
ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ।
ਲਖੀਮਪੁਰ: ਲੰਘੇ ਦਿਨੀਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਹਿੰਸਾ ਦੌਰਾਨ 8 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ 4 ਕਿਸਾਨ ਵੀ ਸ਼ਹੀਦ ਹੋ ਗਏ ਸਨ। ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਸਮਝੌਤੇ ਹੋਣ ਤੋਂ ਬਾਅਦ ਸ਼ਹੀਦ ਕਿਸਾਨ ਲਵਪ੍ਰੀਤ ਦਾ ਸਸਕਾਰ ਕੀਤਾ ਗਿਆ। ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ। ਉਥੇ ਹੀ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਲਵਪ੍ਰੀਤ ਦੀ ਮਾਂ ਦਾ ਰੋ-ਰੋ ਬੁਰਾ ਹਾਲ ਸੀ ਤੇ ਉਹ ਬੇਹੋਸ਼ ਹੋ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਸੰਭਾਲਿਆ ਗਿਆ।
Photo
ਦੱਸ ਦੇਈਏ ਕਿ ਲਖੀਮਪੁਰ ਘਟਨਾ ’ਚ ਸ਼ਹੀਦ ਹੋਏ ਲਵਪ੍ਰੀਤ ਸਿੰਘ ਦੀ ਭੈਣ ਨੇ ਗੁਹਾਰ ਲਾਈ ਹੈ ਕਿ ਮੇਰੇ ਵੀਰ ਨਾਲ ਜੋ ਵੀ ਘਟਨਾ ਵਾਪਰੀ ਸਾਨੂੰ ਉਸ ਦਾ ਇਨਸਾਫ ਦਿਓ। ਉਹਨਾਂ ਕਿਹਾ ਕਿ ਸਾਨੂੰ ਮੁਆਵਜ਼ੇ ਦੀ ਕੋਈ ਲੋੜ ਨਹੀਂ ਬਸ ਵੀਰ ਲਈ ਇਨਸਾਫ ਚਾਹੀਦਾ ਹੈ।