ਚੰਦਰਯਾਨ-2: ਨਾਸਾ ਨੂੰ ਮਿਲੀਆਂ ਅਹਿਮ ਤਸਵੀਰਾਂ, ਲੈਂਡਰ ਵਿਕਰਮ ਨੂੰ ਲੈ ਫਿਰ ਜਾਗੀ ਉਮੀਦ!
Published : Sep 19, 2019, 7:21 pm IST
Updated : Sep 19, 2019, 7:21 pm IST
SHARE ARTICLE
Chanderyaan2
Chanderyaan2

ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਚੰਨ ‘ਤੇ ਸਾਫਟ ਲੈਂਡਿੰਗ ਨਾ ਹੋਣ ਤੋਂ ਬਾਅਦ...

ਨਵੀਂ ਦਿੱਲੀ: ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਚੰਨ ‘ਤੇ ਸਾਫਟ ਲੈਂਡਿੰਗ ਨਾ ਹੋਣ ਤੋਂ ਬਾਅਦ ਜਿਵੇਂ-ਜਿਵੇਂ ਦਿਨ ਗੁਜ਼ਰ ਰਹੇ ਹਨ, ਲੈਂਡਰ ਨਾਲ ਸੰਪਰਕ ਦੀਆਂ ਉਂਮੀਦਾਂ ਵੀ ਖਤਮ ਹੋ ਰਹੀਆਂ ਹਨ ਲੇਕਿਨ ਨਾਸਾ ਦੀ ਇੱਕ ਕੋਸ਼ਿਸ਼ ਨੇ ਫਿਰ ਇੱਕ ਆਸ ਜਗਾਈ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣੇ ਚੰਦਰਮਾ ਆਰਬਿਟਰ ਦੁਆਰਾ ਚੰਨ ਦੇ ਉਸ ਹਿੱਸੇ ਦੀਆਂ ਤਸਵੀਰਾਂ ਖਿੱਚੀਆਂ ਹਨ, ਜਿੱਥੇ ਲੈਂਡਰ ਨੇ ਸਾਫਟ ਲੈਂਡਿੰਗ ਦੀ ਕੋਸ਼ਿਸ਼ ਕੀਤੀ ਸੀ।

NASANASA

NASA ਇਸ ਤਸਵੀਰਾਂ ਦੀ ਪੁਸ਼ਟੀ ਕਰ ਰਿਹਾ ਹੈ। NASA  ਦੇ ਇੱਕ ਪ੍ਰਾਜੈਕਟ ਸਾਇੰਟਿਸਟ ਦੇ ਹਵਾਲੇ ਤੋਂ ਮੀਡੀਆ ਨੇ ਇਹ ਖਬਰ ਦਿੱਤੀ ਹੈ।  ਨਾਸਾ ਦੇ ਲੂਨਰ ਰਿਕਾਨਿਸੰਸ ਆਰਬਿਟਰ (LRO) ਪੁਲਾੜ ਜਹਾਜ਼ ਨੇ ਚੰਦਰਮਾ ਦੇ ਅਛੂਹੇ ਦੱਖਣ ਧਰੁਵ ਦੇ ਕੋਲ, ਉੱਥੋਂ ਗੁਜਰਨ ਦੇ ਦੌਰਾਨ ਕਈ ਤਸਵੀਰਾਂ ਲਈਆਂ ਜਿੱਥੇ ਵਿਕਰਮ ਨੇ ਉੱਤਰਨ ਦੀ ਕੋਸ਼ਿਸ਼ ਕੀਤਾ ਸੀ। ਐਲਆਰਓ ਦੇ ਡੇਪਿਉਟੀ ਪ੍ਰਾਜੇਕਟ ਸਾਇੰਟਿਸਟ ਜਾਨ ਕੈਲਰ ਨੇ ਨਾਸਾ ਦਾ ਬਿਆਨ ਸਾਂਝਾ ਕੀਤਾ ਜਿਸ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਆਰਬਿਟਰ ਦੇ ਕੈਮਰੇ ਨੇ ਤਸਵੀਰਾਂ ਲਈਆਂ ਹਨ।

Vikram LanderVikram Lander

ਸੀਨੇਟ ਡਾਟ ਕਾਮ ਨੇ ਇੱਕ ਬਿਆਨ ਵਿੱਚ ਕੈਲੀ ਦੇ ਹਵਾਲੇ ਤੋਂ ਕਿਹਾ, LRO ਟੀਮ ਇਨ੍ਹਾਂ ਨਵੀਂ ਤਸਵੀਰਾਂ ਦਾ ਵਿਸ਼ਲੇਸ਼ਣ ਕਰੇਗੀ ਅਤੇ ਪਹਿਲਾਂ ਦੀਆਂ ਤਸਵੀਰਾਂ ਨਾਲ ਉਨ੍ਹਾਂ ਦੀ ਤੁਲਣਾ ਕਰ ਇਹ ਦੇਖੇਗੀ ਕਿ ਕੀ ਲੈਂਡਰ ਨਜ਼ਰ  ਆ ਰਿਹਾ। ਰਿਪੋਰਟ ਵਿੱਚ ਕਿਹਾ ਗਿਆ ਕਿ ਨਾਸਾ ਇਸ ਛਵੀਆਂ ਦਾ ਵਿਸ਼ਲੇਸ਼ਣ, ਪ੍ਰਮਾਣੀਕਰਨ ਅਤੇ ਸਮਿਖਿਅਕ ਕਰ ਰਿਹਾ ਹੈ। ਉਸ ਸਮੇਂ ਚੰਦਰਮਾ ਉੱਤੇ ਸ਼ਾਮ ਦਾ ਸਮਾਂ ਸੀ ਜਦੋਂ ਆਰਬਿਟਰ ਉੱਥੋਂ ਗੁਜਰਿਆ ਸੀ ਜਿਸਦਾ ਮਤਲਬ ਹੈ ਕਿ ਇਲਾਕੇ ਦਾ ਜਿਆਦਾਤਰ ਹਿੱਸਾ ਤਸਵੀਰ ਵਿੱਚ ਕੈਦ ਹੋਇਆ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement