ਸੋਨੂੰ ਸੂਦ ਤੋਂ ਬਾਅਦ ਆਰੀਅਨ ਖ਼ਾਨ ਦੇ ਹੱਕ 'ਚ ਆਏ ਗਾਇਕ ਮੀਕਾ ਸਿੰਘ, ਟਵੀਟ ਕਰਕੇ ਕਹੀ ਇਹ ਗੱਲ
Published : Oct 5, 2021, 3:22 pm IST
Updated : Oct 5, 2021, 4:04 pm IST
SHARE ARTICLE
 Singer Mika Singh
 Singer Mika Singh

ਆਰੀਅਨ ਖਾਨ ਦੀ ਗ੍ਰਿਫਤਾਰੀ ਲਈ ਐਨਸੀਬੀ 'ਤੇ ਕੱਸਿਆ ਤੰਜ਼

 

 ਮੁੰਬਈ: ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰਯਨ ਖਾਨ ਨੂੰ ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਜਾਣ ਦੇ ਇੱਕ ਦਿਨ ਬਾਅਦ ਵੀਰਵਾਰ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਆਰਯਨ ਖਾਨ 'ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਅਤੇ ਉਨ੍ਹਾਂ ਦਾ ਲੈਣ ਦੇਣ ਕਰਨ ਦਾ ਆਰੋਪ ਹੈ।  ਆਰਯਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਇਸ ਮਾਮਲੇ ਵਿੱਚ ਬਿਆਨ ਦਿੱਤੇ ਹਨ।

 ਹੋਰ ਵੀ ਪੜ੍ਹੋ: ਲਖੀਮਪੁਰ ਘਟਨਾ: ਕਾਨੂੰਨ ਅਤੇ ਸਿਸਟਮ ਨੂੰ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ- CM ਕੇਜਰੀਵਾਲ

Aryan KhanAryan Khan

 

ਹੁਣ ਗਾਇਕ ਮੀਕਾ ਸਿੰਘ ਨੇ ਵੀ ਖਾਨ ਪਰਿਵਾਰ ਦਾ ਸਮਰਥਨ ਕਰਦੇ ਹੋਏ ਆਰਯਨ ਦੀ ਗ੍ਰਿਫਤਾਰੀ 'ਤੇ ਵਿਭਾਗ 'ਤੇ ਸਵਾਲ ਉਠਾਏ ਹਨ। ਦੱਸ ਦਈਏ ਕਿ ਆਰਯਨ ਖਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਪਿਛਲੇ ਸ਼ਨੀਵਾਰ ਨੂੰ ਇੱਕ ਕਰੂਜ਼ ਰੇਵ ਪਾਰਟੀ ਦੇ ਦੌਰਾਨ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੇ ਨਾਲ ਮੁਨਮੁਨ ਧਮੇਚਾ ਅਤੇ ਅਰਬਾਜ਼ ਵਪਾਰੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਸਾਰਿਆਂ ਨੂੰ 7 ਅਕਤੂਬਰ ਤੱਕ ਐਨਸੀਬੀ ਦੀ ਹਿਰਾਸਤ ਵਿੱਚ ਰੱਖਿਆ ਗਿਆ ਹੈ।

Mumbai famous singer mika singh singer mika singh

 

ਮਸ਼ਹੂਰ ਗਾਇਕ ਮੀਕਾ ਸਿੰਘ ਨੇ ਆਰਯਨ ਖਾਨ ਅਤੇ ਸ਼ਾਹਰੁਖ ਖਾਨ ਦੀ ਸਪੋਟ ਕੀਤੀ। ਉਹਨਾਂ ਨੇ ਆਰੀਅਨ ਖਾਨ ਦੀ ਗ੍ਰਿਫਤਾਰੀ ਲਈ ਐਨਸੀਬੀ 'ਤੇ ਤੰਜ਼ ਕੱਸਿਆ। ਮੀਕਾ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਆਰਯਨ ਖਾਨ ਦੀ ਗ੍ਰਿਫਤਾਰੀ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਮੀਕਾ ਸਿੰਘ ਨੇ ਕੋਰਡੇਲੀਆ ਕਰੂਜ਼ ਜਹਾਜ਼ ਦੀ ਤਸਵੀਰ ਟਵੀਟ ਕੀਤੀ। ਇਸ ਜਹਾਜ਼ 'ਤੇ ਐਨਸੀਬੀ ਨੇ ਛਾਪਾ ਮਾਰਿਆ ਸੀ।

 ਹੋਰ ਵੀ ਪੜ੍ਹੋ: ਪੰਜਾਬ ਡਰੱਗ ਮਾਮਲੇ ਦੀ ਸੁਣਵਾਈ 13 ਅਕਤੂਬਰ ਨੂੰ, ਸਿਆਸਤਦਾਨਾਂ ਖ਼ਿਲਾਫ਼ ਹੋ ਸਕਦੇ ਨੇ ਵੱਡੇ ਖੁਲਾਸੇ!

Mika SinghMika Singh

 

ਉਸ ਨੇ ਆਪਣੇ ਟਵੀਟ ਵਿੱਚ ਲਿਖਿਆ, ਵਾਹ ਕਿੰਨੀ ਸੋਹਣੀ ਕੋਰਡੇਲੀਆ ਕਰੂਜ਼ ਹੈ ... ਕਾਸ਼ ਮੈਂ ਉੱਥੇ ਜਾ ਸਕਦਾ। ਮੈਂ ਸੁਣਿਆ ਕਿ ਬਹੁਤ ਸਾਰੇ ਲੋਕ ਸਨ। ਸਿਰਫ ਆਰਯਨ ਖਾਨ ਹੀ ਇੰਨੇ ਵੱਡੇ ਕਰੂਜ਼ ਵਿੱਚ ਘੁੰਮ ਰਿਹਾ  ਸੀ.. ਹੱਦ  ਹੈ। ਸ਼ੁਭ ਸਵੇਰ ਤੁਹਾਡਾ ਦਿਨ ਸ਼ਾਨਦਾਰ ਰਹੇ। ਮੀਕਾ ਦਾ ਕਹਿਣਾ ਹੈ ਕਿ ਕੀ ਇਸ ਕਰੂਜ਼ 'ਤੇ ਸਿਰਫ ਆਰੀਅਨ ਖਾਨ ਹੀ ਸੀ।

 

 

 

ਮੀਕਾ ਸਿੰਘ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਟਵੀਟ 'ਤੇ ਯੂਜ਼ਰਸ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।  ਦੱਸ ਦੇਈਏ ਕਿ ਆਰਯਨ ਖਾਨ  ਨੂੰ ਸੋਮਵਾਰ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲ ਸਕੀ। ਉਸ ਦੇ ਵਕੀਲ ਚਾਹੁੰਦੇ ਸਨ ਕਿ ਆਰਯਨ ਖਾਨ  ਨੂੰ ਜ਼ਮਾਨਤ ਮਿਲ ਜਾਵੇ, ਪਰ ਅਦਾਲਤ ਨੇ ਐਨਸੀਬੀ ਦੀ ਹਿਰਾਸਤ 7 ਅਕਤੂਬਰ ਤੱਕ ਵਧਾ ਦਿੱਤੀ।
 

 

Aryan KhanAryan Khan

 

   ਹੋਰ ਵੀ ਪੜ੍ਹੋ:  ਧਾਂਦਲੀ ਦਾ ਗੀਤ ਅਜੇ ਵੀ ਚਰਚਾ 'ਚ, ਵੀਡੀਓ ਗੀਤ ਡਿਲੀਟ ਹੋਣ ਤੋਂ ਬਾਅਦ ਅਪਲੋਡ ਕੀਤੀ ਸੀ ਆਡੀਓ  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement