
30 ਬੱਚੇ ਹੋਏ ਜ਼ਖਮੀ
ਗੁਵਾਹਾਟੀ: ਅਸਾਮ ਵਿੱਚ ਇੱਕ ਪੁਲ ਟੁੱਟਣ ( Broken hanging bridge in Assam) ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ 30 ਵਿਦਿਆਰਥੀ ਜ਼ਖਮੀ ਹੋ ਗਏ। ਅਸਾਮ ਦੇ ਕਰੀਮਗੰਜ ਜ਼ਿਲ੍ਹੇ ਵਿੱਚ ਇਸ ਹੈਂਗਿੰਗ ਪੁਲ ਦੇ ਟੁੱਟਣ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਇਹ ਸਾਰੇ ਵਿਦਿਆਰਥੀ ਸੋਮਵਾਰ ਨੂੰ ਸਕੂਲ ਤੋਂ ਘਰ ਪਰਤ ਰਹੇ ਸਨ ਜਦੋਂ ਹੈਂਗਿੰਗ ਪੁਲ ਟੁੱਟ ( Broken hanging bridge in Assam) ਗਿਆ। ਇਹ ਹਾਦਸਾ ਕਰੀਮਗੰਜ ਦੀ ਰਤਾਬੜੀ ਵਿਧਾਨ ਸਭਾ ਵਿੱਚ ਪੈਂਦੇ ਚੇਰਾਗਿਕ ਖੇਤਰ ਵਿੱਚ ( Broken hanging bridge in Assam) ਵਾਪਰਿਆ।
ਹੋਰ ਵੀ ਪੜ੍ਹੋ: UP 'ਚ ਵਾਪਰਿਆ ਮੌਤ ਦਾ ਤਾਂਡਵ, PM ਮੋਦੀ ਦੇ ਕਫ਼ਨ 'ਚ ਆਖਰੀ ਕਿੱਲ ਸਾਬਤ ਹੋਵੇਗੀ- ਬੀਰ ਦਵਿੰਦਰ ਸਿੰਘ
photo
ਜਾਣਕਾਰੀ ਦੇ ਅਨੁਸਾਰ, ਹੈਂਗਿੰਗ ਬ੍ਰਿਜ ਅਸਾਮ ( Broken hanging bridge in Assam) ਵਿੱਚ ਸਿੰਗਲਾ ਨਦੀ ਉੱਤੇ ਬਣਾਇਆ ਗਿਆ ਹੈ। ਪਿਛਲੇ ਕਈ ਸਾਲਾਂ ਤੋਂ, ਵਿਦਿਆਰਥੀ ਅਤੇ ਆਮ ਨਾਗਰਿਕ ਇਸਦੀ ਵਰਤੋਂ ਸਕੂਲ ਅਤੇ ਹੋਰ ਥਾਵਾਂ ਤੇ ਜਾਣ ਲਈ ਕਰਦੇ ਹਨ।
ਹੋਰ ਵੀ ਪੜ੍ਹੋ: ਸੋਨੂੰ ਸੂਦ ਤੋਂ ਬਾਅਦ ਆਰੀਅਨ ਖ਼ਾਨ ਦੇ ਹੱਕ 'ਚ ਆਏ ਗਾਇਕ ਮੀਕਾ ਸਿੰਘ, ਟਵੀਟ ਕਰਕੇ ਕਹੀ ਇਹ ਗੱਲ
photo
ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸਕੂਲ ਦੇ ਵਿਦਿਆਰਥੀ ਪੜ੍ਹਾਈ ਕਰਕੇ ਘਰ ਪਰਤ ਰਹੇ ਸਨ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਪੁਲ ਟੁੱਟ ਗਿਆ। ਪੁਲ ਦੇ ਅਚਾਨਕ ਟੁੱਟ ਜਾਣ ਕਾਰਨ ਬਹੁਤ ਸਾਰੇ ਵਿਦਿਆਰਥੀ ਨਦੀ ਵਿੱਚ ਡਿੱਗ ( Broken hanging bridge in Assam) ਗਏ। ਹੈਂਗਿੰਗ ਪੁਲ ਨੂੰ ਟੁੱਟਦਾ ਵੇਖ ਕੇ ਆਲੇ -ਦੁਆਲੇ ਦੇ ਲੋਕ ਤੁਰੰਤ ਇਸ ਵੱਲ ਭੱਜੇ ਅਤੇ ਬੱਚਿਆਂ ਨੂੰ ਬਚਾਇਆ।
photo
ਇਸ ਘਟਨਾ ਵਿੱਚ ਘੱਟੋ ਘੱਟ 30 ਵਿਦਿਆਰਥੀ ਜ਼ਖਮੀ ਹੋ ਗਏ। ਉਹਨਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਹੈਂਗਿੰਗ ਪੁਲ ਤਿੰਨ ਸਾਲ ਪਹਿਲਾਂ ( Broken hanging bridge in Assam) ਬਣਾਇਆ ਗਿਆ ਸੀ।
ਹੋਰ ਵੀ ਪੜ੍ਹੋ: ਲਖੀਮਪੁਰ ਘਟਨਾ: ਪੀੜਤਾਂ ਨੂੰ ਮਿਲਣ ਤੋਂ ਰੋਕੇ ਜਾਣ 'ਤੇ ਏਅਰਪੋਰਟ 'ਤੇ ਹੀ ਧਰਨੇ ਉੱਤੇ ਬੈਠੇ CM ਬਘੇਲ |