
ਅੱਕੇ ਲੋਕਾਂ ਨੇ ਐਫਆਈਆਰ ਕਰਵਾਈ ਦਰਜ
ਬਲਰਾਮਪੁਰ: ਦੇਸ਼ ਦੇ ਕਈ ਪਿੰਡਾਂ ਵਿਚ ਹੁਣ ਤਕ ਬਿਜਲੀ ਨਹੀਂ ਪਹੁੰਚੀ ਹੈ ਪਰ ਇਹ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ। ਹੈਰਾਨ ਕਰਨ ਵਾਲੀ ਉਦੋਂ ਹੁੰਦੀ ਹੈ ਜਦੋਂ ਬਿਜਲੀ ਵੀ ਨਾ ਹੋਵੇ ਅਤੇ ਲੰਬਾ ਚੌੜਾ ਬਿੱਲ ਵੀ ਆ ਜਾਵੇ। ਇਹ ਮਜ਼ਾਕ ਕੀਤਾ ਗਿਆ ਹੈ ਛੱਤੀਸਗੜ੍ਹ ਦੇ ਬਲਰਾਮਪੁਰ ਦੇ ਪਿੰਡ ਵਿਚ। ਬਿਜਲੀ ਵਿਭਾਗ ਨੇ ਬਿਜਲੀ ਤਾਂ ਪਿੰਡਾਂ ਤੱਕ ਪਹੁੰਚਾਈ ਨਹੀਂ ਪਰ ਬਿੱਲ ਜ਼ਰੂਰ ਭੇਜ ਦਿੱਤੇ ਹਨ। ਮਾਮਲਾ ਬਲਰਾਮਪੁਰ ਦੇ ਪਿੰਡ ਸਨਾਵਾਲ ਦੇ ਪਟੇੜੀ ਪਾਰਾ ਦਾ ਹੈ।
Balrampur
ਇੱਥੋਂ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਘਰਾਂ ਵਿਚ ਬਿਜਲੀ ਸਪਲਾਈ ਨਹੀਂ ਹੈ। ਬੱਚੇ ਹਨੇਰੇ ਵਿਚ ਦੀਵੇ ਜਗਾ ਕੇ ਪੜ੍ਹਾਈ ਕਰਦੇ ਹਨ ਅਤੇ ਹਨੇਰੇ ਵਿਚ ਭੋਜਨ ਤਿਆਰ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਬਿਜਲੀ ਵਿਭਾਗ ਨੇ ਆਪਣੇ ਖੇਤਰ ਦੇ ਲੋਕਾਂ ਨੂੰ ਬਿੱਲ ਭੇਜ ਦਿੱਤੇ ਹਨ। ਗੁੱਸੇ ਵਿਚ ਆਏ ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਦਾਇਰ ਕੀਤੀਆਂ ਹਨ।
Chhattisgarh:Locals in Pateri Para of Sanawal village in Balrampur get electricity bills without having electricity supply in area.A local says,'There's no electricity supply.People cook in dark,children study using lamps.We have been sent electricity bills but no electricity' pic.twitter.com/lkj1gWAVlH
— ANI (@ANI) September 21, 2019
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਲਰਾਮਪੁਰ ਦੇ ਜ਼ਿਲ੍ਹਾ ਕੁਲੈਕਟਰ ਸੰਜੀਵ ਕੁਮਾਰ ਝਾਅ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਇਸ ਬਾਰੇ ਪਤਾ ਲੱਗਿਆ ਹੈ। ਉਸ ਨੇ ਕਿਹਾ ਹੈ ਕਿ ਜੇ ਅਜਿਹਾ ਕੁਝ ਹੋਇਆ ਹੈ ਤਾਂ ਇਸ ਦੀ ਜਾਂਚ ਕੀਤੀ ਜਾਏਗੀ। ਮਹੱਤਵਪੂਰਣ ਗੱਲ ਇਹ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਬਲਰਾਮਪੁਰ ਵਿਚ ਅਜਿਹਾ ਹੋਇਆ ਹੈ।
ਇਸ ਸਾਲ ਫਰਵਰੀ ਵਿਚ ਇਸ ਤੋਂ ਪਹਿਲਾਂ ਝਲਾਪੀ ਪਰਾ ਪਿੰਡ ਵਿਚ ਵੀ ਇਹੋ ਮਾਮਲਾ ਸਾਹਮਣੇ ਆਇਆ ਸੀ। ਮੀਟਰ ਲਗਾਉਣ ਦੇ ਦੋ ਮਹੀਨੇ ਬਾਅਦ ਵੀ ਕੁਨੈਕਸ਼ਨ ਸਥਾਪਤ ਨਹੀਂ ਹੋਇਆ ਅਤੇ ਬਿਜਲੀ ਸਪਲਾਈ ਤੋਂ ਬਿਨਾਂ ਲੋਕਾਂ ਨੂੰ 500-600 ਰੁਪਏ ਦਾ ਬਿੱਲ ਦਿੱਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।