਦੂਰੀ ਤੋਂ ਵੀ ਵਿਖਾਈ ਦਿੰਦੀ ਹੈ।

Most electric placeMost electric place

ਅਸਲ 'ਚ ਇਸ ਇਲਾਕੇ ਵਿੱਚ ਇੰਨੀ ਬਿਜਲੀ ਕਿਉਂ ਚਮਕਦੀ ਹੈ, ਇਸ ਵਾਰੇ ਪਤਾ ਲਗਾਉਣ ਲਈ ਮਾਹਰ ਸਾਲਾਂ ਤੋਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ। 1960 ਦੇ ਦਹਾਕੇ 'ਚ ਅਜਿਹਾ ਮੰਨਿਆ ਗਿਆ ਸੀ ਕਿ ਇਸ ਇਲਾਕੇ ‘ਚ ਯੂਰੇਨੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਇੱਥੇ ਆਸਮਾਨ 'ਚ ਬਿਜਲੀ ਜ਼ਿਆਦਾ ਲਸ਼ਕਦੀ ਹੈ।

Most electric placeMost electric place

ਵਿਗਿਆਨੀਆਂ ਨੇ ਹਾਲ ਹੀ ਵਿੱਚ ਇੱਕ ਜਾਂਚ ਕੀਤੀ ਸੀ, ਜਿਸਦੇ ਮੁਤਾਬਕ ਝੀਲ ਦੇ ਨੇੜੇ ਦੇ ਤੇਲ ਖੇਤਰਾਂ 'ਚ ਮੀਥੇਨ ਦੀ ਮਾਤਰਾ ਜ਼ਿਆਦਾ ਹੋਣ ਦੇ ਚਲਦਿਆਂ ਆਸਮਾਨ ਵਿੱਚ ਬਿਜਲੀ ਜ਼ਿਆਦਾ ਚਮਕਦੀ ਹੈ। ਹਾਲਾਂਕਿ ਯੂਰੇਨੀਅਮ ਅਤੇ ਮੀਥੇਨ ਵਾਲਾ ਸਿਧਾਂਤ ਪ੍ਰਮਾਣਿਕ ਤੌਰ ਉੱਤੇ ਸਾਬਤ ਨਹੀਂ ਹੋ ਸਕਿਆ ਹੈ ਇਸ ਲਈ ਇਹ ਥਾਂ ਹਾਲੇ ਵੀ ਰਾਜ਼ ਹੀ ਬਣੀ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement