
ਸੁਰੇਸ਼ ਕੌਥ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਰਾਜ ਮੰਤਰੀ ਉਪਰ ਅਪਰਾਧਿਕ ਪਰਚਾ ਦਰਜ ਹੁੰਦਾ ਹੈ ਤਾਂ ਨੈਤਿਕਤਾ ਦੇ ਅਧਾਰ ’ਤੇ ਮੋਦੀ ਸਰਕਾਰ ਨੂੰ ਸੱਤਾ ਵਿਚ ਰਹਿਣ ਦਾ ਹੱਕ ਨਹੀਂ।
ਲਖੀਮਪੁਰ (ਸ਼ੈਸ਼ਵ ਨਾਗਰਾ): ਯੂਪੀ ਦੇ ਲਖੀਮਪੁਰ ਖੀਰੀ ਵਿਚ ਐਤਵਾਰ ਨੂੰ ਵਿਰੋਧ ਕਰ ਰਹੇ ਕਿਸਾਨਾਂ ਨਾਲ ਮੰਦਭਾਗੀ ਘਟਨਾ ਵਾਪਰੀ। ਇਸ ਦੁਖਦਾਈ ਘਟਨਾਕ੍ਰਮ ਸਬੰਧੀ ਰੋਜ਼ਾਨਾ ਸਪੋਕਸਮੈਨ ਨੇ ਗੁਰਅਮਨੀਤ ਸਿੰਘ ਮਾਂਗਟ ਅਤੇ ਕਿਸਾਨ ਆਗੂ ਸੁਰੇਸ਼ ਕੌਥ ਨਾਲ ਗੱਲਬਾਤ ਕੀਤੀ, ਜਿਸ ’ਤੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਹ ਜੋ ਘਟਨਾ ਵਾਪਰੀ ਹੈ ਬਹੁਤ ਦੁਖਦਾਈ ਸੀ। ਇਸ ਤੋਂ ਬਾਅਦ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਹੋਈ ਬੈਠਕ ਵਿਚ ਸਹਿਮਤੀ ਵੀ ਬਣ ਜਾਂਦੀ ਹੈ, ਅਤੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਅਤੇ ਉਸ ਦੇ ਪੁੱਤਰ ਮੋਨੂੰ ਮਸ਼ਰਾ ਖਿਲਾਫ਼ ਮਾਮਲਾ ਦਰਜ ਕਰ ਲਿਆ ਜਾਂਦਾ ਹੈ।
ਹੋਰ ਵੀ ਪੜ੍ਹੋ: ਲਖੀਮਪੁਰ ਘਟਨਾ: ਕਾਨੂੰਨ ਅਤੇ ਸਿਸਟਮ ਨੂੰ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ- CM ਕੇਜਰੀਵਾਲ
PHOTO
ਇਹ ਘਟਨਾ ਵਾਪਰਨ ਵੇਲੇ ਮੌਕੇ ’ਤੇ ਮੋਜੂਦ ਅਮਨੀਤ ਸਿੰਘ ਮਾਂਗਟ ਨੇ ਦੱਸਿਆ ਕਿ ਗ੍ਰਹਿ ਰਾਜ ਮੰਤਰੀ ਕਿਸੇ ਪ੍ਰੋਗਰਾਮ ਲਈ ਆ ਰਹੇ ਸਨ, ਜਿਸ ਦਾ ਕਿਸਾਨ ਵਿਰੋਧ ਕਰਨ ਲਈ ਉਥੇ ਪਹੁੰਚੇ। ਉਨ੍ਹਾਂ ਕਿਹਾ ਕਿ, “ਸਵੇਰੇ ਹੀ ਕਿਸਾਨਾਂ ਵੱਲੋਂ ਹੈਲੀਪੈਡ ਉੱਤੇ ਕਬਜ਼ਾ ਕਰਨ ਤੋਂ ਬਾਅਦ ਮੰਤਰੀ ਨੇ ਆਪਣਾ ਰੂਟ ਬਦਲ ਲਿਆ ਅਤੇ ਜਿਸ ਰੂਟ ਰਾਹੀਂ ਮੰਤਰੀ ਨੇ ਪ੍ਰੋਗਰਾਮ ਵਿਚ ਪਹੁੰਚਣਾ ਸੀ, ਉਥੇ ਕਿਸਾਨਾਂ ਨੇ ਸੜਕ ਦੇ ਆਲੇ-ਦੁਆਲੇ ਕਾਲੇ ਝੰਡਿਆਂ ਨਾਲ ਸ਼ਾਂਤਮਈ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਭਾਜਪਾ ਦੇ ਬਹੁਤ ਲੋਕ ਨਿਕਲੇ ਅਤੇ ਸਭ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕੀਤਾ ਗਿਆ।
ਹੋਰ ਵੀ ਪੜ੍ਹੋ: ਪੰਜਾਬ ਡਰੱਗ ਮਾਮਲੇ ਦੀ ਸੁਣਵਾਈ 13 ਅਕਤੂਬਰ ਨੂੰ, ਸਿਆਸਤਦਾਨਾਂ ਖ਼ਿਲਾਫ਼ ਹੋ ਸਕਦੇ ਨੇ ਵੱਡੇ ਖੁਲਾਸੇ!
PHOTO
ਉਨ੍ਹਾਂ ਅੱਗੇ ਦੱਸਿਆ ਕਿ, “ਮੈਂ ਅਤੇ ਤਜਿੰਦਰ ਵਿਰਕ ਵਿਰੋਧ ਕਰ ਰਹੇ ਕਿਸਾਨਾਂ ਵਿਚ ਮੋਜੂਦ ਸਨ, ਜਿਸ ਸਮੇਂ ਅਜੈ ਮਿਸ਼ਰਾ ਦਾ ਮੁੰਡਾ ਮੋਨੂੰ ਮਿਸ਼ਰਾ ਗੱਡੀ ’ਚੋਂ ਪਿਸਤੋਲ ਲਿਹਰਾਉਂਦਾ ਆਇਆ ਅਤੇ ਆਉਂਦਿਆਂ ਹੀ ਉਸ ਨੇ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਇਕ ਬਜ਼ੁਰਗ ਕਿਸਾਨ ਉੱਤੇ ਗੱਡੀ ਚੜ੍ਹਾ ਦਿੱਤੀ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਫਿਰ ਅੱਗੇ ਜਾ ਕੇ ਤਜਿੰਦਰ ਵਿਰਕ ਵਿਚ ਗੱਡੀ ਮਾਰੀ, ਜਿਨ੍ਹਾਂ ਨੂੰ ਘਸੀਟਦੇ ਹੋਏ ਉਹ ਬਹੁਤ ਦੂਰ ਤੱਕ ਲੈ ਗਏ।” ਅਮਨੀਤ ਮਾਂਗਟ ਨੇ ਕਿਹਾ ਕਿ ਇਸ ਦੌਰਾਨ 4 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 12-13 ਲੋਕ ਜ਼ਖਮੀ ਹੋ ਗਏ ਹਨ।
ਹੋਰ ਵੀ ਪੜ੍ਹੋ: ਧਾਂਦਲੀ ਦਾ ਗੀਤ ਅਜੇ ਵੀ ਚਰਚਾ 'ਚ, ਵੀਡੀਓ ਗੀਤ ਡਿਲੀਟ ਹੋਣ ਤੋਂ ਬਾਅਦ ਅਪਲੋਡ ਕੀਤੀ ਸੀ ਆਡੀਓ |
PHOTO
ਇਸ ਤੋਂ ਬਾਅਦ ਅਮਨੀਤ ਮਾਂਗਟ ਨੇ ਕਿਹਾ ਕਿ ਇੱਥੋਂ ਦੇ ਗ੍ਰਹਿ ਰਾਜ ਮੰਤਰੀ ਇਹ ਕਹਿਣ ਲੱਗ ਗਏ ਕਿ ਮੈਂ ਬਹੁਤ ਵੱਡਾ ਗੁੰਡਾ ਹਾਂ, ਮੇਰਾ ਇਤਿਹਾਸ ਦੇਖ ਲਵੋ, ਜਿਸ ਨੇ ਵੀ ਮੈਨੂੰ ਕਾਲੀਆਂ ਝੰਡੀਆਂ ਵਿਖਾਈਆਂ, ਮੈਂ ਉਨ੍ਹਾਂ ਨੂੰ ਲਖੀਮਪੁਰ ਛੱਡੋਂ ਯੂਪੀ ਵਿਚ ਵੀ ਨਹੀਂ ਰਹਿਣ ਦੇਵਾਂਗਾ। ਅਮਨੀਤ ਮਾਂਗਟ ਨੇ ਦੱਸਿਆ ਕਿ ਗ੍ਰਹਿ ਰਾਜ ਮੰਤਰੀ ਵੱਲੋਂ ਇਹ ਤੱਕ ਕਿਹਾ ਗਿਆ ਕਿ ਮੈਂ ਇਨ੍ਹਾਂ ਦੀਆਂ ਜ਼ਮੀਨਾਂ ਵੀ ਖੋਹ ਲਵਾਂਗਾ।
ਹੋਰ ਵੀ ਪੜ੍ਹੋ: ਕਿਸਾਨਾਂ 'ਤੇ ਹੋਏ ਜ਼ੁਲਮ ਦੀ ਚਸ਼ਮਦੀਦਾਂ ਨੇ ਦੱਸੀ ਹਕੀਕਤ, ਸੁਣ ਤੁਹਾਡਾ ਖੂਨ ਵੀ ਉੱਠੇਗਾ ਖੌਲ
PHOTO
ਇਸ ਤੋਂ ਬਾਅਦ ਘਟਨਾ ਨੂੰ ਲੈ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਹੋਈ ਗੱਲਬਾਤ ’ਤੇ ਕਿਸਾਨ ਆਗੂ ਸੁਰੇਸ਼ ਕੌਥ ਨੇ ਦੱਸਿਆ ਕਿ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਬੈਠਕ ਦੌਰਾਨ ਇਹ ਤੈਅ ਹੋਇਆ ਕਿ ਮ੍ਰਿਤਕ ਪਰਿਵਾਰਾ ਨੂੰ 45-45 ਲੱਖ ਮੁਆਵਜ਼ਾ ਦਿੱਤਾ ਜਾਵੇਗਾ ਅਤੇ 1-1 ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 10-10 ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਸਾਰੇ ਮਾਮਲੇ ਦੀ ਨਿਆਂਇਕ ਜਾਂਚ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਾਡੀ ਮੰਗ ਸੀ ਕਿ ਦੋਸ਼ੀਆਂ ਦੇ ਨਾਂ ਨਾਲ ਐਫਆਈਆਰ ਦਰਜ ਕੀਤੀ ਜਾਵੇ ਅਤੇ ਉਸ ਦੀ ਕਾਪੀ ਸਾਨੂੰ ਦਿੱਤੀ ਜਾਵੇ। ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਮੰਤਰੀ ਨੂੰ ਬਰਖਾਸਤ ਨਹੀਂ ਕਰਵਾ ਸਕਦੇ, ਪਰ ਅਸੀਂ ਲਿੱਖ ਕੇ ਪ੍ਰਧਾਨ ਮੰਤਰੀ ਨੂੰ ਭੇਜ ਸਕਦੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਹਿ ਰਾਜ ਮੰਤਰੀ ਉਪਰ ਅਪਰਾਧਿਕ ਪਰਚਾ ਦਰਜ ਹੁੰਦਾ ਹੈ ਤਾਂ ਨੈਤਿਕਤਾ ਦੇ ਅਧਾਰ ’ਤੇ ਮੋਦੀ ਸਰਕਾਰ ਨੂੰ ਹੀ ਸੱਤਾ ਵਿਚ ਰਹਿਣ ਦਾ ਹੱਕ ਨਹੀਂ ਹੈ।
PHOTO
ਸੁਰੇਸ਼ ਕੌਥ ਨੇ ਅੱਗੇ ਦੱਸਿਆ ਕਿ ਪ੍ਰਸ਼ਾਸਨ ਨੇ ਰਾਕੇਸ਼ ਟਿਕੈਤ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਸਮਝੌਤੇ ਹੋਏ ਹਨ ਉਹ ਉਨ੍ਹਾਂ ਤੋਂ ਪਿੱਛੇ ਨਹੀਂ ਹੱਟਣਗੇ ਤਾਂ ਰਾਕੇਸ਼ ਟਿਕੈਤ ਨੇ ਸਾਫ਼ ਕੀਤਾ ਕਿ ਉਹ ਪ੍ਰਸ਼ਾਸਨ ਨੂੰ ਸਮਾਂ ਦੇਣ ਲਈ ਤਿਅਰ ਹਨ, ਪਰ ਸ਼ਹੀਦ ਕਿਸਾਨਾਂ ਦੇ ਭੋਗ ਤੱਕ ਜੇਕਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਤਾਂ ਉਹ ਭੋਗ ਵਾਲੇ ਦਿਨ ਇਕ ਵੱਡੀ ਪੰਚਾਇਤ ਦੀ ਤਰੀਕ ਰੱਖਣਗੇ ਅਤੇ ਅੱਗੇ ਦਾ ਅੰਦੋਲਨ ਇਥੋਂ ਹੀ ਲੜ੍ਹਣਗੇ। ਕਿਸਾਨ ਨੇਤਾਵਾਂ ਨੂੰ ਲਖੀਮਪੁਰ ਨਾ ਪਹੁੰਚਣ ਦੇਣ ’ਤੇ ਕੌਥ ਨੇ ਕਿਹਾ ਕਿ ਇਸ ਤੋਂ ਪ੍ਰਸ਼ਾਸਨ ਦਾ ਦੋਗਲਾ ਚਹਿਰਾ ਸਾਹਮਣੇ ਆਉਂਦਾ ਹੈ, ਇਕ ਪਾਸੇ ਪ੍ਰਸ਼ਾਸਨ ਗੱਲਬਾਤ ਕਰ ਰਿਹਾ ਹੈ ਅਤੇ ਦੂਜੇ ਪਾਸੇ ਸਾਡੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਰਿਹਾ ਹੈ, ਇਹ ਚੰਗੀ ਗੱਲ ਨਹੀਂ ਹੈ ਅਤੇ ਅਸੀਂ ਇਸ ਦੀ ਨਿੰਦਾ ਕਰਦੇ ਹਾਂ।ਉਨ੍ਹਾਂ ਦੱਸਿਆ ਕਿ ਕੱਲ੍ਹ ਦੱਸ ਵਜੇ ਸ਼ਹੀਦ ਕਿਸਾਨਾਂ ਦਾ ਸਸਕਾਰ ਹੋਵੇਗਾ।