
ਮੁਜ਼ੱਫਰਨਗਰ ਦੇ ਕੁਤੁਬਪੁਰ ਪਿੰਡ ਵਿਚ ਪ੍ਰੇਮਿਕਾ ਦੀ ਮੌਤ ਦੇ ਸਬੰਧ ਵਿਚ ਪ੍ਰੇਮੀ ਨੂੰ ਗਿਰਫਤਾਰ ਕਰ ਲਿਆ ਗਿਆ ਹੈ।
ਉਤਰ ਪ੍ਰਦੇਸ਼ , ( ਪੀਟੀਆਈ ) : ਉਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਖੇ ਇਕ ਪ੍ਰੇਮੀ ਨੇ ਅਪਣੀ ਪ੍ਰੇਮਿਕਾ ਦਾ ਗਰਭਪਾਤ ਕਰਵਾਇਆ, ਇਸ ਦੌਰਾਨ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ ਪ੍ਰੇਮੀ ਨੇ ਪ੍ਰੇਮਿਕਾ ਦੀ ਲਾਸ਼ ਨੂੰ ਜੰਗਲ ਵਿਚ ਸੁੱਟ ਦਿਤਾ। ਦਰਅਸਲ ਮੁਜ਼ੱਫਰਨਗਰ ਦੇ ਕੁਤੁਬਪੁਰ ਪਿੰਡ ਵਿਚ ਪ੍ਰੇਮਿਕਾ ਦੀ ਮੌਤ ਦੇ ਸਬੰਧ ਵਿਚ ਪ੍ਰੇਮੀ ਨੂੰ ਗਿਰਫਤਾਰ ਕਰ ਲਿਆ ਗਿਆ ਹੈ।
UP Police
ਸੀਨੀਅਰ ਪੁਲਿਸ ਅਧਿਕਾਰੀ ਸੁਧੀਰ ਕੁਮਾਰ ਨੇ ਇਸ ਬਾਰੇ ਦੱਸਿਆ ਕਿ 18 ਸਤੰਬਰ ਨੂੰ ਇਥੇ ਇਕ ਜੰਗਲ ਦੇ ਨੇੜੇ ਆਸਮੀਨ ਦੀ ਲਾਸ਼ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਔਰਤ ਗਰਭਵਤੀ ਸੀ ਅਤੇ ਗਰਭਪਾਤ ਦੌਰਾਨ ਉਸ ਦੀ ਮੌਤ ਹੋ ਗਈ। ਕੁਮਾਰ ਨੇ ਦੱਸਿਆ ਕਿ ਪ੍ਰੇਮੀ ਨੇ ਅਪਣੀ ਪ੍ਰੇਮਿਕਾ ਦੀ ਲਾਸ਼ ਨੂੰ ਜੰਗਲ ਵਿਚ ਸੁੱਟ ਦਿਤਾ। ਪ੍ਰੇਮੀ ਦੀ ਪਛਾਣ ਹੁਸੈਨ ਦੇ ਤੌਰ ਤੇ ਹੋਈ ਹੈ।
ਉਸ ਵਿਰੁਧ ਆਈਪੀਸੀ ਦੀ ਧਾਰਾ 304-ਏ ਅਧੀਨ ਮਾਮਲਾ ਦਰਜ਼ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਤੋ ਪਹਿਲਾਂ ਸਾਲ 2016 ਵਿਚ ਗਰਭਵਤੀ ਹੋਈ ਔਰਤ ਦੀ ਗਰਭਪਾਤ ਦੌਰਾਨ ਮੌਤ ਹੋ ਗਈ ਤਾਂ ਪ੍ਰੇਮੀ ਨੇ ਦੋ ਹੋਰਨਾਂ ਨਾਲ ਮਿਲ ਕੇ ਉਸ ਦੀ ਲਾਸ਼ ਨੂੰ ਛਤੀਸਗੜ ਦੇ ਗਰਿਆਬੰਦ ਜੰਗਲ ਵਿਚ ਲਿਜਾ ਕੇ ਚੁਪਚਾਪ ਜਲਾ ਦਿਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਵਿਚ ਸ਼ਾਮਲ ਲੋਕਾਂ ਨੂੰ ਗਿਰਫਤਾਰ ਕਰ ਲਿਆ ਸੀ।