
ਦਿੱਲੀ ਵਿਚ ਵੱਧ ਰਹੇ ਪ੍ਰਦੂਸ਼ਣ ਕਾਰਨ ਹੈਲਥ ਐਮਰਜੇਂਸੀ ਵਰਗੇ ਹਾਲਾਤ ਬਣ ਚੁੱਕੇ ਹਨ। ਦੀਵਾਲੀ ਤੋਂ ਦਿੱਲੀ ਅਤੇ ਐਨਸੀਆਰ ਦੇ ਹਾਲਾਤ ਹੋਰ ਖਤਰਨਾਕ ਹੋ ਸਕਦੇ ਹਨ
ਨਵੀਂ ਦਿੱਲੀ , ( ਭਾਸ਼ਾ ) : ਦਿੱਲੀ ਵਿਚ ਵੱਧ ਰਹੇ ਪ੍ਰਦੂਸ਼ਣ ਕਾਰਨ ਹੈਲਥ ਐਮਰਜੇਂਸੀ ਵਰਗੇ ਹਾਲਾਤ ਬਣ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਦੀਵਾਲੀ ਤੋਂ ਦਿੱਲੀ ਅਤੇ ਐਨਸੀਆਰ ਦੇ ਹਾਲਾਤ ਹੋਰ ਖਤਰਨਾਕ ਹੋ ਸਕਦੇ ਹਨ। ਅਜ ਸਵੇਰੇ ਤੋਂ ਹੀ ਵਾਤਾਵਾਰਣ ਵਿਚ ਛਾਏ ਸਮੌਗ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕੁਝ ਇਲਾਕਿਆਂ ਵਿਚ ਹਵਾ ਦੀ ਗੁਣਵੱਤਾ ਦਾ ਪਧੱਰ ਖਤਰਨਾਕ ਹੱਦ ਤੱਕ ਪਹੁੰਚ ਗਿਆ ਹੈ। ਹਾਲਾਂਕਿ ਤਾਪਮਾਨ ਡਿਗਣ ਕਾਰਨ ਹਲਕੀ ਠੰਡ ਵੀ ਹੋਣ ਲਗੀ ਹੈ ।
#Delhi: Prominent pollutants PM 2.5 and PM 10 in 'Severe' category in the Delhi University area. pic.twitter.com/AZsEN9DsRB
— ANI (@ANI) November 5, 2018
ਮੌਸਮ ਦੀ ਜਾਣਕਾਰੀ ਦੇਣ ਵਾਲੀ ਸੰਸਥਾ ਸਫਰ ਮੁਤਾਬਕ ਦਿੱਲੀ ਵਿਚ ਪੀਐਮ 2.5 ਅਤੇ ਪੀਐਮ 10 ਦੋਨੋਂ ਹੀ ਖਤਰਨਾਕ ਹੱਦ ਤੱਕ ਹਨ। ਸਵੇਰੇ ਦਿੱਲੀ ਦੇ ਮੰਦਰ ਰਾਹ ਇਲਾਕੇ ਦਾ ਏਅਰ ਕੁਆਲਿਟੀ ਇੰਡੈਕਸ 707 ਦਰਜ਼ ਕੀਤਾ ਗਿਆ, ਮੇਜਰ ਧਿਆਨਚੰਦ ਸਟੇਡੀਆਮ ਵਿਚ ਹਵਾ ਦੀ ਗੁਣਵੱਤਾ 676 ਰਹੀ ਅਤੇ ਜਵਾਹਰ ਲਾਲ ਸਟੇਡੀਅਮ ਦੀ 681। ਏਅਰ ਕੁਆਲਿਟੀ ਦੇ ਇਹ ਪੱਧਰ ਖਤਰਨਾਕ ਸ਼੍ਰੇਣੀ ਵਿਚ ਆਉਂਦੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੀਵਾਲੀ ਵਾਲੇ ਦਿਨ ਸੱਭ ਤੋਂ ਖਰਾਬ ਹਾਲਤ ਹੋਵੇਗੀ ਕਿਉਂਕਿ ਹਵਾ ਦਾ ਪੱਧਰ ਹੋਰ ਵੀ ਖਰਾਬ ਹੋ ਜਾਵੇਗਾ।
using mask may helpful
ਸਮੌਗ ਕਾਰਨ ਸੱਭ ਤੋਂ ਵੱਧ ਪਰੇਸ਼ਾਨੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਹੋ ਰਹੀ ਹੈ। ਸਾਹ ਦੀ ਬੀਮਾਰੀ ਨਾਲ ਜੂਝ ਰਹੇ ਅਤੇ ਅਸਥਮਾ ਰੋਗੀਆਂ ਲਈ ਸਮੌਗ ਪਰੇਸ਼ਾਨੀ ਦਾ ਸਬਬ ਬਣ ਸਕਦਾ ਹੈ। ਮਾਹਿਰਾਂ ਮੁਤਾਬਕ ਇਸ ਜ਼ਹਿਰੀਲੇ ਸਮੌਗ ਤੋਂ ਬਚਣ ਲਈ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਅੱਖਾਂ ਨੂੰ ਬਚਾਉਣ ਲਈ ਐਨਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਏਅਰ ਕੁਆਲਿਟੀ ਇੰਡੈਕਸ ਜ਼ੀਰੋਂ ਤੋਂ 50 ਤੱਕ ਹੋਵੇ ਤਾਂ ਹਵਾ ਨੂੰ ਵਧੀਆ, 51 ਤੋਂ 100 ਤੱਕ ਹੋਣ ਤੇ ਸੰਤੋਸ਼ਜਨਕ,
Air quality Index
101 ਤੋਂ 200 ਵਿਚਕਾਰ ਹੋਣ ਤੇ ਸਾਧਾਰਣ, 201 ਤੋਂ 300 ਤੱਕ ਖਰਾਬ ਅਤੇ 301 ਤੋਂ 400 ਤੱਕ ਬਹੁਤ ਖਰਾਬ ਅਤੇ 401 ਤੋਂ 500 ਤੱਕ ਨੂੰ ਗੰਭੀਰ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਬੀਤੇ ਦਿਨ 20 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾ ਚਲੀ। ਇਹ ਗਤੀ ਪ੍ਰਦੂਸ਼ਣ ਨੂੰ ਵਾਤਾਰਵਰਣ ਤੋਂ ਅੱਗੇ ਪਹੁੰਚਾਉਣ ਲਈ ਬਹੁਤ ਹੁੰਦੀ ਹੈ। ਪਰਾਲੀ ਜਲਾਉਣ ਨਾਲ ਇਕ ਵਾਰ ਤਾਂ ਪ੍ਰਦੂਸ਼ਣ ਦਾ ਪੱਦਰ ਐਮਰਜੇਂਸੀ ਹੱਦ ਤਕ ਵੀ ਪਹੁੰਚ ਗਿਆ ਸੀ।