
ਵਿਕਰਮ ਲੈਂਡਰ ਨਾਲ ਵੀ ਸੰਪਰਕ ਸਥਾਪਿਤ ਕਰਨ ਦੀ ਕੌਸ਼ਿਸ਼ ਕਰ ਰਿਹਾ ਹੈ ਇਸਰੋ
ਨਵੀਂ ਦਿੱਲੀ:ਇਸਰੋ ਨੇ ਚੰਦਰਯਾਨ 2 ਦੇ ਆਰਬੀਟਰ ਦੁਆਰਾ ਖਿੱਚੀ ਗਈ ਇੱਕ ਫੋਟੋ ਜਾਰੀ ਕੀਤੀ ਹੈ। ਦਰਅਸਲ ਚੰਦਰਯਾਨ 2 ਦੇ ਆਰਬੀਟਰ ਅੰਦਰ ਹਾਈ ਰਿਜੋਲਿਊਸ਼ਨ ਕੈਮਰਾ ਲੱਗਿਆ ਹੋਇਆ ਹੈ ਜਿਸ ਨੇ ਇਹ ਚੰਨ ਦੀ ਸਤ੍ਹਾ ਦੀ ਫੋਟੋ ਖਿੱਚ ਕੇ ਧਰਤੀ ਤੇ ਭੇਜੀ ਹੈ। ਇਸ ਫੋਟੋ ਵਿੱਚ ਚੰਦਰਮਾ ਦੀ ਸਤਾ ਤੇ ਵੱਡੇ ਛੋਟੇ ਗੱਡੇ ਦਿਖਾਈ ਦੇ ਰਹੇ ਹਨ।
Chandrayaan-2
ਇਸਰੋ ਦਾ ਕਹਿਣਾ ਐ ਕਿ ਆਰਬੀਟਰ ਵਿਚ ਮੌਜੂਦ ਪੇਲੋਡ ਨੇ ਚੰਨ ਦੀ ਸਤ੍ਹਾ ਉੱਤੇ ਮੌਜੂਦ ਤੱਤਾ ਨੂੰ ਲੈ ਕੇ ਵੀ ਕਈ ਤਰ੍ਹਾ ਦੀਆ ਸੂਚਨਾਵਾਂ ਭੇਜੀਆ ਹਨ ਅਤੇ ਆਰਬੀਟਰ ਚੰਨ ਦੀ ਸਤ੍ਹਾ ਤੇ ਮੌਜੂਦ ਆਵੇਸ਼ਿਤ ਕਣਾਂ ਦਾ ਵੀ ਪਤਾ ਲਗਾ ਰਿਹਾ ਹੈ। ਆਰਬੀਟਰ ਦੇ ਪੇਲੋਡ ਕਲਾਸ ਨੇ ਆਪਣੀ ਜਾਂਚ ਵਿੱਚ ਚੰਨ ਦੀ ਮਿੱਟੀ ਵਿਚ ਮੌਜੂਦ ਕਣਾਂ ਬਾਰੇ ਪਤਾ ਲਗਾਇਆ ਹੈ। ਇਹ ਉਦੋ ਸੰਭਵ ਹੋ ਸਕਿਆ ਐ ਜਦੋਂ ਸੂਰਜ ਦੀ ਰੋਸ਼ਨੀ ਵਿੱਚ ਮੌਜੂਦ ਐਕਸ ਕਿਰਨਾ ਕਾਰਨ ਚੰਨ ਦੀ ਸਤ੍ਹਾ ਚਮਕ ਉੱਠੀ।
Chandrayaan-2
ਜਿਸ ਤੋਂ ਬਾਅਦ ਚੰਨ ਦੀ ਹਨੇਰੀ ਸਤ੍ਹਾ ਤੇ ਪਏ ਬੇਸੁੱਧ ਵਿਕਰਮ ਲੈਂਡਰ ਨਾਲ ਸੰਪਰਕ ਸਥਾਪਿਤ ਕਰਨ ਲਈ ਵਿਗਿਆਨੀਆਂ ਵਿੱਚ ਫਿਰ ਉਮੀਦ ਜਾਗ ਪਈ ਹੈ। ਦਰਅਸਲ ਇਹ ਉਮੀਦ ਇਸ ਕਰਕੇ ਜਗੀ ਐ ਕਿਉਂਕਿ ਚੰਨ ਦੇ ਉੱਤੇ ਸ਼ਨੀਵਾਰ ਭਾਵ ਕਿ ਅੱਜ ਤੋਂ ਦਿਨ ਚੜ ਰਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਆਪਣੇ ਸੌਰ ਪੈਣਲਾ ਦੀ ਮਦਦ ਨਾਲ ਵਿਕਰਮ ਫਿਰ ਕੰਮ ਸ਼ੁਰੂ ਕਰ ਸਕਦਾ ਹੈ।
Chandrayaan-2
ਇਸਰੋ ਦਾ ਇਹ ਵੀ ਕਹਿਣਾ ਹੈ ਕਿ ਚੰਦਰਯਾਨ 2 ਦੇ ਆਰਬੀਟਰ ਰਾਹੀਂ ਉਹ ਸੋਡੀਐਮ, ਕੈਲਸ਼ੀਐਮ, ਐਲਿਊਨੀਐਮ, ਸਿਲੀਕੌਨ, ਟਾਈਨੇਨਿਯਮ ਅਤੇ ਲੋਹੇ ਵਰਗੇ ਮਹੱਤਵਪੂਰ ਖਣਿਜ ਤੱਤਾਂ ਦਾ ਪਤਾ ਲਗਾਉਣ ਵਿੱਚ ਜੁਟਿਆ ਹੋਇਆ ਹੈ ਅਤੇ ਉਹ ਆਪਣੇ ਤੈਅ ਮਕਸਦ ਅਨੁਸਾਰ ਵਧੀਆ ਕੰਮ ਕਰ ਰਿਹਾ ਹੈ। ਜ਼ਿਕਰਯੋਗ ਐ ਕਿ ਇਸਰੋ ਨੇ 22 ਜੁਲਾਈ ਨੂੰ ਆਪਂਣਾ ਮਿਸ਼ਨ ਚੰਦਰਯਾਨ 2 ਲਾਂਚ ਕੀਤਾ ਸੀ ਪਰ ਇਸ ਦੇ ਵਿਕਰਮ ਲੈਂਡਰ ਦੀ ਚੰਦ ਦੀ ਸਤ੍ਹਾਂ ਤੇ ਲੈਡਿੰਗ ਤੋਂ 90 ਸੈਕਿੰਡ ਪਹਿਲਾ ਧਰਤੀ ਤੋਂ ਸੰਪਰਕ ਟੁੱਟ ਗਿਆ ਸੀ ਜਿਸ ਤੋਂ ਬਾਅਦ ਹੀ ਵਿਕਰਮ ਲੈਂਡਰ ਨਾਲ ਸੰਪਰਕ ਕਰਨ ਦੀ ਕੌਸ਼ਿਸ਼ ਜਾਰੀ ਹੈ।
Chandrayaan-2
ਅਮਰੀਕਾ ਦੀ ਸਪੇਸ਼ ਏਜੰਸੀ ਨਾਸਾ ਨੇ ਵੀ ਵਿਕਰਮ ਲੈਂਡਰ ਦਾ ਪਤਾ ਲਗਾਉਣ ਦੀ ਕੌਸ਼ਿਸ਼ ਕੀਤੀ ਸੀ ਪਰ ਰਾਤ ਹੋਣ ਕਰਕੇ ਉਹ ਵੀ ਕਾਮਯਾਬ ਨਹੀਂ ਹੋ ਪਾਏ ਸਨ। ਖੈਰ ਹੁਣ ਵੇਖਣਾ ਹੋਵੇਗਾ ਕਿ ਇਸਰੋ ਵਿਕਰਮ ਰੋਬਰ ਨਾਲ ਸੰਪਰਕ ਸਥਾਪਿਤ ਕਰਨ ਵਿੱਚ ਕਾਮਯਾਬ ਹੋ ਪਾਉਂਦੀ ਐ ਜਾਂ ਨਹੀਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।